-4.7 C
Toronto
Wednesday, December 3, 2025
spot_img
Homeਪੰਜਾਬਫਿਰੋਜ਼ਪੁਰ 'ਚ ਨਸ਼ਿਆਂ ਨੇ ਲਈ ਤਿੰਨ ਨੌਜਵਾਨਾਂ ਦੀ ਜਾਨ

ਫਿਰੋਜ਼ਪੁਰ ‘ਚ ਨਸ਼ਿਆਂ ਨੇ ਲਈ ਤਿੰਨ ਨੌਜਵਾਨਾਂ ਦੀ ਜਾਨ

ਕੈਪਟਨ ਅਮਰਿੰਦਰ ਸਰਕਾਰ ਦੇ ਦਾਅਵੇ ਹੋਏ ਖੋਖਲੇ
ਫ਼ਿਰੋਜ਼ਪੁਰ/ਬਿਊਰੋ ਨਿਊਜ਼
ਪੰਜਾਬ ਵਿਚ ਨਸ਼ਿਆਂ ਦਾ ਕਹਿਰ ਦਿਨੋਂ-ਦਿਨ ਵਧਦਾ ਜਾ ਰਿਹਾ ਹੈ ਅਤੇ ਅੱਜ ਫਿਰੋਜ਼ਪੁਰ ਜ਼ਿਲ੍ਹੇ ਵਿਚ ਤਿੰਨ ਨੌਜਵਾਨ ਨਸ਼ਿਆਂ ਦੀ ਭੇਟ ਚੜ੍ਹ ਗਏ ਹਨ। ਮ੍ਰਿਤਕ ਨੌਜਵਾਨਾਂ ਦੀ ਪਹਿਚਾਣ 35 ਸਾਲਾ ਕਾਬਲ ਸਿੰਘ, 28 ਸਾਲਾ ਮਲਕੀਤ ਸਿੰਘ ਅਤੇ 20 ਸਾਲਾ ਰਮਨਦੀਪ ਸਿੰਘ ਵਜੋਂ ਹੋਈ ਹੈ। ਕਾਬਲ ਸਿੰਘ ਪਿੰਡ ਰੁਕਣਾ ਬੇਗੂ ਦਾ ਵਸਨੀਕ ਸੀ ਅਤੇ ਉਸ ਵਲੋਂ ਨਸ਼ੇ ਦੀ ਪੂਰਤੀ ਲਈ ਲਗਾਇਆ ਗਿਆ ਟੀਕਾ ਜਾਨਲੇਵਾ ਸਾਬਤ ਹੋਇਆ। ਇਸੇ ਤਰ੍ਹਾਂ ਮਲਕੀਤ ਸਿੰਘ ਪਿੰਡ ਝੁੱਗੇ ਹਜ਼ਾਰਾ ਦਾ ਰਹਿਣ ਵਾਲਾ ਸੀ ਅਤੇ ਉਹ ਲੰਮੇ ਸਮੇਂ ਤੋਂ ਨਸ਼ੇ ਕਰਦਾ ਆ ਰਿਹਾ ਸੀ। ਤੀਜੇ ਨੌਜਵਾਨ ਪਿੰਡ ਮੇਹਰ ਸਿੰਘ ਵਾਲਾ ਦੇ ਵਸਨੀਕ ਰਮਨਦੀਪ ਸਿੰਘ ਦੀ ਵੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਦਿਨੋਂ ਦਿਨ ਨਸ਼ਿਆਂ ਕਾਰਨ ਨੌਜਵਾਨਾਂ ਦੀਆਂ ਹੋ ਰਹੀਆਂ ਮੌਤਾਂ ਨੇ ਕੈਪਟਨ ਸਰਕਾਰ ਨੂੰ ਕਟਹਿਰੇ ਵਿਚ ਲੈ ਆਂਦਾ ਹੈ ਅਤੇ ਸਰਕਾਰ ਵਲੋਂ ਕੀਤੇ ਨਸ਼ੇ ਖਤਮ ਦੇ ਦਾਅਵੇ ਖੋਖਲੇ ਸਾਬਤ ਹੁੰਦੇ ਜਾ ਰਹੇ ਹਨ।

RELATED ARTICLES
POPULAR POSTS