Breaking News
Home / ਦੁਨੀਆ / ਕਮਰ ਮੁਹੰਮਦ ਬਾਜਵਾ ਪਾਕਿ ਸੈਨਾ ਦੇ ਨਵੇਂ ਮੁਖੀ ਨਿਯੁਕਤ

ਕਮਰ ਮੁਹੰਮਦ ਬਾਜਵਾ ਪਾਕਿ ਸੈਨਾ ਦੇ ਨਵੇਂ ਮੁਖੀ ਨਿਯੁਕਤ

logo-2-1-300x105-3-300x105ਇਸਲਾਮਾਬਾਦ/ਬਿਊਰੋ ਨਿਊਜ਼ : ਲੈਫਟੀਨੈਂਟ ਜਨਰਲ ਕਮਰ ਮੁਹੰਮਦ ਬਾਜਵਾ ਜਿਨ੍ਹਾਂ ਨੂੰ ਮਕਬੂਜ਼ਾ ਕਸ਼ਮੀਰ ਅਤੇ ਉੱਤਰੀ ਇਲਾਕਿਆਂ ਵਿਚਲੇ ਮਾਮਲਿਆਂ ਨਾਲ ਨਜਿੱਠਣ ਦਾ ਕਾਫੀ ਤਜਰਬਾ ਹੈ, ਨੂੰ ਜਨਰਲ ਰਾਹੀਲ ਸ਼ਰੀਫ ਦੀ ਥਾਂ ਪਾਕਿਸਤਾਨੀ ਫ਼ੌਜ ਦਾ ਨਵਾਂ ਮੁਖੀ ਨਿਯੁਕਤ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਬਾਜਵਾ ਨੂੰ ਚਾਰ ਸਟਾਰ ਜਨਰਲ ਦੀ ਤਰੱਕੀ ਦੇ ਕੇ ਚੀਫ਼ ਆਫ ਆਰਮੀ ਸਟਾਫ ਨਿਯੁਕਤ ਕੀਤਾ ਹੈ। ਜਨਰਲ ਰਾਹੀਲ ਨੇ ਜਨਵਰੀ ਮਹੀਨੇ ਐਲਾਨ ਕੀਤਾ ਸੀ ਕਿ ਉਹ ਆਪਣੇ ਅਹੁਦੇ ਦੀ ਮਿਆਦ ਵਧਾਉਣ ਦੀ ਮੰਗ ਨਹੀਂ ਕਰਨਗੇ। ਉਹ ਸਮਾਂ ਆਉਣ ‘ਤੇ ਸੇਵਾ-ਮੁਕਤੀ ਲੈ ਲੈਣਗੇ। ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਬਾਜਵਾ ਨੂੰ ਚੀਫ ਆਫ ਆਰਮੀ ਸਟਾਫ ਅਤੇ ਜ਼ੁਬੈਰ ਹਯਾਤ ਨੂੰ ਜਾਇੰਟ ਚੀਫ ਆਫ ਸਟਾਫ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜਨਰਲ ਬਾਜਵਾ ਸਿਖਲਾਈ ਅਤੇ ਮੁਲਾਂਕਣ ਦੇ ਆਈ. ਜੀ. ਵਜੋਂ ਸੇਵਾ ਨਿਭਾਅ ਰਹੇ ਸੀ ਅਤੇ ਉਨ੍ਹਾਂ ਨੂੰ ਚਾਰ ਸਟਾਰ ਜਨਰਲ ਦੀ ਤਰੱਕੀ ਦੇ ਕੇ ਸੈਨਾ ਮੁਖੀ ਬਣਾਇਆ ਗਿਆ ਹੈ। ਉਨ੍ਹਾਂ ਕਾਂਗੋ ਵਿਚ ਭਾਰਤੀ ਸੈਨਾ ਦੇ ਸਾਬਕਾ ਮੁਖੀ ਜਨਰਲ ਬਿਕਰਮ ਸਿੰਘ ਦੇ ਨਾਲ ਬ੍ਰਿਗੇਡ ਕਮਾਂਡਰ ਵਜੋਂ ਸੰਯੁਕਤ ਰਾਸ਼ਟਰ ਮਿਸ਼ਨ ਵਿਚ ਸੇਵਾ ਵੀ ਨਿਭਾਈ ਸੀ।

Check Also

ਡੈਲਾਵੇਅਰ ਦੇ ਆਗੂਆਂ ਨੇ ਵਿਸਾਖੀ ਮੌਕੇ ਭੰਗੜੇ ਨਾਲ ਬੰਨ੍ਹਿਆ ਰੰਗ

ਭਾਰਤ ‘ਚ ਤਿਆਰ ਕੀਤੀ ਗਈ ਸੀ ਪੁਸ਼ਾਕ; ਅਮਰੀਕੀ ਆਗੂਆਂ ਨੇ ਪਾਈ ਧਮਾਲ ਨਿਊ ਕੈਸਲ/ਬਿਊਰੋ ਨਿਊਜ਼ …