ਪੇਸ਼ਾਵਰ: ਪਾਕਿਸਤਾਨ ‘ਚ ਇਕ ਸਿੱਖ ਡਾਕਟਰ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਜਾਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਪਾਕਿਸਤਾਨ ਦੇ ਉੱਤਰ-ਪੱਛਮ ‘ਚ ਸਥਿਤ ਸੂਬਾ ਖੈਬਰ ਪਖਤੂਨਖਵਾ ਦੀ ਰਾਜਧਾਨੀ ਪੇਸ਼ਾਵਰ ‘ਚ ਡਾ. ਫੱਗ ਚੰਦ ਸਿੰਘ ਪਿਛਲੇ 4 ਦਿਨਾਂ ਤੋਂ ਇਕ ਨਿੱਜੀ ਹਸਤਪਤਾਲ ‘ਚ ਵੈਂਟੀਲੇਟਰ ‘ਤੇ ਸਨ। ਉਨਾਂ ਨੇ ਖੈਬਰ ਮੈਡੀਕਲ ਕਾਲਜ ਤੋਂ 1980 ‘ਚ ਐਮ.ਬੀ.ਬੀ.ਐਸ. ਦੀ ਡਿਗਰੀ ਹਾਸਲ ਕੀਤੀ ਸੀ ਤੇ ਸਾਬਕਾ ਰਾਸ਼ਟਰਪਤੀ ਜ਼ੀਆ-ਉਲ ਹੱਕ ਨੇ ਉਨਾਂ ਨੂੰ ਸੋਨ ਤਗਮੇ ਨਾਲ ਸਨਮਾਨਿਤ ਕੀਤਾ ਸੀ। ਉਨਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਸੂਬੇ ਦੇ ਜ਼ਿਲਾ ਨੌਸ਼ਿਹਰਾ ‘ਚ ਇਕ ਮੈਡੀਕਲ ਅਧਿਕਾਰੀ ਵਜੋਂ ਕੀਤੀ ਸੀ ਤੇ ਤਿੰਨ ਦਹਾਕਿਆਂ ਤੱਕ ਇਸ ਜ਼ਿਲੇ ‘ਚ ਸੇਵਾਵਾਂ ਨਿਭਾਈਆਂ ਸਨ। ਉਹ 4 ਸਾਲ ਪਹਿਲਾਂ ਡਿਪਟੀ ਸੁਪਰਡੈਂਟ ਵਜੋਂ ਸੇਵਾ ਮੁਕਤ ਹੋਏ ਸਨ। ਉਨਾਂ ਦਾ ਜੱਦੀ ਪਿੰਡ ਪੀਰਬਾਬਾ ਬਾਦਸ਼ਾਹ ਕਲਾਂ ਸੀ, ਜੋ ਕਿ ਜ਼ਿਲਾ ਬਨੂਰ ‘ਚ ਪੈਂਦਾ ਹੈ। ਡਾ. ਫੱਗ ਚੰਦ ਸਿੰਘ ਆਪਣੀ ਇਮਾਨਦਾਰੀ ਲਈ ਮਸ਼ਹੂਰ ਸਨ ਤੇ ਗਰੀਬਾਂ ਦਾ ਅਕਸਰ ਮੁਫ਼ਤ ਇਲਾਜ ਕਰਦੇ ਸਨ। ਉਹ ਆਪਣੇ ਪਿੱਛੇ ਪਤਨੀ ਤੇ ਦੋ ਪੁੱਤਰ ਡਾ. ਗੁਰਮੀਤ ਕੁਮਾਰ ਤੇ ਡਾ. ਜਤਿਨ ਕੁਮਾਰ ਤੇ ਬੇਟੀ ਡਾ. ਸਵੀਟੀ ਛੱਡ ਗਏ। ਡਿਪਟੀ ਕਮਿਸ਼ਨ ਨੌਸ਼ਹਿਰਾ ਸ਼ਾਹਿਦ ਅਲੀ ਖ਼ਾਨ ਨੇ ਦੱਸਿਆ ਕਿ ਉਨਾਂ ਦਾ ਬੇਟਾ ਡਾ. ਜਤਿਨ ਕੁਮਾਰ ਜ਼ਿਲਾ ਕੋਰੋਨਾ ਜਵਾਬਦੇਹੀ ਟੀਮ ਦਾ ਮੁਖੀ ਹੈ।
Check Also
ਡੋਨਾਲਡ ਟਰੰਪ ਨੇ ਵੋਟਿੰਗ ਨਿਯਮ ਬਦਲੇ
ਹੁਣ ਅਮਰੀਕਾ ’ਚ ਨਾਗਰਿਕਤਾ ਦਾ ਸਬੂਤ ਜ਼ਰੂਰੀ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੋਣਾਵੀ …