ਕੈਲੀਫੋਰਨੀਆ/ਹੁਸਨ ਲੜੋਆ ਬੰਗਾ : ਮਾਈਕਰੋ ਸਾਫਟ ਦੇ ਸਹਿ ਸੰਸਥਾਪਕ ਬਿੱਲ ਗੇਟਸ ਤੇ ਉਸ ਦੀ ਪਤਨੀ ਮੇਲਿੰਡਾ ਨੇ 27 ਸਾਲ ਦਾ ਗ੍ਰਹਿਸਥ ਜੀਵਨ ਬਿਤਾਉਣ ਬਾਅਦ ਇਕ ਦੂਸਰੇ ਤੋਂ ਵੱਖ ਹੋਣ ਤੇ ਤਲਾਕ ਲੈਣ ਦਾ ਐਲਾਨ ਕੀਤਾ ਹੈ। ਜੋੜਾ ਜੋ ਬਿੱਲ ਐਂਡ ਮੇਲਿੰਡਾ ਗੇਟਸ ਫਾਉਂਡੇਸ਼ਨ ਦੇ ਸਹਿ ਪ੍ਰਧਾਨ ਹਨ ਨੇ ਟਵਿਟਰ ਉਪਰ ਆਪਣੇ ਫੈਸਲੇ ਤੋਂ ਜਾਣੂ ਕਰਵਾਇਆ। ਉਨ੍ਹਾਂ ਨੇ ਕਿਹਾ ਹੈ ਕਿ ਉਹ ਬਿੱਲ ਐਂਡ ਮੇਲਿੰਡਾ ਗੇਟਸ ਫਾਉਂਡੇਸ਼ਨ, ਜੋ ਇਕ ਕੌਮਾਂਤਰੀ ਸਿਹਤ ਤੇ ਚੈਰਿਟੀ ਸੰਸਥਾ ਹੈ, ਵਿਚ ਇਕੱਠੇ ਕੰਮ ਕਰਦੇ ਰਹਿਣਗੇ।
ਦੋਨਾਂ ਨੇ ਆਪਣੇ ਟਵਿਟਰ ਉਪਰ ਪਾਏ ਸਾਂਝੇ ਬਿਆਨ ਵਿਚ ਕਿਹਾ ਹੈ ਕਿ ਮਹਾਨ ਵਿਚਾਰ-ਵਟਾਂਦਰੇ ਤੇ ਆਪਸੀ ਸਬੰਧਾਂ ਉਪਰ ਨਜਰਸਨੀ ਉਪਰੰਤ ਅਸੀਂ ਆਪਣਾ ਵਿਆਹੁਤਾ ਜੀਵਨ ਖਤਮ ਕਰਨ ਦਾ ਫੈਸਲਾ ਕੀਤਾ ਹੈ। ਪਿਛਲੇ 27 ਸਾਲਾਂ ਦੌਰਾਨ ਅਸੀਂ 3 ਅਸਧਾਰਨ ਬੱਚਿਆਂ ਨੂੰ ਪਾਲਿਆ ਹੈ ਤੇ ਇਕ ਸੰਸਥਾ ਖੜ੍ਹੀ ਕੀਤੀ ਹੈ ਤਾਂ ਜੋ ਵਿਸ਼ਵ ਭਰ ਵਿਚ ਲੋਕ ਸਿਹਤਮੰਦ ਤੇ ਉਪਯੋਗੀ ਜੀਵਨ ਜੀਅ ਸਕਣ। ਅਸੀਂ ਇਸ ਸੰਸਥਾ ਵਿਚ ਮਿਲ ਕੇ ਕੰਮ ਕਰਨਾ ਜਾਰੀ ਰਖਾਂਗੇ। ਜੀਵਨ ਦੇ ਅਗਲੇ ਪੜਾਅ ਵਿਚ ਅਸੀਂ ਇਹ ਭੁੱਲ ਜਾਵਾਂਗੇ ਕਿ ਅਸੀਂ ਕਦੀ ਜੋੜੇ ਵਜੋਂ ਵਿਚਰਦੇ ਰਹੇ ਸੀ। ਬਿੱਲ ਤੇ ਮੇਲਿੰਡਾ ਗੇਟਸ ਦੇ ਨੇੜਲੇ ਹਲਕਿਆਂ ਨੇ ਦੋਨਾਂ ਦੇ ਫੈਸਲੇ ਉਪਰ ਹੈਰਾਨੀ ਪ੍ਰਗਟਾਈ ਹੈ ਪਰ ਇਸਦੇ ਨਾਲ ਹੀ ਉਨ੍ਹਾਂ ਦੇ ਅਗਲੇ ਜੀਵਨ ਲਈ ਸ਼ੁਭ ਕਾਮਨਾਵਾਂ ਵੀ ਭੇਜੀਆਂ ਹਨ।
Check Also
ਬੱਚਿਆਂ ਲਈ ਸੋਸ਼ਲ ਮੀਡੀਆ ਦੀ ਵਰਤੋਂ ’ਤੇ ਆਸਟਰੇਲੀਆ ’ਚ ਲੱਗੇਗੀ ਪਾਬੰਦੀ
ਸਰਕਾਰ ਨੇ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਕਾਨੂੰਨ ਬਣਾਉਣ ਦੀ ਕੀਤੀ ਤਿਆਰੀ …