21.4 C
Toronto
Wednesday, June 24, 2026
spot_img
Homeਦੁਨੀਆਪਾਕਿ ਨੇ ਕੁਲਭੂਸ਼ਣ ਜਾਧਵ ਨੂੰ ਮਿਲਣ ਲਈ ਭਾਰਤ ਦੀ ਅਪੀਲ ਫਿਰ ਠੁਕਰਾਈ

ਪਾਕਿ ਨੇ ਕੁਲਭੂਸ਼ਣ ਜਾਧਵ ਨੂੰ ਮਿਲਣ ਲਈ ਭਾਰਤ ਦੀ ਅਪੀਲ ਫਿਰ ਠੁਕਰਾਈ

ਪਾਕਿ ਨੇ ਜਾਧਵ ਨੂੰ ਸੁਣਾਈ ਹੈ ਫਾਂਸੀ ਦੀ ਸਜ਼ਾ
ਨਵੀਂ ਦਿੱਲੀ : ਪਾਕਿਸਤਾਨ ਨੇ ਕੁਲਭੂਸ਼ਣ ਜਾਧਵ ਨਾਲ ਮੁਲਾਕਾਤ ਲਈ ਭਾਰਤ ਦੀ ਅਪੀਲ ਇਕ ਵਾਰ ਫਿਰ ਠੁਕਰਾ ਦਿੱਤੀ ਹੈ। ਭਾਰਤ ਦੇ ਹਾਈ ਕਮਿਸ਼ਨਰ ਨੇ ਅੱਜ ਪਾਕਿਸਤਾਨ ਦੇ ਵਿਦੇਸ਼ ਸਕੱਤਰ ਨੂੰ ਮਿਲ ਕੇ ਇਹ ਅਪੀਲ ਕੀਤੀ ਸੀ। ਇਸ ਤੋਂ ਪਹਿਲਾਂ ਭਾਰਤ 15 ਵਾਰ ਜਾਧਵ ਤੱਕ ਡਿਪਲੋਮੈਟਿਕ ਪਹੁੰਚ ਲਈ ਅਪੀਲ ਕਰ ਚੁੱਕਾ ਹੈ, ਪਰ ਪਾਕਿ ਨੇ ਹਰ ਵਾਰ ਇਨਕਾਰ ਹੀ ਕੀਤਾ ਹੈ। ਚੇਤੇ ਕਿ ਪਾਕਿ ਮਿਲਟਰੀ ਅਦਾਲਤ ਨੇ ਇੰਡੀਅਨ ਨੇਵੀ ਦੇ ਸਾਬਕਾ ਅਫਸਰ ਕੁਲਭੂਸ਼ਣ ਜਾਧਵ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੋਈ ਹੈ। ਭਾਰਤ ਦਾ ਕਹਿਣਾ ਹੈ ਕਿ ਜਾਧਵ ਨੂੰ ਅਗਵਾ ਕੀਤਾ ਗਿਆ ਹੈ ਅਤੇ ਜੇਕਰ ਜਾਧਵ ਨੂੰ ਫਾਂਸੀ ਦਿੱਤੀ ਗਈ ਤਾਂ ਇਸ ਨੂੰ ਕਤਲ ਮੰਨਿਆ ਜਾਵੇਗਾ।

RELATED ARTICLES
POPULAR POSTS