13 C
Toronto
Friday, April 3, 2026
spot_img
Homeਕੈਨੇਡਾਡਾ. ਅਮਰਜੀਤ ਟਾਂਡਾ ਦੇ ਸੁਰਨਾਵਲ 'ਤੇ ਵਕਤ ਬੋਲਦਾ ਗਿਆ' ਦੇ ਵਿਸ਼ਿਆਂ ਦੀ...

ਡਾ. ਅਮਰਜੀਤ ਟਾਂਡਾ ਦੇ ਸੁਰਨਾਵਲ ‘ਤੇ ਵਕਤ ਬੋਲਦਾ ਗਿਆ’ ਦੇ ਵਿਸ਼ਿਆਂ ਦੀ ਪ੍ਰਸੰਗਕਤਾ ਤੇ ਗੰਭੀਰਤਾ ਨੂੰ ਮਾਣਦਿਆਂ…

ਡਾ. ਸੁਖਦੇਵ ਸਿੰਘ ਝੰਡ
ਡਾ. ਅਮਰਜੀਤ ਸਿੰਘ ਟਾਂਡਾ ਮੁੱਢਲੇ ਤੌਰ ‘ਤੇ ਕੀਟ-ਵਿਗਿਆਨੀ ਹੈ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿੱਚ ਲੰਮਾਂ ਸਮਾਂ ਪੜ÷ ਨ, ਪੜ÷ ਾਉਣ ਤੇ ਖੋਜ ਕਰਨ ਦੇ ਨਾਲ ਨਾਲ ਆਪਣੇ ਸਾਹਿਤਕ ਸ਼ੌਕ ਨੂੰ ਵੀ ਬਾਖ਼ੂਬੀ ਪਾਲ਼ਦਾ ਰਿਹਾ ਹੈ, ਜਿਸ ਨੂੰ ਉਹ ਨਿਰੰਤਰ ਨਿਭਾ ਰਿਹਾ ਹੈ। ਇਸ ਸਾਹਿਤਕ ਸ਼ੌਕ ਵਿੱਚੋਂ ਉਸ ਦੀਆਂ ਕਾਵਿ-ਪੁਸਤਕਾਂ ‘ਹਵਾਵਾਂ ਦੇ ਰੁਖ਼’, ‘ਲਿਖਤੁਮ ਨੀਲੀ ਬੰਸਰੀ’, ‘ਦੀਵਾ ਸਫ਼ਿਆਂ ਦਾ’, ‘ਕੋਰੇ ਕਾਗਜ਼ ‘ਤੇ ਨੀਲੇ ਦਸਤਖ਼ਤ’ ਤੇ ‘ਥਕੇ ਹੂਏ’ (ਹਿੰਦੀ), ਨਾਵਲ ‘ਨੀਲਾ ਸੁੱਕਾ ਸਮੁੰਦਰ’, ‘ਤਾਰੇ ਘਰ ਅੰਬਰ ਦੇ’ ਅਤੇ ਵਾਰਤਕ ਪੁਸਤਕ ‘ਮੇਰਾ ਪੰਜਾਬ’ ਪੰਜਾਬੀ ਪਾਠਕਾਂ ਤੱਕ ਪਹੁੰਚੀਆਂ ਹਨ।
ਹਥਲੀ ਪੁਸਤਕ ‘ਤੇ ਵਕਤ ਬੋਲਦਾ ਗਿਆ’ ਸਮੇਂ ਨੂੰ ‘ਸੂਤਰਧਾਰ’ ਬਣਾ ਕੇ ਜੀਵਨ ਦੇ ਵੱਖ-ਵੱਖ ਪਹਿਲੂਆਂ ਨੂੰ ਦਰਸਾਇਆ ਗਿਆ ਹੈ। ਉਂਜ, ਇਹ ਸੂਤਰਧਾਰ ਲੇਖਕ ਖ਼ੁਦ ਆਪ ਹੀ ਹੈ ਜੋ ਇਸ ‘ਸੁਰਨਾਵਲ’ ਦੇ ਪਾਤਰਾਂ ਅਮਰਜੋਤ ਅਤੇ ਰਮਣੀਕ ਨਾਲ ‘ਉਪਦੇਸ਼’ ਦੀ ਭਾਸ਼ਾ ਵਿੱਚ ਬਹੁ-ਰੰਗੀ ਜ਼ਿੰਦਗੀ ਦੇ ਵੱਖ-ਵੱਖ ਰੰਗਾਂ ਬਾਰੇ ਗੱਲ ਕਰਦਾ ਹੈ, ਸਿਹਤ ਤੇ ਯੋਗਾ ਦੇ ਨਾਲ ਬ੍ਰਹਿਮੰਡ ਦੇ ਪਸਾਰੇ ਨੂੰ ਵੇਖਦਾ ਹੈ, ਹਵਾ ਤੇ ਪਾਣੀ ਦੇ ਪ੍ਰਦੂਸ਼ਣ, ਸਾਫ਼ ਵਾਤਾਵਰਣ ਦੀ ਲੋੜ, ਖੁਸ਼ੀ, ਗ਼ਮੀ, ਉਦਾਸੀ, ਰੁਝੇਵਾਂ, ਫ਼ਿਲਾਸਫ਼ੀ, ਸਾਹਿਤ, ਕਲਾ ਅਤੇ ਜੀਵਨ ਵਿੱਚ ਖ਼ੁਸ਼ ਰਹਿਣ ਦੇ ਢੰਗਾਂ, ਤਰੀਕਿਆਂ ਬਾਰੇ ਜਾਣਕਾਰੀ ਸਾਂਝੀ ਕਰਦਾ ਹੈ। ਇੱਥੋਂ ਤੱਕ ਕਿ ਉਹ ਜੀਵਨ ਵਿੱਚ ਅੱਗੇ ਵੱਧਣ ਲਈ ‘ਚਾਦਰ ਤੋਂ ਵਧੇਰੇ ਪੈਰ ਪਸਾਰਨ’ ਦੀ ਵੀ ਗੱਲ ਕਰਦਾ ਹੈ। ਇਸਦੇ ਨਾਲ ਹੀ ਲੇਖਕ ਪੰਜਾਬੀਆਂ ਦੀ ਸਿਹਤ ਬਾਰੇ ਵੀ ਪੂਰਾ ਫ਼ਿਕਰਮੰਦ ਹੈ। … ਗੱਲ ਕੀ, ਇਸ ਪੁਸਤਕ ਦੇ 305 ਪੰਨਿਆਂ ਵਿੱਚ ਉਸਦੇ ਵੱਲੋਂ 70 ਛੋਟੇ-ਛੋਟੇ ਅਧਿਆਵਾਂ ਵਿੱਚ ਮਨੁੱਖੀ ਜੀਵਨ ਦੇ ਬਹੁਤ ਸਾਰੇ ਮਹੱਤਵਪੂਰਨ ਮੁੱਦਿਆਂ ਨੂੰ ਬਾਖ਼ੂਬੀ ਉਭਾਰਿਆ ਗਿਆ ਹੈ।
ਸਮੇਂ ਬਾਰੇ ਲੇਖਕ ਦਾ ਵਿਚਾਰ ਹੈ ਕਿ ‘ਵਕਤ’ ਬੱਚੇ ਦੀ ‘ਗੁੜ÷ ਤੀ’ ਤੋਂ ਹੀ ਆਰੰਭ ਹੋ ਜਾਂਦਾ ਹੈ ਅਤੇ ਇਹ ਨਾਨੀਆਂ-ਦਾਦੀਆਂ ਦੀਆਂ ਕਹਾਣੀਆਂ ਵਾਂਗ ਨਿਰੰਤਰ ਚੱਲਦਾ ਹੈ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰੇਕ ਦੇ ਦਿਲਾਂ ਤੇ ਸਾਹਾਂ ਦੇ ਅੰਦਰ ਉੱਤਰ ਜਾਂਦੀਆਂ ਹਨ। ਇਹ ਵਕਤ ਉਨ÷ ਾਂ ਲੋਕਾਂ ਦੇ ਨਾਲ ਹਮੇਸ਼ਾ ਹੀ ਰਹਿੰਦਾ ਹੈ ਜੋ ਸਮੇਂ ਦੀਆਂ ਵਾਗਾਂ ਫੜ÷ ਲੈਂਦੇ ਹਨ। ਸਮੇਂ ਨੂੰ ਇੱਕ ਬਹੁ-ਮੁੱਲੇ ‘ਸੋਮੇ’ ਵਾਂਗ ਵਰਤਿਆ ਜਾਣਾ ਚਾਹੀਦਾ ਹੈ ਅਤੇ ਇਸਦਾ ਹਮੇਸ਼ਾ ਸਦ-ਉਪਯੋਗ ਹੋਣਾ ਚਾਹੀਦਾ ਹੈ।
ਪੁਸਤਕ ਵਿੱਚ ਕੁਦਰਤ ਦੇ ਪਸਾਰੇ ਨੂੰ ਬਹੁਤ ਵਧੀਆ ਤਰ÷ ਾਂ ਦਰਸਾਇਆ ਗਿਆ ਹੈ। ਨਦੀਆਂ ਦੀਆਂ ਲਹਿਰਾਂ ਦੀ ‘ਕਲ-ਕਲ’ ਕਲਾਸੀਕਲ ਸੰਗੀਤ ਪੈਦਾ ਕਰਦੀਆਂ ਹਨ। ਇਨ÷ ਾਂ ਦੇ ਕਿਨਾਰੇ ਜਾ ਕੇ ਇਸ ਮਧੁਰ-ਸੰਗੀਤ ਨੂੰ ਨੀਝ ਲਾ ਕੇ ਸੁਣਨ ਦੀ ਲੋੜ ਹੈ। ਚਿੜੀਆਂ ਦੀ ‘ਚੀਂ-ਚੀਂ’, ਗੁਟਾਰਾਂ ਦੀ ‘ਗੁਟਰ-ਗੂੰ’, ਘੁੱਗੀਆਂ ਦੀ ‘ਘੂੰ-ਘੂੰ’ ਬਾਗਾਂ ਵਿੱਚ ਕੋਇਲਾਂ ਦੀ ‘ਕੂਹ-ਕੂਹ’ ਅਤੇ ਬਬੀਹੇ ਦੀ ‘ਪ੍ਰਿਉ-ਪ੍ਰਿਉ’ ਵਾਤਾਵਰਣ ਵਿੱਚ ਅਤੀ-ਸੁਰੀਲਾ ਕੁਦਰਤੀ ਰਾਗ ਛੇੜਦੀ ਹੈ। ਪ੍ਰਚੱਲਤ ‘ਕਰਮ-ਕਾਂਡ’ ਵਾਲੀ ਦੀਵਿਆਂ ਵਾਲੀ ਆਰਤੀ ਦੀ ਥਾਂ ਇੱਥੇ ਸਾਰੇ ਪਾਸੇ ਬਾਬੇ ਨਾਨਕ ਵਾਲੀ ਕੁਦਰਤ ਦੀ ਅਸਚਰਜ ‘ਆਰਤੀ’ ਦਾ ਮਾਹੌਲ ਸਾਰੇ ਪਾਸੇ ਸਿਰਜਿਆ ਪਿਆ ਹੈ, ”ਗਗਨ ਮੈ ਥਾਲ ਰਵਿ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ। ਧੂਪ ਮਲਿਆਨਲੋ ਫੂਲੰਤ ਜੋਤੀ।” ਕਾਦਰ ਦੀ ਚਾਰੇ ਪਾਸੇ ਖ਼ੂਬਸੂਰਤ ਨਜ਼ਾਰਾ ਹੈ। ਫੁੱਲਾਂ ਦੀ ਸੁਗੰਧੀ ਦੀ ‘ਧੂਫ਼’ ਬਲ਼ ਰਹੀ ਹੈ ਅਤੇ ‘ਪੌਣ’ (ਹਵਾ) ‘ਚੌਰ’ ਕਰ ਰਹੀ ਹੈ। ਫੁੱਲਾਂ ਨੇ ਖਿੜ ਕੇ ਵੱਖੋ-ਵੱਖਰੇ ਰੰਗਾਂ ਦੀ ਨੁਮਾਇਸ਼ ਲਗਾਈ ਹੋਈ ਹੈ। ਸ਼ਹਿਦ ਦੀਆਂ ਮੱਖੀਆਂ ਤੇ ਹੋਰ ਕੀਟ-ਪਤੰਗੇ ਨੱਚਦੇ ਗਾਉਂਦੇ ਹੋਏ ਇੱਕ ਫੁੱਲ ਤੋਂ ਉੱਡ ਕੇ ਦੂਸਰੇ ‘ਤੇ ਜਾ ਬੈਠਦੇ ਹਨ ਅਤੇ ‘ਪ੍ਰਾਗਣ-ਕਿਰਿਆ’ ਵਿੱਚ ਫੁੱਲਾਂ ਦੀ ਮਦਦ ਕਰ ਰਹੇ ਹਨ।
ਲੇਖਕ ਡਾ. ਅਮਰਜੀਤ ਸਿੰਘ ਟਾਂਡਾ ਕਵੀ ਵੀ ਹੈ ਤੇ ਵਿਗਿਆਨੀ ਵੀ। ਉਹ ਇਸ ਪੁਸਤਕ ਵਿੱਚ ਇਨ÷ ਾਂ ਦੋਹਾਂ ਪੱਖਾਂ ਬਾਰੇ ਖ਼ੂਬਸੂਰਤ ਚਰਚਾ ਕਰਦਾ ਹੈ। ਸ਼ਾਇਰੀ ਤੇ ਸ਼ਾਇਰਾਂ ਬਾਰੇ ਉਸਦਾ ਮੰਨਣਾ ਹੈ ਕਿ ਸ਼ਾਇਰ ਨਿੱਘੀ ਧੁੱਪ ਨੂੰ ਵੀ ਨੇੜੇ ਬੈਠਣ ਲਈ ਇਹ ਕਹਿ ਕੇ ਆਪਣੇ ਕੋਲ਼ ਸੱਦ ਸਕਦਾ ਹੈ, ”ਮੈਨੂੰ ਤੇਰੀ ਚਮਕਦਾਰ ਮੁਸਕ੍ਰਾਹਟ ਦੇਖਣ ਨੂੰ ਦਿਲ ਕਰਦਾ ਹੈ। ਤੂੰ ਮੇਰੇ ਨਾਲ ਪਰਛਾਵੇਂ ਵਾਂਗ ਰਿਹਾ ਕਰ।” (ਪੰਨਾ-203)
ਲੇਖਕ ਅਨੁਸਾਰ ਸ਼ਾਇਰ ਆਪਣੀ ਕਾਵਿ-ਉਡਾਰੀ ਨਾਲ ਹਰ ਉਚਾਈ ਅਤੇ ਡੂੰਘਾਈ ਤੱਕ ਜਾ ਸਕਦਾ ਹੈ, ਪਰ ਵਿਗਿਆਨੀ ਲਈ ਅਜਿਹਾ ਮੁਸ਼ਕਲ ਹੈ, ਕਿਉਂਕਿ ਉਹ ਤੱਥਾਂ ਦੇ ਆਧਾਰਿਤ ਸੋਚਦਾ ਤੇ ਚੱਲਦਾ ਹੈ ਅਤੇ ਉਸਦੀ ਇੱਕ ਆਪਣੀ ਸੀਮਾ ਹੈ। ਪਾਠਕਾਂ ਲਈ ਲੇਖਕ ਦੀ ਸ਼ਾਇਰੀ ਦੀ ਝਲਕ ਹਾਜ਼ਰ ਹੈ :
ਚੱਲ ਆਪਾਂ ਯਾਰਾਂ ਵਾਂਗ ਰਹੀਏ
ਕੱਚ ਬਣਕੇ ਕੀ ਕਰੇਂਗਾ
ਐਵੇਂ ਕਿਤੇ ਤਿੜਕ ਮਰੇਂਗਾ
ਕੱਚ ਦੇ ਕਾਹਦੇ ਰਿਸ਼ਤੇ?
ਕਿਹੜੀਆਂ ਦੋਸਤੀਆਂ?
(ਪੰਨਾ- 142)
ਪੁਸਤਕ ਵਿੱਚ ਸੁਣਨ ਦੀ ਮਹੱਤਤਾ ਉੱਪਰ ਕਾਫ਼ੀ ਜ਼ੋਰ ਦਿੱਤਾ ਗਿਆ ਹੈ। ਦਰਅਸਲ, ਸੁਣਨ ਦਾ ਜੀਵਨ ਵਿੱਚ ਵਿਸ਼ੇਸ਼ ਮਹੱਤਵ ਹੈ। ਸੁਣਨ ਨਾਲ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਅਤੇ ਮਾਨਸਿਕ-ਬੁੱਧੀ ਵਿੱਚ ਵਾਧਾ ਹੁੰਦਾ ਹੈ। ਚੰਗੀ ਸਿਫ਼ਤ-ਸਲਾਹ ਸੁਣਨ ਨਾਲ ਸਿੱਧਾਂ, ਪੀਰਾਂ, ਨਾਥਾਂ ਤੇ ਦੇਵਤਿਆਂ, ਸਾਧਾਂ ਤੇ ਸੰਤਾਂ ਦੀ ਅਸਲੀਅਤ ਦੀ ਸਹੀ ਪਛਾਣ ਹੁੰਦੀ ਹੈ।
ਗੁਰੂ ਨਾਨਕ ਦੇਵ ਜੀ ਰਚਿਤ ‘ਜਪੁਜੀ ਸਾਹਿਬ’ ਜੀ ਦੀ ਅੱਠਵੀ ਪਉੜੀ ਸੁਣਨ ਬਾਰੇ ਹੀ ਹੈ :
ਸੁਣਿਐ ਸਿਧ ਪੀਰ ਸੁਰਿ ਨਾਥ ॥
ਸੁਣਿਐ ਧਰਤਿ ਧਵਲ ਆਕਾਸ ॥
ਸੁਣਿਐ ਦੀਪ ਲੋਅ ਪਾਤਾਲ ॥
ਸੁਣਿਐ ਪੋਹ ਨ ਸਕੈ ਕਾਲੁ ॥
ਨਾਨਕ ਭਗਤਾ ਸਦਾ ਵਿਗਾਸੁ ॥
ਸੁਣਿਐ ਦੂਖ ਪਾਪ ਕਾ ਨਾਸੁ ॥
ਏਸੇ ਤਰ÷ ਾਂ ‘ਅਨੰਦ ਸਾਹਿਬ’ ਦੇ ਪਾਠ ਵਿੱਚ ਅਖ਼ੀਰ ‘ਤੇ ਆਉਂਦੇ ਸਲੋਕ ਵਿੱਚ ਗੁਰੂ ਅਮਰਦਾਸ ਜੀ ਵੱਲੋਂ ਫਰਮਾਇਆ ਗਿਆ ਹੈ :
ਸੁਨਤੇ ਪੁਨੀਤ ਕਹਿਤੇ ਪਵਿਤੁ ਸਤਿਗੁਰ ਰਹਿਆ ਭਰਪੂਰੇ॥
ਬਿਨਵੰਤ ਨਾਨਕ ਗੁਰ ਚਰਣ ਲਾਗੈ ਵਾਜੇ ਅਨਹਦ ਤੂਰੇ॥
ਭਾਵ, ‘ਅਨੰਦ ਸਾਹਿਬ’ ਦੀ ਪੂਰੀ ਬਾਣੀ ਸੁਣ ਕੇ ਉਸ ਉੱਪਰ ਚੱਲਣ ਵਾਲੇ ਮਨੁੱਖ ਪਵਿੱਤਰ ਹੋ ਜਾਂਦੇ ਹਨ। ਉਹ ਆਤਮਿਕ ਤੌਰ ‘ਤੇ ਸ਼ਕਤੀਸ਼ਾਲੀ ਹੋ ਜਾਂਦੇ ਹਨ। ਬੁੱਧੀਮਾਨ ਲੋਕ ਜਿਨ÷ ਾਂ ਨੇ ਪੜ÷ -ਸੁਣ ਕੇ ਵਧੇਰੇ ਗਿਆਨ ਪ੍ਰਾਪਤ ਕੀਤਾ ਹੁੰਦਾ ਹੈ, ਪਹਿਲੀਆਂ ਪੋਜ਼ੀਸ਼ਨਾਂ ‘ਤੇ ਆਉਂਦੇ ਹਨ। ਕੁਦਰਤੀ ਸਰੋਤ – ਹਵਾ, ਪਾਣੀ, ਨਦੀਆਂ, ਨਾਲ਼ਿਆਂ, ਚਸ਼ਮਿਆਂ ਅਤੇ ਪੰਛੀਆਂ ਦੀਆਂ ਮਧੁਰ ਆਵਾਜ਼ਾਂ ਮਨੁੱਖੀ ਸਿਹਤਸਮਝਣ ਸ਼ਕਤੀ ਵਿੱਚ ਵਾਧਾ ਕਰਦੀਆਂ ਹਨ, ਜਿਸ ਦੀ ਅੱਜ ਮਨੁੱਖਤਾ ਨੂੰ ਬੜੀ ਲੋੜ ਹੈ।
ਆਮ ਧਾਰਨਾ ਅਤੇ ਲੋਕ-ਸਿਆਣਪ ਹੈ ਕਿ ‘ਮਨੁੱਖ ਨੂੰ ਚਾਦਰ ਵੇਖ ਕੇ ਪੈਰ ਪਸਾਰਨੇ ਚਾਹੀਦੇ ਹਨ’, ਭਾਵ ਆਪਣੀ ਸਮਰੱਥਾ ਅਨੁਸਾਰ ਚੱਲਣਾ ਚਾਹੀਦਾ ਹੈ, ਪਰ ਲੇਖਕ ਪੁਸਤਕ ਦੇ 63ਵੇਂ ਅਧਿਆਇ ਵਿੱਚ ਇਸ ਤੋਂ ਉਲਟ ‘ਚਾਦਰ ਤੋਂ ਵਧੇਰੇ ਪੈਰ ਪਸਾਰਨ’ ਦੀ ਗੱਲ ਕਰਦਾ ਹੈ।
ਆਪਣੇ ਇਸ ਕਥਨ ਦੇ ਹੱਕ ਵਿੱਚ ਉਹ ਦਲੀਲ ਦਿੰਦਾ ਹੈ, ”ਚਾਦਰ ਤੋਂ ਵੱਧ ਪੈਰ ਪਸਾਰੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਤੁਹਾਨੂੰ ਚਾਦਰ ਹੋਰ ਵਧੇਰੇ ਚਾਹੀਦੀ ਹੈ, ਵੱਡੀ। ਤੁਸੀਂ ਉਸ ਚਾਦਰ ਦਾ ਪ੍ਰਬੰਧ ਕਰਨ ਬਾਰੇ ਸੋਚੋਗੇ।” (ਪੰਨਾ-271) ਲੇਖਕ ਦੀ ਇਹ ਦਲੀਲ ਕਾਫ਼ੀ ਹੱਦ ਤੀਕ ਸਹੀ ਲੱਗਦੀ ਹੈ। ਇਹ ਮਨੁੱਖ ਨੂੰ ਜੀਵਨ ਵਿੱਚ ਅੱਗੇ ਵੱਧਣ ਅਤੇ ਹੋਰ ਵਧੇਰੇ ਮਿਹਨਤ ਕਰਨ ਲਈ ਪ੍ਰੇਰਿਤ ਕਰਦੀ ਹੈ।
ਇੱਕ ਹੋਰ ਵੱਖਰਾ ਵਿਚਾਰ ਬੱਚਿਆਂ ਵੱਲੋਂ ਆਪਣੇ ਮਾਪਿਆਂ ਨੂੰ ‘ਸਿਖਾਉਣ’ ਬਾਰੇ ਦਿੱਤਾ ਗਿਆ ਹੈ, ਬੱਚਾ ਪਾਲ਼ਦਾ, ਸਿਖਾਉਂਦਾ ਹੈ, ਆਪਣੇ ਮਾਂ-ਬਾਪ ਨੂੰ, ਭੈਣਾਂ-ਭਰਾਵਾਂ ਨੂੰ। ਹੌਲ਼ੀ-ਹੌਲ਼ੀ ਹੱਥ ਮਾਰਨਾ ਸ਼ੁਰੂ ਕਰਦਾ ਹੈ, ਉਹ। ਤਾਂ ਜਾ ਕੇ ਉਸਨੂੰ ਕਿਤੇ ਦੁੱਧ ਦਿਸਦਾ ਹੈ। (ਪੰਨਾ- 280, 281) ਮੈਨੂੰ ਇਹ ਅੰਗਰੇਜ਼ੀ ਕਹਾਵਤ ‘ਚਾਈਲਡ ਇਜ਼ ਦ ਫ਼ਾਦਰ ਆਫ਼ ਮੈਨ’ ਦਾ ਵਿਸਥਾਰ ਲੱਗਦਾ ਹੈ ਅਤੇ ਇਹ ਸਹੀ ਵੀ ਹੈ, ਕਿਉਂਕਿ ਮਾਪੇ ਜਿੱਥੇ ਬੱਚਿਆਂ ਨੂੰ ਦੁਨੀਆਂ ਵਿੱਚ ਵਿਚਰਨਾ ਸਿਖਾਉਂਦੇ ਹਨ, ਉੱਥੇ ਉਹ ਵੀ ਬੱਚਿਆਂ ਕੋਲੋਂ ਬੜਾ ਕੁਝ ਸਿੱਖਦੇ ਹਨ।
ਬੋਲੀ ਤੇ ਭਾਸ਼ਾ ਦੀ ਗੱਲ ਕਰਦਿਆਂ ਲੇਖਕ ਕਹਿੰਦਾ ਹੈ, ”ਭਾਸ਼ਾ ਸਿੱਖਣ ਨਾਲ ਤੁਹਾਡੇ ਦਿਮਾਗ਼ ਵਿੱਚ ਨਵੇਂ ਕੁਨੈੱਕਸ਼ਨ ਬਣਦੇ ਹਨ ਅਤੇ ਇਹ ਨਵੇਂ ਸਬੰਧ ਮਹੱਤਵਪੂਰਨ ‘ਸੁਰੱਖਿਆ ਉਪਾਅ’ ਹਨ ਜੋ ਸਮੇਂ ਦੇ ਨਾਲ ਬੋਧਾਤਮਿਕ ਗਿਰਾਵਟ ਨੂੰ ਰੋਕ ਸਕਦੇ ਹਨ। ਭਾਸ਼ਾ ਦਿਮਾਗ਼ ਦੇ ਨਵੇਂ ਸੈੱਲ ਜਨਰੇਟ ਕਰਦੀ ਹੈ।” (ਪੰਨਾ-285) ਇਹ ਇਤਿਹਾਸਕ ਤੱਥ ਹੈ ਕਿ ਭਾਸ਼ਾ ਜਾਂ ਬੋਲੀ ਦੇ ਆਰੰਭ ਹੋਣ ਤੋਂ ਪਹਿਲਾਂ ਜੰਗਲਾਂ ਵਿੱਚ ਰਹਿਣ ਵਾਲੇ ਪੁਰਾਤਨ ਮਨੁੱਖ ਇਸ਼ਾਰਿਆਂ ਅਤੇ ਚਿਹਰਿਆਂ ਦੇ ਹਾਵ-ਭਾਵਾਂ ਨਾਲ ਹੀ ਇੱਕ ਦੂਸਰੇ ਨੂੰ ਆਪਣੀ ਗੱਲ ਸਮਝਾਉਂਦੇ ਸਨ। ਭਾਸ਼ਾ ਇੱਕ-ਦੋ ਦਿਨਾਂ ਵਿਚ ਨਹੀਂ ਸਿੱਖੀ ਜਾ ਸਕਦੀ। ਇਤਿਹਾਸ ਗਵਾਹ ਹੈ ਕਿ ਮਨੁੱਖ ਨੂੰ ਭਾਸ਼ਾ ਸਿੱਖਣ ਵਿੱਚ ਹਜ਼ਾਰਾਂ ਨਹੀਂ, ਲੱਖਾਂ ਸਾਲ ਲੱਗ ਗਏ।
ਬੁਢਾਪੇ ਬਾਰੇ ਪੁਸਤਕ ਵਿੱਚ ਬਹੁਤ ਵਧੀਆ ਗੱਲਾਂ ਕੀਤੀਆਂ ਗਈਆਂ ਹਨ। ਲੇਖਕ ਦਾ ਕਹਿਣਾ ਹੈ, ”ਬੁਢਾਪਾ ਡਿਓਢੀ ‘ਚ ਬੈਠੀ ‘ਮੱਤਾਂ ਦੀ ਪੰਡ’ ਹੁੰਦੀ ਹੈ”। ਬੁਢਾਪਾ ‘ਖੂੰਡਾ’ ਹੁੰਦਾ ਹੈ, ਝਿੜਕਣ ਵਾਲਾ। ਇਹ ਬੁਢਾਪਾ ਵਿਆਹ, ਮੇਲੇ ਗਏ ਘਰ ਪਰਿਵਾਰ ਦਾ ਰਾਖਾ ਤੇ ‘ਚੌਕੀਦਾਰ’ ਹੁੰਦਾ ਹੈ।” (ਪੰਨਾ-294) ਇਹ ਬਿਲਕੁਲ ਸਹੀ ਹੈ, ਐਵੇਂ ਨਹੀਂ ਬਜ਼ੁਰਗਾਂ ਨੂੰ ‘ਘਰਾਂ ਦੇ ਤਾਲੇ’ ਕਿਹਾ ਜਾਂਦਾ। ਉਹ ਪਹਿਲਾਂ ਆਪਣੇ ਅਤੇ ਫਿਰ ਆਪਣੇ ਬੱਚਿਆਂ ਦੇ ਘਰਾਂ ਦੀ ‘ਰਖਵਾਲੀ’ ਕਰਦੇ ਹਨ।
ਲੇਖਕ ਨੇ ਸਹੀ ਕਿਹਾ ਹੈ ਕਿ ਜਦੋਂ ਮਨੁੱਖ ਬੁੱਢਾ ਹੋ ਜਾਂਦਾ ਹੈ ਤਾਂ ਫਿਰ ਜੋੜਾਂ ਦਾ ਦਰਦ ਅਤੇ ਹੋਰ ਕਈ ਬੀਮਾਰੀਆਂ ਉਸ ਨੂੰ ਆ ਘੇਰਦੀਆਂ ਹਨ। ਲੋਕ ਬਜ਼ੁਰਗਾਂ ਦੀ ‘ਸੁੱਖ-ਸਾਂਦ’ ਪੁੱਛਣ ਦੀ ਥਾਂ ਉਨ÷ ਾਂ ਕੋਲੋਂ ਉਨ÷ ਾਂ ਦੀ ‘ਸ਼ੂਗਰ’ ਅਤੇ ‘ਕੋਲੈਸਟ੍ਰੋਲ’ ਬਾਰੇ ਪੁੱਛਦੇ ਹਨ। ਇਸ ਤੋਂ ਬਚਣ ਲਈ ਲੇਖਕ ਬਜ਼ੁਰਗਾਂ ਨੂੰ ਹੱਸਣ-ਖੇਡਣ ਦੀ, ਚੁਟਕਲੇ ਸੁਣਨ ਤੇ ਸੁਨਾਉਣ ਦੀ, ਹਮੇਸ਼ਾ ਖੁਸ਼ ਰਹਿਣ ਦੀ, ਪੁਰਾਣੀਆਂ ਯਾਦਾਂ ਸਾਂਝੀਆਂ ਕਰਨ ਦੀ, ਦੋਸਤਾਂ ਨਾਲ ਫ਼ੋਨਾਂ ‘ਤੇ ਗੱਲਾਂ-ਬਾਤਾਂ ਕਰਨ ਦੀ, ਬਾਬੇ ਨਾਨਕ ਵਾਂਗ ‘ਉਦਾਸੀਆਂ’ ‘ਤੇ ਜਾਣ ਦੀ ਅਤੇ ਦੁਨੀਆਂ-ਭਰ ਦੇ ਅਜਾਇਬ-ਘਰ ਵੇਖਣ ਦੀ ਸਲਾਹ ਦਿੰਦਾ ਹੈ। (ਪੰਨਾ-296) ਇਸ ਦੇ ਨਾਲ ਹੀ ਇਸ ਪੁਸਤਕ ਵਿੱਚ ਉਮਰਾਂ ਦੇ ‘ਗੁਆਚਦੇ ਰਾਗਾਂ’ – ਬਚਪਨ, ਜਵਾਨੀ ਅਤੇ ਵੇਖਣ ਚਾਖਣ ਦੇ ਦਰਸ਼ਨ-ਸ਼ਾਸਤਰ, ਭਾਵ ਜੀਵਨ ਦੀ ਸਮੂਹਿਕ ਫ਼ਿਲਾਸਫ਼ੀ ਦੀ ਗੱਲ ਕੀਤੀ ਗਈ ਹੈ।
ਇਸ ਤਰ÷ ਾਂ ਪੁਸਤਕ ਵਿੱਚ ਬੜੇ ਸਕਾਰਾਤਮਿਕ ਢੰਗ ਨਾਲ ਜੀਵਨ ਦੇ ਵੱਖ-ਵੱਖ ਪਹਿਲੂਆਂ ਨੂੰ ਬਾਖ਼ੂਬੀ ਬਿਆਨਿਆ ਗਿਆ ਹੈ ਅਤੇ ਜੀਵਨ ਦੇ ‘ਉਜਾਲੇ-ਪੱਖ’ ਨੂੰ ਉਭਾਰਨ ਦੀ ਬਾਖ਼ੂਬੀ ਕੋਸ਼ਿਸ਼ ਕੀਤੀ ਗਈ ਹੈ। ਪੁਸਤਕ ਵਿੱਚ ਮਨੁੱਖੀ ਜੀਵਨ ਨਾਲ ਸਬੰਧਿਤਬਹੁਤ ਸਾਰੇ ਗੰਭੀਰ ਵਿਸ਼ੇ ਲਏ ਗਏ ਹਨ ਅਤੇ ਇਸ ਸੀਮਤ ਆਰਟੀਕਲ ਵਿੱਚ ਇਨ÷ ਾਂ ਸਾਰਿਆਂ ਦੇ ਬਾਰੇ ਗੱਲ ਕਰਨੀ ਮੁਸ਼ਕਲ ਹੈ। ਏਸੇ ਲਈ ਇਸ ਸੀਮਤ ਵਿਚਾਰ-ਚਰਚਾ ਵਿੱਚ ‘ਤੜਾਗੀ ਵਾਲੇ ਯਾਰ’, ‘ਮੇਲਿਆਂ ਵਿੱਚ ਮਿਲ਼ਦੇ/ਵਿੱਛੜਦੇ ਮੇਲੀ ਤੇ ਬੇਲੀ’, ‘ਨੈਤਿਕਤਾ’, ‘ਯੋਗਾ’, ‘ਮੋਕਸ਼’, ‘ਸੰਤ-ਸਮਾਜ’, ‘ਕੰਜਕਾਂ’ ‘ਘਿਓ-ਸ਼ੱਕਰ’ ਤੇ ‘ਜੀ.ਪੀ.ਐੱਸ. ਨੂੰ ਗਵਾਉਣ’ ਵਰਗੇ ਮਹੱਤਵਪੂਰਨ ਵਿਸ਼ੇ ਛੇੜਨੇ ਰਹਿ ਗਏ ਹਨ। ਪੁਸਤਕ ਵਿੱਚ ਕਿਤੇ-ਕਿਤੇ ਵਿਚਾਰਾਂ ਦਾ ਦੁਹਰਾਅ ਵੇਖਣ ਨੂੰ ਮਿਲਦਾ ਹੈ।
ਅਜਿਹਾ ਲੇਖਕਾਂ ਵੱਲੋਂ ਪੁਸਤਕ ਦੇ ਵੱਖ-ਵੱਖ ਅਧਿਆਵਾਂ ਵਿੱਚ ਵੱਖੋ-ਵੱਖ ਸੰਦਰਭ ‘ਚ ਗੱਲ ਕਰਦਿਆਂ ਕਈ ਵਾਰ ਹੋ ਜਾਂਦਾ ਹੈ ਅਤੇ ਇਸ ਨੂੰ ਉਨ÷ ਾਂ ਦੀ ਗ਼ਲਤੀ ਜਾਂ ਕਮਜ਼ੋਰੀ ਖ਼ਿਆਲ ਨਹੀਂ ਕਰਨਾ ਚਾਹੀਦਾ।
ਕੁਲ ਮਿਲਾ ਕੇ ਪੁਸਤਕ ਬੜੀ ਉਪਯੋਗੀ ਹੈ ਤੇ ਇਹ ਜੀਵਨ ਦੇ ਮਹੱਤਵਪੂਰਨ ‘ਹਾਂ-ਪੱਖੀ’ ਸਰੋਕਾਰਾਂ ਦੀ ਗੱਲ ਕਰਦੀ ਹੈ। ਇਸ ਨੂੰ ਪੜ÷ ਦਿਆਂ ਮੈਂ ਇਸ ਵਿਚਲੇ ਵਿਚਾਰਾਂ ਦੀ ਸਾਰਥਿਕਤਾ, ਪ੍ਰਸੰਗਕਤਾ ਅਤੇ ਗੰਭੀਰਤਾ ਨੂੰ ਪੂਰਾ ਮਾਣਿਆ ਹੈ। ਵੱਖਰੀ ਕਿਸਮ ਦੀ ਇਹ ‘ਸੁਰਨਾਵਲ’ ਰੂਪੀ ਸਕਾਰਾਤਮਿਕ ਪੁਸਤਕ ਲਿਆਉਣ ‘ਤੇ ਮੈਂ ਡਾ. ਅਮਰਜੀਤ ਸਿੰਘ ਟਾਂਡਾ ਨੂੰ ਹਾਰਦਿਕ ਮੁਬਾਰਕਬਾਦ ਪੇਸ਼ ਕਰਦਾ ਹਾਂ ਅਤੇ ਉਸਦੇ ਵੱਲੋਂ ਅੱਗੋਂ ਹੋਰ ਵੀ ਅਜਿਹੇ ਵਧੀਆ ਯਤਨਾਂ ਦੀ ਆਸ ਕਰਦਾ ਹਾਂ। ***

 

 

RELATED ARTICLES
POPULAR POSTS