Breaking News
Home / ਕੈਨੇਡਾ / ਬਰੈਂਪਟਨ ਅਰਥ ਆਵਰ ਵਾਸਤੇ ਲਾਈਟਾਂ ਕਰ ਰਿਹਾ ਹੈ ਬੰਦ

ਬਰੈਂਪਟਨ ਅਰਥ ਆਵਰ ਵਾਸਤੇ ਲਾਈਟਾਂ ਕਰ ਰਿਹਾ ਹੈ ਬੰਦ

logo-2-1-300x105-3-300x105ਬਰੈਂਪਟਨ/ਬਿਊਰੋ ਨਿਊਜ਼
ਸਿਟੀ ਆਫ ਬਰੈਂਪਟਨ ਦੁਨੀਆ ਭਰ ਦੇ ਲੱਖਾਂ ਵਿਅਕਤੀਆਂ, ਕਾਰੋਬਾਰਾਂ ਅਤੇ ਸਰਕਾਰਾਂ ਦੇ ਨਾਲ ਮਿਲ ਕੇ ਸ਼ਨੀਵਾਰ, 19 ਮਾਰਚ ਨੂੰ ਰਾਤ 8:30 ਤੋਂ 9:30 ਵਜੇ ਤੱਕ ਅਰਥ ਆਵਰ ਵਾਸਤੇ ਸਾਰੀਆਂ ਗੈਰਜ਼ਰੂਰੀ ਲਾਈਟਾਂ ਬੰਦ ਕਰੇਗੀ। ਹਰ ਕਿਸੇ ਨੂੰ ਇਸ ਨਿਸ਼ਚਤ ਸਮੇਂ ਦੌਰਾਨ ਆਪਣੀਆਂ ਲਾਈਟਾਂ ਬੰਦ ਕਰਕੇ ਇਸ ਵਿਸ਼ਵ-ਵਿਆਪੀ ਵਾਤਾਵਰਣਕ ਮੁਹਿੰਮ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ ਤਾਂ ਜੋ ਸੁਨੇਹਾ ਭੇਜਿਆ ਜਾ ਸਕੇ ਕਿ ਉਹ ਆਪਣੇ ਵਾਤਾਵਰਣ ਦੀ ਰੱਖਿਆ ਕਰਨ ਬਾਰੇ ਪਰਵਾਹ ਕਰਦੇ ਹਨ। ਸਿਟੀ, ਅਰਥ ਆਵਰ ਦੌਰਾਨ ਮਿਊਂਸਪਲ ਗੈਰ-ਜ਼ਰੂਰੀ ਲਾਈਟਾਂ ਬੰਦ ਕਰ ਦੇਵੇਗੀ। ਜਨਤਕ ਸੁਰੱਖਿਆ, ਸਲਾਮਤੀ ਜਾਂ ਸੇਵਾ ਨੂੰ ਪ੍ਰਭਾਵਿਤ ਕਰਨ ਵਾਲੀਆਂ ਲਾਈਟਾਂ – ਜਿਵੇਂ ਕਿ ਸੜਕਾਂ ਦੀਆਂ ਲਾਈਟਾਂ, ਸਟਾਪਲਾਈਟਾਂ, ਪਾਰਕਾਂ ਦੇ ਰਸਤਿਆਂ ਦੀਆਂ ਲਾਈਟਾਂ ਅਤੇ ਸਿਟੀ ਦੀਆਂ ਸਹੂਲਤਾਂ ਵਿਖੇ ਪਾਰਕਿੰਗ ਸਥਾਨਾਂ ਦੀਆਂ ਲਾਈਟਾਂ ਚਾਲੂ ਰਹਿਣਗੀਆਂ। ਬਰੈਂਪਟਨ ਫਖਰ ਦੇ ਨਾਲ 2008 ਤੋਂ ਇਸ ਅੰਤਰਰਾਸ਼ਟਰੀ ਵਾਤਾਵਰਣਕ ਆਯੋਜਨ ਦਾ ਭਾਗੀਦਾਰ ਰਿਹਾ ਹੈ। ਵਰਲਡ ਵਾਈਲਡਲਾਈਫ ਫੰਡ ਨੇ 2007 ਵਿੱਚ ਸਿਡਨੀ ਆਸਟਰੇਲੀਆ ਵਿਖੇ ਅਰਥ ਆਵਰ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ।  ਇਹ ਮੁਹਿੰਮ ਹੁਣ ਦੁਨੀਆ ਭਰ ਦੇ 172 ਦੇਸ਼ਾਂ ਅਤੇ ਪ੍ਰਦੇਸ਼ਾਂ ਵਿੱਚ 7,000 ਤੋਂ ਵੱਧ ਸ਼ਹਿਰਾਂ ਅਤੇ ਕਸਬਿਆਂ ਵਿੱਚ ਫੈਲ ਗਈ ਹੈ। ਸਿਟੀ ਆਫ ਬਰੈਂਪਟਨ ਨਿਵਾਸੀਆਂ ਅਤੇ ਕਾਰੋਬਾਰਾਂ ਨੂੰ ਉਤਸ਼ਾਹਿਤ ਕਰਦਾ ਹੈ ਕਿ ਉਹ ਇਸ ਘੰਟੇ ਤੋਂ ਅੱਗੇ ਵੱਧ ਕੇ ਪੂਰਾ ਸਾਲ ਊਰਜਾ ਦੀ ਬਚਤ ਕਰਨ। ਲੰਮੇ ਸਮੇਂ ਦੀ ਟਿਕਾਊ ਯੋਗਤਾ ਵਿੱਚ ਸੁਧਾਰ ਲਿਆਉਣ, ਅਤੇ ਆਪਣੇ ਬਿਜਲੀ ਦੇ ਬਿਲ ਵਿੱਚ ਬਚਤ ਕਰਨ ਲਈ ਆਪਣੀ ਊਰਜਾ ਦੀ ਵਰਤੋਂ ਵਿੱਚ ਛੋਟੀਆਂ ਤਬਦੀਲੀਆਂ ਕਰਨ ਦੀ ਕੋਸ਼ਿਸ਼ ਕਰੋ। ਇਸ ਪ੍ਰੋਗਰਾਮ ਵਿੱਚ ਸਿਟੀ ਦੀ ਭਾਗੀਦਾਰੀ ਬਾਰੇ ਹੋਰ ਜਾਣਕਾਰੀ ਲਈ, ਕਿਰਪਾ ਕਰਕੇ www.brampton.ca ‘ਤੇ ਜਾਓ ਜਾਂ 311 ‘ਤੇ ਕਾਲ ਕਰੋ।

Check Also

ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ

ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …