Breaking News
Home / ਪੰਜਾਬ / ਕ੍ਰਿਕਟਰ ਯੁਵਰਾਜ ਸਿੰਘ ਦੀ ਹੇਜ਼ਲ ਨਾਲ ਹੋਈ ਸ਼ਾਦੀ

ਕ੍ਰਿਕਟਰ ਯੁਵਰਾਜ ਸਿੰਘ ਦੀ ਹੇਜ਼ਲ ਨਾਲ ਹੋਈ ਸ਼ਾਦੀ

yuvraj-hazel7-759ਚੰਡੀਗੜ੍ਹ/ਬਿਊਰੋ ਨਿਊਜ਼
ਕ੍ਰਿਕਟਰ ਯੁਵਰਾਜ ਸਿੰਘ ਦੀ ਇੰਗਲੈਂਡ ਦੀ ਮਾਡਲ ਹੇਜਲ ਕੀਚ ਨਾਲ ਅੱਜ ਸ਼ਾਦੀ ਹੋ ਗਈ ਹੈ। ਯੁਵਰਾਜ ਦੇ ਅਨੰਦ ਕਾਰਜ ਦੀ ਰਸਮ ਅੱਜ ਸ੍ਰੀ ਫਤਹਿਗੜ੍ਹ ਸਾਹਿਬ ਵਿਚ ਹੋਈ ਹੈ। ਇਸ ਮੌਕੇ ਯੁਵਰਾਜ ਦੇ ਪਰਿਵਾਰਕ ਮੈਂਬਰ ਹੀ ਸ਼ਾਮਲ ਹੋਏ। ਇਸ ਤੋਂ ਪਹਿਲਾਂ ਲੰਘੇ ਕੱਲ੍ਹ ਹੋਏ ਪ੍ਰੋਗਰਾਮਾਂ ਵਿਚ ਭਾਰਤੀ ਕ੍ਰਿਕਟ ਟੀਮ ਦੇ ਬਹੁਤੇ ਖਿਡਾਰੀ ਵੀ ਸ਼ਾਮਲ ਹੋਏ। ਯੁਵਰਾਜ ਦੇ ਖਾਸ ਦੋਸਤ ਕ੍ਰਿਕਟਰ ਵਿਰਾਟ ਕੋਹਲੀ ਅਤੇ ਹੋਰ ਸਾਥੀ ਖਿਡਾਰੀਆਂ ਨੇ ਖੂਬ ਭੰਗੜਾ ਵੀ ਪਾਇਆ। ਇਸ ਮੌਕੇ ਗਾਇਕ ਰਣਜੀਤ ਬਾਵਾ ਨੇ ਆਪਣੀ ਗਾਇਕੀ ਨਾਲ ਰੰਗ ਬੰਨ੍ਹੇ।

Check Also

ਪੰਜਾਬ ਦਾ ਸਾਬਕਾ ਪੁਲਿਸ ਅਧਿਕਾਰੀ ਬਲਕਾਰ ਸਿੰਘ ਆਮ ਆਦਮੀ ਪਾਰਟੀ ਵਿੱਚ ਸ਼ਾਮਲ

ਜਲੰਧਰ/ਬਿਊਰੋ ਨਿਊਜ਼ ਪੰਜਾਬ ਪੁਲਿਸ ਦੇ ਸਾਬਕਾ ਡੀਸੀਪੀ ਬਲਕਾਰ ਸਿੰਘ ਅੱਜ ਜਲੰਧਰ ’ਚ ਆਮ ਆਦਮੀ ਪਾਰਟੀ …