3.3 C
Toronto
Saturday, January 10, 2026
spot_img
Homeਕੈਨੇਡਾਤੁਹਾਡੇ ਪੈਸੇ ਉਪਰ 7% ਵਿਆਜ਼ ਦੇਣ ਵਾਲੀ ਪੰਜਾਬੀਆਂ ਦੀ ਪਹਿਲੀ 'ਮਿਕ' ਖੁੱਲ੍ਹੀ

ਤੁਹਾਡੇ ਪੈਸੇ ਉਪਰ 7% ਵਿਆਜ਼ ਦੇਣ ਵਾਲੀ ਪੰਜਾਬੀਆਂ ਦੀ ਪਹਿਲੀ ‘ਮਿਕ’ ਖੁੱਲ੍ਹੀ

logo-2-1-300x105ਬਰੈਂਪਟਨ/ਬਿਊਰੋ ਨਿਊਜ਼ : ਲੰਘੇ ਐਤਵਾਰ 17 ਅਕਤੂਬਰ, 2016 ਨੂੰ ਬਰੈਂਪਟਨ ਵਿਚ O2G ਸੈਕਿਓਰਡ ਕੈਪੀਟਲਨਾਮਕ ਕੰਪਨੀ ਨੇ ਪੰਜਾਬੀ ਭਾਈਚਾਰੇ ਵਿਚ ਪਹਿਲੀ ‘ਮਿਕ’ ਕੰਪਨੀ ਖੋਲਣ ਦਾ ਮਾਣ ਹਾਸਲ ਕੀਤਾ ਹੈ। ‘ਮਿਕ’ ਬੈਂਕਾਂ ਵਰਗੀ ਸੁਵਿਧਾ ਜਨਕ ਕੰਪਨੀ ਹੁੰਦੀ ਹੈ ਜਿਥੇ ਲੋਕ ਆਪਣੀ ਮਾਇਆ ਸੁਰਖਿਅਤ ਰਖਦਿਆਂ ਬੈਂਕਾਂ ਤੋਂ ਕਿਤੇ ਵਧ ਵਿਆਜ ਕਮਾ ਸਕਦੇ ਹਨ। ਭਾਈਚਾਰੇ ਦੀ ਇਹ ਸੁਵਿਧਾ ਇਨਵੈਸਟਰ ਦੀ ਜਮਾਂ ਰਾਸ਼ੀ ਉਪਰ 7% ਵਿਆਜ ਦੇਵੇਗੀ। ਵਿਆਜ ਜਾਂ ਡਿਵੀਡੈਂਡ, ਚੈਕਾਂ ਰਾਹੀਂ ਜਾਂ ਬੈਂਕ ਟਰਾਂਸਫਰ ਰਾਹੀ ਤੁਹਾਡੇ ਖਾਤੇ ਵਿਚ ਹਰ ਮਹੀਨੇ ਆਪਣੇ ਆਪ ਜਾਂਦਾ ਰਹੇਗਾ। ਤੁਹਾਡੇ ਮਿਲੇ ਵਿਆਜ ਵਿਚੋਂ ਬੈਂਕਾਂ ਦੀ ਤਰ੍ਹਾਂ ਕੋਈ ਟੈਕਸ ਵੀ ਨਹੀਂ ਕਟਿਆ ਜਾਵੇਗਾ। ਟੈਕਸ ਦੇਣਾ ਜਾਂ ਨਾ ਦੇਣਾ ਤੁਹਾਡੇ ਉਪਰ ਮੁਨੱਸਰ ਕਰੇਗਾ, ‘ਐਟ ਸੋਰਸ’ ਕੋਈ ਕਟੌਤੀ ਨਹੀਂ ਹੋਵੇਗੀ। ਮਜ਼ੇ ਦੀ ਗਲ ਇਹ ਕਿ ਤੁਹਾਡੀ ਜਮ੍ਹਾਂ ਰਾਸ਼ੀ ਦੀ ਕੀਮਤ ਮੁਚੂਅਲ ਫੰਡਾਂ ਜਾਂ ਕੰਪਨੀ ਸ਼ੇਅਰਾਂ ਦੀ ਤਰ੍ਹਾਂ ਹੇਠਾ ਉਤੇ ਨਹੀਂ ਜਾਵੇਗੀ। ਤੁਹਾਡੀ ਰਕਮ ਕੈਨੇਡੀਅਨ ਵਡੇ ਬੈਂਕਾਂ ਦੀ ਤਰ੍ਹਾਂ ਸੁਰਖਿਅਤ ਰਹੇਗੀ। ਓ ਟੂ ਜੀ- ਮਿਕ ਦੀ ਅਨਾਊਂਸਮੈਂਟ ਵਾਸਤੇ ਭਾਈਚਾਰੇ ਦੇ ਇਨਵੈਸਟਰਜ਼ ਅਤੇ ਆਮ ਗ੍ਰਾਹਕਾਂ ਨੂੰ ਕੰਪਨੀ ਦੇ ਦਫਤਰ ਵਿਚ ਸਦਿਆ ਗਿਆ ਅਤੇ 100 ਤੋਂ ਵਧ ਲੋਕਾਂ ਦੀ ਹਾਜ਼ਰੀ ਵਿਚ ਮੈਨਜਿੰਗ ਡਾਇਰੈਕਟਰ ਸਰਦਾਰ ਜਸਵਿੰਦਰ ਸਿੰਘ ਭੱਟੀ ਨੇ ਆਪਣੇ ਪਾਰਟਨਰਜ਼ ਦੇ ਸਹਿਯੋਗ ਨਾਲ ਸਭ ਬਰੀਕੀਆਂ ਉਪਰ ਚਾਨਣਾ ਪਾਇਆ। ਇਸ ਵਿਲੱਖਣ ਕੰਪਨੀ ਦੇ 4 ਪਾਰਟਨਰਜ਼ ਹਨ ਜੋ ਵਖ ਵਖ ਡਿਪਾਰਟਮੈਂਟਾਂ ਦੇ ਇੰਚਾਰਜ ਹਨ। ਚਰਿੰਜੀਵ ਰੱਖੜਾ ਡਾਇਰੈਕਟਰ ਆਫ ਉਪਰੇਸ਼ਨਜ਼, ਡਾਕਟਰ ਤਜਿੰਦਰਪਾਲ ਸਿੰਘ ਦੂਲੇ ਸਟਰੈਟਜਿਕ ਡਾਇਰੈਕਟਰ ਅਤੇ ਭਗਵਾਨ ਗ੍ਰੇਵਾਲ ਪਰੈਜ਼ੀਡੈਂਟ ਹਨ। ਹੋਰ ਵਧ ਜਾਣੀਕਾਰੀ ਲਈ ਫੋਨ 905 915 9400

RELATED ARTICLES
POPULAR POSTS