ਬਰੈਂਪਟਨ/ਬਿਊਰੋ ਨਿਊਜ਼ : ਬੀਤੇ ਐਤਵਰ 6 ਮਾਰਚ 2016 ਨੂੰ ਪੀਲ ਸਪੋਰਟ ਐਂਡ ਕਲਚਰਲ ਅਕੈਡਮੀ ਨੇ ਆਪਣਾ ਸਲਾਨਾ ਇਨਾਮ ਵੰਡ ਸਮਾਰੋਹ ਸੰਡਲਵੁਡ ਹਾਈਟਸ ਸਕੂਲ ਦੇ ਆਡੀਟੋਰੀਅਮ ਵਿਚ ਕੀਤਾ। ਇਸ ਮੌਕੇ 300 ਤੋਂ ਵਧ ਲੋਕਾਂ ਨੇ ਸ਼ਿਰਕਤ ਕੀਤੀ ਜਿਨ੍ਹਾਂ ਵਿਚ ਬਚਿਆ ਦੇ ਮਾਪਿਆਂ ਤੋਂ ਇਲਾਵਾ ਸ਼ਹਿਰ ਦੇ ਸਿਟੀ ਕਊਂਸਲਰ ਗੁਰਪ੍ਰੀਤ ਢਿਲੋਂ, ਮੀਡੀਆ ਦੇ ਰਣਬੀਰ ਚੁਹਾਨ ਅਤੇ ਪਰਵਾਸੀ ਵਲੋਂ ਅਜੀਤ ਸਿੰਘ ਰੱਖੜਾ ਹਾਜਰ ਹੋਏ। ਸਭ ਨੇ ਇਸ ਮੌਕੇ ਅਕੈਡਮੀ ਦੇ ਉਦਮਾ ਦੀ ਸਰਾਹਨਾ ਕੀਤੀ ਅਤੇ ਇਨਾਮ ਪ੍ਰਾਪਤ ਕਰਤਾਵਾਂ ਨੂੰ ਸ਼ੁਭ ਕਾਮਨਾਵਾਂ ਦਿਤੀਆਂ। ਇਹ ਅਕੈਡਮੀ ਹਰ ਸਾਲ 130 ਤੋਂ ਵਧ ਪਲੇਅਰ ਤਿਆਰ ਕਰਦੀ ਹੈ। ਇਸ ਅਕੈਡਮੀ ਵਿਚੋਂ ਤਿਆਰ ਹੋਈਆਂ ਟੀਮਾਂ ਨੈਸਲਨਲ ਪੱਧਰ ਉਪਰ ਖੇਡ ਚੁਕੀਆਂ ਹਨ। ਅਕੈਡਮੀ ਦੇ ਕੋਚਾ ਵਿਚੋਂ ਪਰਮਿੰਦਰ ਸਿੰਘ, ਕੁਲਦੀਪ ਮਾਨ, ਗੁਰਪ੍ਰੀਤ ਗਹੂਨੀਆਂ ਅਤੇ ਅਵਤਾਰ ਸਿੰਘ ਨੇ ਪ੍ਰੋਗਰਾਮ ਅਯੋਜਿਨ ਵਿਚ ਵਧ ਚੜਕੇ ਹਿਸਾ ਲਿਆ। ਕੁਲਦੀਪ ਸਿੰਘ ਗਿਲ ਜੋ ਅਕੈਡਮੀ ਦੇ ਮੁਖ ਸੇਵਾਦਾਰ ਹਨ, ਅਜੀਤ ਸਿੰਘ ਰੱਖੜਾ ਅਤੇ ਸਹਿਯੋਗੀਆਂ ਰਾਹੀ ਭਾਈਚਾਰੇ ਨੂੰ ਦਿਤੀਆਂ ਜਾ ਰਹੀਆਂ ਸਸਤੇ ਫੀਊਨਰਲ ਦੀਆਂ ਸੇਵਾਵਾਂ ਤੋਂ ਬਹੁਤ ਪ੍ਰਭਾਵਿਤ ਹਨ। ਉਨ੍ਹਾਂ ਦੇ ਦੋਸਤ ਇਨ੍ਹਾਂ ਸੇਵਾਵਾਂ ਦਾ ਫਾਇਦਾ ਲੈ ਚੁਕੇ ਹਨ। ਇਸ ਮੌਕੇ ਰੱਖੜਾ ਸਾਹਿਬ ਨੂੰ ਉਨ੍ਹਾਂ ਦੀਆਂ ਸੇਵਾਵਾਂ ਵਾਸਤੇ ਸਨਮਾਨਿਤ ਕੀਤਾ ਗਿਆ।
Check Also
ਕੈਨੇਡਾ ਦੇ ਪਹਿਲੇ ਗ੍ਰੰਥੀ ਭਾਈ ਬਲਵੰਤ ਸਿੰਘ ਜੀ ਖੁਰਦਪੁਰ ਦੇ ਸ਼ਹਾਦਤ ਦਿਹਾੜੇ ‘ਤੇ ਖੁਰਦਪੁਰ ਨਗਰ ਨਿਵਾਸੀਆਂ ਵੱਲੋਂ ਸਮਾਗਮ
ਸਰੀ : ਕੈਨੇਡਾ ਦੀ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਪਹਿਲੇ ਗ੍ਰੰਥੀ, ਸਿੰਘ ਸਾਹਿਬ ਭਾਈ ਬਲਵੰਤ …