ਕੈਲੇਡਨ/ਬਿਊਰੋ ਨਿਊਜ਼
ਕੈਲੇਡਨ ਦੀ ਸਾਊਥ ਫੀਲਡਜ਼ ਵਿਲੇਜ਼ ਸੀਨੀਅਰਜ਼ ਕਲੱਬ ਵਲੋਂ 5 ਅਗਸਤ ਤੋਂ ਨੇਬਰਹੁੱਡ ਕਲੀਨਿੰਗ ਦਾ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ।
ਇੱਕ ਮੁਹਿੰਮ ਦੇ ਤੌਰ ‘ਤੇ ਸ਼ੁਰੂ ਕੀਤੇ ਇਸ ਪ੍ਰੋਜੈਕਟ ਵਿੱਚ ਸੀਨੀਅਰਜ਼ ਕਲੱਬ ਦੇ ਗੁਰਜੰਟ ਸਿੰਘ ਔਜਲਾ, ਮੱਖਣ ਸਿੰਘ ਰਿਆਤ, ਕੈਪਟਨ ਕੁਲਵੰਤ ਸਿੰਘ, ਓਂਕਾਰ ਸਿੰਘ, ਤ੍ਰਿਲੋਕ ਸਿੰਘ, ਸੁਰਜੀਤ ਸਿੰਘ, ਭਰਭੂਰ ਸਿੰਘ, ਗੁਰਦੀਪ ਸਿੰਘ ਚੀਮਾ, ਅਮਰਜੀਤ ਸਿੰਘ ਸੈਂਪਲੇ, ਜਸਵੰਤ ਸਿੰਘ ਬਾਗੜੀ, ਸੁਖਦੇਵ ਸਿੰਘ ਸਿੱਧੂ, ਰਾਜਿੰਦਰ ਸਿੰਘ ਰਾਜੇਵਾਲ ਆਪਣੇ ਹੋਰ ਮੈਂਬਰਾਂ ਨਾਲ ਸਰਗਰਮੀ ਵਿੱਚ ਭਾਗ ਲੈ ਰਹੇ ਹਨ। ਵੱਡੀ ਗਿਣਤੀ ਵਿੱਚ ਸੀਨੀਅਰਜ ਅਤੇ ਨੌਜਵਾਨ ਹਰ ਸ਼ਨੀਵਾਰ ਇਸ ਨੇਕ ਕਾਰਜ ਵਿੱਚ ਸ਼ਾਮਲ ਹੁੰਦੇ ਹਨ। ਕਨੇਡੀ ਰੋਡ ਤੇ ਸਥਿਤ ਇਸ ਵੱਡੇ ਏਰੀਏ ਵਿੱਚ ਇਹ ਟੀਮਾਂ ਬਣਾ ਕੇ ਗਾਰਬੇਜ਼ ਇਕੱਠਾ ਕਰਦੇ ਹਨ। ਪਹਿਲੇ ਦਿਨ ਗੁਰੂ ਨਾਨਕ ਮਿਸ਼ਨ ਸੰਸਥਾ ਕੈਨੇਡਾ ਦੇ ਗੁਰਮੁਖ ਸਿੰਘ ਬਾਠ, ਨਿਰਮਲ ਕੌਰ ਬਾਠ, ਪਰਦੀਪ ਕੌਰ ਬੜੈਚ, ਲਖਵਿੰਦਰ ਕੌਰ ਪੰਨੂ ਮਿਸ਼ਨ ਨਾਲ ਜੁੜੇ ਬਹੁਤ ਸਾਰੇ ਬੱਚਿਆਂ ਸਮੇਤ ਸ਼ਾਮਲ ਹੋਏ। ਇਸ ਸੰਸਥਾ ਵਲੋਂ ਮੈਕਲਾਗਨ ਅਤੇ ਰੇਲਆਸਨ ਏਰੀਏ ਵਿੱਚ ਕਲੀਨਿੰਗ ਕੀਤੀ ਜਾਂਦੀ ਹੈ। ਇਸ ਪ੍ਰੋਜੈਕਟ ਦੇ ਆਰੰਭ ਤੇ ਜੰਗੀਰ ਸਿੰਘ ਸੈਂਭੀ ਵਿਸ਼ੇਸ਼ ਤੌਰ ‘ਤੇ ਪਹੁੰਚੇ। ਯਾਦ ਰਹੇ ਕਿ ਜੰਗੀਰ ਸਿੰਘ ਸੈਂਭੀ ਤੋਂ ਪ੍ਰੇਰਣਾ ਲੈ ਕੇ ਪਾਨਾਹਿੱਲ ਕਲੱਬ ਅਤੇ ਰੈੱਡ ਵਿੱਲੋ ਕਲੱਬ ਦੇ ਬਹੁਤ ਸਾਰੇ ਵਾਲੰਟੀਅਰ ਆਪਣੇ ਆਪਣੇ ਏਰੀਏ ਵਿੱਚ ਪਿਛਲੇ ਪੰਜ ਸਾਲ ਤੋਂ ਨੇਬਰਹੁੱਡ ਕਲੀਨਿੰਗ ਕਰ ਰਹੇ ਹਨ।
Check Also
ਗੌਤਮ ਅਡਾਨੀ ’ਤੇ ਨਿਊਯਾਰਕ ’ਚ ਧੋਖਾਧੜੀ ਤੇ ਰਿਸ਼ਵਤ ਦੇਣ ਦਾ ਆਰੋਪ
ਸੋਲਰ ਐਨਰਜੀ ਕੰਟਰੈਕਟ ਲਈ ਭਾਰਤੀ ਅਧਿਕਾਰੀਆਂ ਨੂੰ ਕਰੋੜਾਂ ਰੁਪਏ ਦੀ ਆਫਰ ਨਵੀਂ ਦਿੱਲੀ/ਬਿਊਰੋ ਨਿਊਜ਼ ਨਿਊਯਾਰਕ …