ਅੰਮ੍ਰਿਤਸਰ : ਪਾਕਿਸਤਾਨ ਦੇ ਜ਼ਿਲਾ ਸ੍ਰੀ ਨਨਕਾਣਾ ਸਾਹਿਬ ਦੇ ਇਕ ਦਰਜਨ ਦੇ ਲਗਪਗ ਸਿੱਖ ਪਰਿਵਾਰ ਕੋਰੋਨਾ ਦੀ ਲਪੇਟ ‘ਚ ਆ ਚੁੱਕੇ ਹਨ, ਜਿਨਾਂ ‘ਚੋਂ ਚਾਰ ਨੂੰ ਜ਼ਿਲੇ ਦੇ ਡਿਸਟ੍ਰਿਕਟ ਹੈੱਡਕੁਆਰਟਰ ਹਸਪਤਾਲ ‘ਚ ਇਲਾਜ ਲਈ ਭੇਜਿਆ ਗਿਆ ਹੈ, ਜਦਕਿ ਬਾਕੀਆਂ ਨੂੰ ਘਰਾਂ ‘ਚ ਹੀ ਇਕਾਂਤਵਾਸ ਕੀਤਾ ਜਾ ਰਿਹਾ ਹੈ। ਉਕਤ ‘ਚੋਂ ਭਾਈ ਰਘਬੀਰ ਸਿੰਘ ਤੇ ਅਨਾਰ ਸਿੰਘ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ। ਪੀੜਤਾਂ ਦੇ ਪਰਿਵਾਰਕ ਮੈਂਬਰਾਂ ਦੀ ਵੀ ਕੋਰੋਨਾ ਜਾਂਚ ਕਰਵਾਈ ਜਾ ਰਹੀ ਹੈ।
ਉੱਧਰ ਪਾਕਿ ‘ਚ ਵੱਡੀ ਗਿਣਤੀ ‘ਚ ਆਲਾ ਅਧਿਕਾਰੀ ਤੇ ਮੰਤਰੀ ਵੀ ਵਾਇਰਸ ਦੇ ਸ਼ਿਕਾਰ ਬਣ ਰਹੇ ਹਨ। ਸੂਬਾ ਸਿੰਧ ਦੇ ਰਾਜਪਾਲ ਇਮਰਾਨ ਇਸਮਾਈਲ, ਸੂਬਾਈ ਅਸੈਂਬਲੀ ਦੇ ਹਿੰਦੂ ਮੈਂਬਰ ਰਾਣਾ ਹਮੀਰ ਸਿੰਘ, ਪਾਕਿ ਦੀ ਨੈਸ਼ਨਲ ਅਸੈਂਬਲੀ ਦੇ ਸਪੀਕਰ ਅਸਦ ਕੇਸਰ, ਸਿੰਧ ਦੇ ਸਿੱਖਿਆ ਮੰਤਰੀ ਸਈਦ ਗਨੀ ਦੇ ਬਾਅਦ ਹੁਣ ਪਾਕਿ ਸਰਕਾਰ ਦੇ ਨਾਰਕੋਟਿਕਸ ਕੰਟਰੋਲ ਦੇ ਰਾਜ ਮੰਤਰੀ ਸ਼ਹਰਯਾਰ ਅਫ਼ਰੀਦੀ ਦਾ ਵੀ ਕੋਰੋਨਾ ਟੈਸਟ ਪਾਜ਼ੀਟਿਵ ਆਇਆ ਹੈ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …