ਬਰੈਂਪਟਨ/ਬਿਊਰੋ ਨਿਊਜ਼ : ਮਿਤੀ 16 ਅਕਤੂਬਰ ਨੂੰ ਗੋਰ ਸੀਨੀਅਰਜ਼ ਕਲੱਬ ਬਰੈਂਪਟਨ ਨੇ ਗੋਰ ਕੀ ਡੌਅ ਕਮਿਊਨਿਟੀ ਸੈਂਟਰ ਵਿਖੇ ਤਾਸ਼ ਦਾ ਟੂਰਨਾਮੈਂਟ ਕਰਵਾਇਆ। ਇਸ ਬਾਰੇ ਜਨਰਲ ਸੈਕਟਰੀ ਅਮਰੀਕ ਸਿੰਘ ਕੁਮਰੀਆ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿਚ ਟੀਮਾਂ ਦੀ ਐਂਟਰੀ 11.00 ਵਜੇ ਤੋਂ 11.30 ਵਜੇ ਤੱਕ ਹੋਈ। ਠੀਕ 12.00 ਵਜੇ ਮੁਕਾਬਲੇ ਸ਼ੁਰੂ ਹੋਏ।
ਸਵੀਪ ਦੀਆਂ 41 ਟੀਮਾਂ ਅਤੇ ਦੋ-ਸਰੀ ਦੀਆਂ 16 ਟੀਮਾਂ ਨੇ ਭਾਗ ਲਿਆ। ਸਾਰਾ ਹਾਲ ਮੈਂਬਰਾਂ ਅਤੇ ਦਰਸ਼ਕਾਂ ਨਾਲ ਭਰਿਆ ਪਿਆ ਸੀ। ਇਸ ਟੂਰਨਾਮੈਂਟ ਦੇ ਪ੍ਰਬੰਧ ਵਿਚ ਸੁਖਦੇਵ ਸਿੰਘ ਗਿੱਲ ਪ੍ਰਧਾਨ, ਤਰਲੋਕ ਸਿੰਘ ਸੰਧੂ, ਝਲਮਣ ਸਿੰਘ ਤੇ ਉਜਾਗਰ ਸਿੰਘ ਨੇ ਵਿਸ਼ੇਸ਼ ਯੋਗਦਾਨ ਪਾਇਆ। ਸਾਢੇ ਚਾਰ ਵਜੇ ਜੇਤੂਆਂ ਦੇ ਨਾਂ ਅਨਾਊਂਸ ਕੀਤੇ ਗਏ। ਸਵੀਪ ਦੇ ਮੁਕਾਬਲਿਆਂ ਵਿਚ ਪਹਿਲੇ ਨੰਬਰ ‘ਤੇ ਗੋਰ ਸੀਨੀਅਰਜ਼ ਕਲੱਬ ਦੇ ਗੁਰਨਾਮ ਸਿੰਘ-ਸਵਰਨਜੀਤ ਸਿੰਘ, ਦੂਸਰੇ ਨੰਬਰ ‘ਤੇ ਮੇਜਰ ਸਿੰਘ ਗਿੱਲ-ਸੁਖਦੇਵ ਸਿੰਘ ਨਿੱਝਰ, ਤੀਜੇ ਨੰਬਰ ‘ਤੇ ਤਰਸੇਮ ਸਿੰਘ ਜੌਹਲ-ਦਰਸ਼ਨ ਸਿੰਘ ਆਏ। ਇਸੇ ਤਰ੍ਹਾਂ ਦੋ-ਸਰੀ ਦੇ ਮੁਕਾਬਲਿਆਂ ਵਿਚ ਪਹਿਲੇ ਨੰਬਰ ‘ਤੇ ਗੁਰਦਰਸ਼ਨ ਸਿੰਘ-ਸਾਧੂ ਸਿੰਘ, ਦੂਜੇ ਨੰਬਰ ‘ਤੇ ਲਾਲ ਸਿੰਘ-ਅਮਰ ਸਿੰਘ, ਤੀਜੇ ਨੰਬਰ ‘ਤੇ ਝਲਮਣ ਸਿੰਘ-ਬਲਵੰਤ ਸਿੰਘ ਬਗਲੀ (ਦੋਵੇਂ ਟੀਮਾਂ ਗੋਰ ਸੀਨੀਅਰਜ਼ ਕਲੱਬ) ਆਏ। ਅੰਤ ਵਿਚ ਹਰਕੀਰਤ ਸਿੰਘ ਸਕੂਲ ਟਰੱਸਟੀ ਵਾਰਡ 9-10 ਨੇ ਜੇਤੂਆਂ ਨੂੰ ਨਕਦ ਇਨਾਮ ਅਤੇ ਟਰਾਫੀਆਂ ਨਾਲ ਸਨਮਾਨਿਤ ਕੀਤਾ। ਖਾਣ ਪੀਣ ਦਾ ਖੁੱਲ੍ਹਾ ਲੰਗਰ ਲਾਇਆ ਗਿਆ, ਜਿਸ ਵਿਚ ਪਿਆਰਾ ਸਿੰਘ ਜਗੰਤ ਤੇ ਰਾਮ ਪ੍ਰਕਾਸ਼ ਨੇ ਖਾਸ ਯੋਗਦਾਨ ਪਾਇਆ। ਹੋਰ ਸੰਪਰਕ ਲਈ ਸੁਖਦੇਵ ਸਿੰਘ ਗਿੱਲ 416-602-5499 ‘ਤੇ ਗੱਲ ਕੀਤੀ ਜਾ ਸਕਦੀ ਹੈ।

