ਬਰੈਂਪਟਨ/ਹਰਜੀਤ ਬੇਦੀ : ਲੰਬੇ ਸਮੇਂ ਦੀ ਉਡੀਕ ਅਤੇ ਜਦੋ-ਜਹਿਦ ਤੋਂ ਬਾਅਦ 2015 ਤੋਂ ਪਹਿਲਾ ਸਸਤੇ ਫਿਊਨਰਲ ਲਈ ਚਾਰਜ ਕੀਤੀ ਫੀਸ 6 ਜੁਲਾਈ ਨੂੰ ਵਾਪਸ ਕੀਤੀ ਜਾ ਰਹੀ ਹੈ। ਐਸੋਸੋਏਸ਼ਨ ਆਫ ਸੀਨੀਅਰਜ਼ ਕਲੱਬਜ਼ ਆਫ ਬਰੈਂਪਟਨ ਦੇ ਪ੍ਰਬੰਧਕ ਕਮੇਟੀ ਵਲੋਂ ਮਿਲੀ ਸੂਚਨਾ ਅਨੁਸਾਰ ਲੋਕਾਂ ਨਾਲ ਕੀਤੇ ਵਾਅਦੇ ਮੁਤਾਬਕ ਇਹ ਪੈਸੇ 6 ਜੁਲਾਈ 2019 ਦਿਨ ਸ਼ਨੀਵਾਰ 11:00 ਤੋਂ 2:00 ਵਜੇ ਤੱਕ ਮਰੋਕ ਲਾਅ ਆਫਿਸ 60, ਮੈਰੀਟਾਈਮ ਓਨਟਾਰੀਓ ਬੁਲੇਵਾਡ ਬਰੈਂਪਟਨ ਐਲ 6 ਐਸ 0 ਈ 7 ਵਿਖੇ ਵਪਸ ਕੀਤੇ ਜਾਣਗੇ। ਜਿਨ੍ਹਾਂ ਵਿਅਕਤੀਆਂ ਨੇ ਰਸੀਦਾਂ ਅਤੇ ਫੋਗਲ ਫਿਊਨਰਲ ਹੋਮ ਦੀ ਰਜਿਸਟਰੇਸ਼ਨ ਜਮ੍ਹਾਂ ਕਰਵਾ ਦਿੱਤੀ ਹੈ ਉਹਨਾਂ ਦੀ ਐਸੋਸੀਏਸ਼ਨ ਵਲੋਂ ਬਣਾਈ ਚਾਰ ਮੈਂਬਰੀ ਕਮੇਟੀ ਨੇ ਛਾਣਬੀਣ ਕਰ ਲਈ ਹੈ। ਜਿਹਨਾਂ ਵਿਅਕਤੀਆਂ ਦੇ ਦਸਤਾਵੇਜ਼ ਸਹੀ ਹਨ ਉਹਨਾਂ ਨੂੰ ਫੋਨ ਰਾਹੀਂ ਵੀ ਸੂਚਨਾ ਦਿੱਤੀ ਜਾ ਰਹੀ ਹੈ। ਜਿਹਨਾਂ ਨੇ ਰਸੀਦਾਂ ਦੀਆਂ ਫੋਟੋ ਕਾਪੀਆਂ ਦਿੱਤੀਆਂ ਹਨ ਉਹਨਾਂ ਨੂੰ ਬੇਨਤੀ ਹੈ ਕਿ ਉਹ ਅਸਲ ਰਸੀਦਾਂ ਨਾਲ ਲੈ ਕੇ ਆਉਣ। ਇਸ ਤੋਂ ਬਿਨਾ ਇਹ ਵਿਅਕਤੀ ਆਪਣਾ ਮੌਜੂਦਾ ਫੋਨ ਨੰਬਰ ਅਤੇ ਐਡਰੈੱਸ ਪੇਪਰ ਤੇ ਲਿਖ/ਲਿਖਵਾ ਕੇ ਲਿਆਉਣ ਜਾਂ ਆਪਣੀ ਐਡਰੈੱਸ ਆਈ ਡੀ ਲੈ ਕੇ ਆਉਣ। ਜਿਹੜੇ ਵਿਅਕਤੀ ਕਿਸੇ ਕਾਰਣ ਆਪਣੀਆਂ ਰਸੀਦਾਂ ਵਗੈਰਾ ਜਮ੍ਹਾਂ ਨਹੀਂ ਕਰਵਾ ਸਕੇ ਉਹਨਾਂ ਕੇਸਾਂ ਤੇ ਬਾਅਦ ਵਿੱਚ ਵਿਚਾਰ ਕੀਤਾ ਜਾਵੇਗਾ।
ਐਸੋਸੀਏਸ਼ਨ ਵਲੋਂ ਸਬੰਧਤ ਵਿਅਕਤੀਆਂ ਨੂੰ ਸਮੇਂ ਸਿਰ ਪਹੁੰਚਣ ਦੀ ਬੇਨਤੀ ਹੈ ਤਾਂ ਜੋ ਲੰਬੇ ਸਮੇਂ ਤੋਂ ਉਡੀਕਿਆ ਜਾ ਰਿਹਾ ਕੰਮ ਨੇਪਰੇ ਚਾੜ੍ਹਿਆ ਜਾ ਸਕੇ। ਕਿਸੇ ਵੀ ਕਿਸਮ ਦੀ ਜਾਣਕਾਰੀ ਲੈਣ ਲਈ ਪਰਮਜੀਤ ਬੜਿੰਗ 647-963-0331,, ਬਲਵਿੰਦਰ ਬਰਾੜ 647-262-4026, ਨਿਰਮਲ ਧਾਰਨੀ 416-670-5874, ਜੰਗੀਰ ਸਿੰਘ ਸੈਂਭੀ 416-409-0126,ਦੇਵ ਸੂਦ 416-553-0722, ਕਰਤਾਰ ਚਾਹਲ 647-854-8746,, ਪਰੀਤਮ ਸਰਾਂ 416-833-0567 ਜਾਂ ਹਰਦਿਆਲ ਸੰਧੂ 647-686-4201 ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Check Also
ਕੈਨੇਡਾ ਦੇ ਪਹਿਲੇ ਗ੍ਰੰਥੀ ਭਾਈ ਬਲਵੰਤ ਸਿੰਘ ਜੀ ਖੁਰਦਪੁਰ ਦੇ ਸ਼ਹਾਦਤ ਦਿਹਾੜੇ ‘ਤੇ ਖੁਰਦਪੁਰ ਨਗਰ ਨਿਵਾਸੀਆਂ ਵੱਲੋਂ ਸਮਾਗਮ
ਸਰੀ : ਕੈਨੇਡਾ ਦੀ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਪਹਿਲੇ ਗ੍ਰੰਥੀ, ਸਿੰਘ ਸਾਹਿਬ ਭਾਈ ਬਲਵੰਤ …