ਖਰਾਬ ਹੋ ਰਹੇ ਦਰੱਖਤਾਂ ਦਾ ਹੋਵੇਗਾ ਇਲਾਜ
ਅੰਮ੍ਰਿਤਸਰ, ਬਿਊਰੋ ਨਿਊਜ਼
ਅੰਮ੍ਰਿਤਸਰ ਵਿਚ ਮਜੀਠਾ ਰੋਡ ਦੇ ਵਸਨੀਕ ਆਈਆਰਐਸ ਅਧਿਕਾਰੀ ਰੋਹਿਤ ਮਹਿਰਾ ਨੇ ਖਰਾਬ ਹੋ ਰਹੇ ਦਰੱਖਤਾਂ ਦਾ ਇਲਾਜ ਕਰਨ ਲਈ ਪੰਜਾਬ ਦੀ ਪਹਿਲੀ ਟ੍ਰੀ ਐਂਬੂਲੈਂਸ ਸ਼ੁਰੂ ਕੀਤੀ ਹੈ। ਇਸ ਟ੍ਰੀ ਐਂਬੂਲੈਂਸ ਵਿਚ ਮਾਹਰਾਂ ਦੀ ਇਕ ਟੀਮ ਵੀ ਸ਼ਾਮਲ ਹੈ, ਜੋ ਰੁੱਖਾਂ ਦਾ ਬਾਕਾਇਦਾ ਇਲਾਜ ਕਰੇਗੀ। ਟ੍ਰੀ ਐਂਬੂਲੈਂਸਾਂ ਦੁਆਰਾ ਰੁੱਖਾਂ ਲਈ 32 ਕਿਸਮਾਂ ਦੀ ਸੇਵਾ ਪ੍ਰਦਾਨ ਕੀਤੀ ਗਈ ਹੈ। ਰੋਹਿਤ ਮਹਿਰਾ ਨੇ ਆਖਿਆ ਕਿ ਇਸ ਮੁਹਿੰਮ ਵਿਚ ਲੋਕਾਂ ਨੂੰ ਵੀ ਅੱਗੇ ਆਉਣਾ ਪਏਗਾ। ਰੋਹਿਤ ਮਹਿਰਾ ਦਾ ਕਹਿਣਾ ਹੈ ਕਿ ਟ੍ਰੀ ਐਂਬੂਲੈਂਸ ਦਾ ਨਾਮ ਪੁਸ਼ਪਾ ਟ੍ਰੀ ਤੇ ਪਲਾਂਟ ਹਸਪਤਾਲ ਅਤੇ ਡਿਸਪੈਂਸਰੀ ਰੱਖਿਆ ਗਿਆ ਹੈ। ਇਹ ਐਂਬੂਲੈਂਸ ਸ਼ਹਿਰ ਵਿਚ ਗਸ਼ਤ ਵੀ ਕਰੇਗੀ। ਰੋਹਿਤ ਮਹਿਰਾ ਨੇ ਦੱਸਿਆ ਕਿ ਟ੍ਰੀ ਐਂਬੂਲੈਂਸਾਂ ਲਈ 8 ਬਨਸਪਤੀ ਵਿਗਿਆਨੀ ਅਤੇ 5 ਵਿਗਿਆਨੀ ਵੀ ਰੱਖੇ ਗਏ ਹਨ, ਜਿਨ੍ਹਾਂ ਦੀ ਸਹਾਇਤਾ ਨਾਲ ਰੁੱਖਾਂ ਦੀ ਸੇਵਾ ਕੀਤੀ ਜਾਏਗੀ ਅਤੇ ਇਹ ਸਾਰਾ ਕੰਮ ਮੁਫਤ ਕੀਤਾ ਜਾਵੇਗਾ।
Check Also
ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 2 ਦਸੰਬਰ ਨੂੰ ਸੱਦੀ ਇਕੱਤਰਤਾ
ਸੁਖਬੀਰ ਸਿੰਘ ਬਾਦਲ ਮਾਮਲੇ ’ਚ ਆ ਸਕਦਾ ਹੈ ਫੈਸਲਾ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ …