Breaking News
Home / ਕੈਨੇਡਾ / Front / ਆਪ੍ਰੇਸ਼ਨ ਅਜੈ ਤਹਿਤ ਇਜ਼ਰਾਈਲ ਤੋਂ ਦੂਜੀ ਉਡਾਣ 235 ਭਾਰਤੀ ਨਾਗਰਿਕਾਂ ਨੂੰ ਲੈ ਕੇ ਭਾਰਤ ਪੁੱਜੀ

ਆਪ੍ਰੇਸ਼ਨ ਅਜੈ ਤਹਿਤ ਇਜ਼ਰਾਈਲ ਤੋਂ ਦੂਜੀ ਉਡਾਣ 235 ਭਾਰਤੀ ਨਾਗਰਿਕਾਂ ਨੂੰ ਲੈ ਕੇ ਭਾਰਤ ਪੁੱਜੀ

ਆਪ੍ਰੇਸ਼ਨ ਅਜੈ ਤਹਿਤ ਇਜ਼ਰਾਈਲ ਤੋਂ ਦੂਜੀ ਉਡਾਣ 235 ਭਾਰਤੀ ਨਾਗਰਿਕਾਂ ਨੂੰ ਲੈ ਕੇ ਭਾਰਤ ਪੁੱਜੀ

ਕੇਂਦਰੀ ਵਿਦੇਸ਼ ਰਾਜ ਮੰਤਰੀ ਰੰਜਨ ਸਿੰਘ ਵੱਲੋਂ ਕੀਤਾ ਗਿਆ ਸਵਾਗਤ

ਨਵੀਂ ਦਿੱਲੀ/ਬਿਊਰੋ ਨਿਊਜ਼ : ‘ਆਪ੍ਰੇਸਨ ਅਜੈ’ ਦੇ ਤਹਿਤ ਇਜਰਾਈਲ ਦੇ ਤਲ ਅਵੀਵ ਤੋਂ 235 ਭਾਰਤੀ ਨਾਗਰਿਕਾਂ ਨੂੰ ਲੈ ਕੇ ਦੂਜੀ ਉਡਾਣ ਅੱਜ ਸ਼ਨੀਵਾਰ ਨੂੰ ਸਵੇਰੇ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸਟਰੀ ਹਵਾਈ ਅੱਡੇ ’ਤੇ ਪੁੱਜੀ। ਇਸ ਮੌਕੇ ਕੇਂਦਰੀ ਵਿਦੇਸ ਰਾਜ ਮੰਤਰੀ ਰਾਜਕੁਮਾਰ ਰੰਜਨ ਸਿੰਘ ਵੱਲੋਂ ਹਵਾਈ ਅੱਡੇ ’ਤੇ ਹੱਥ ਜੋੜ ਕੇ ਭਾਰਤੀ ਨਾਗਰਿਕਾਂ ਦਾ ਸਵਾਗਤ ਕੀਤਾ ਗਿਆ। ਇਜਰਾਈਲ-ਹਮਾਸ ਯੁੱਧ ਦੌਰਾਨ ਫਸੇ 447 ਭਾਰਤੀ ਨਾਗਰਿਕਾਂ ਨੂੰ ਹੁਣ ਤੱਕ ‘ਆਪ੍ਰੇਸਨ ਅਜੈ’ ਤਹਿਤ ਭਾਰਤ ਵਾਪਸ ਲਿਆਂਦਾ ਗਿਆ ਹੈ। ਭਾਰਤ ਪੁੱਜੇ ਯਾਤਰੀ ਉਹ ਹਨ ਜੋ ਇਜ਼ਰਾਈਲ ਵਿਚ ਰਹਿ ਰਹੇ ਸਨ ਅਤੇ ਉਥੇ ਕੰਮ ਕਰ ਰਹੇ ਸਨ। ਇਜ਼ਰਾਈਲ ਤੋਂ ਭਾਰਤ ਪਹੁੰਚਣ ਵਾਲੇ ਯਾਤਰੀਆਂ ਭਾਰਤ ਸਰਕਾਰ ਦੀ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ। ਧਿਆਨ ਰਹੇ ਕਿ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ 212 ਭਾਰਤੀ ਨੂੰ ਲੈ ਕੇਅਪ੍ਰੇਸ਼ਨ ਅਜੈ ਦੀ ਪਹਿਲੀ ਉਡਾਣ ਦਿੱਲੀ ਪਹੁੰਚੀ ਸੀ। ਮਿਸ਼ਨ ਦੇ ਡਾਟਾਬੇਟ ਵਿਚ ਸਾਰੇ ਭਾਰਤੀਆਂ ਨੂੰ ਰਜਿਸਟਰ ਕਰਨ ਲਈ ਭਾਰਤੀ ਦੂਤਾਘਰ ਵੱਲੋਂ ਸ਼ੁਰੂ ਕੀਤੀ ਗਈ ਇਕ ਮੁਹਿੰਮ ਤੋਂ ਬਾਅਦ ਯਾਤਰੀਆਂ ਦੀ ਚੋਣ ਪਹਿਲਾਂ ਆਓ ਪਹਿਲਾਂ ਪਾਓ ਦੇ ਅਧਾਰ ’ਤੇ ਕੀਤੀ ਗਈ ਹੈ। ਇਜ਼ਰਾਈਲ ਤੋਂ ਆਉਣ ਵਾਲੀ ਇਨ੍ਹਾਂ ਭਾਰਤੀ ਯਾਤਰੀਆਂ ਦਾ ਸਾਰਾ ਖਰਚਾ ਕੇਂਦਰ ਸਰਕਾਰ ਵੱਲੋਂ ਚੁੱਕਿਆ ਜਾ ਰਿਹਾ ਹੈ। ਇਜ਼ਰਾਈਲ ਵਿਚ ਲਗਭਗ 18,000 ਭਾਰਤੀ ਨਾਗਰਿਕ ਰਹਿੰਦੇ ਹਨ ਅਤੇ ਉਥੇ ਕੰਮ ਕਰਦੇ ਹਨ।

Check Also

ਪੰਜਾਬ ’ਚ ਪੁਰਾਣੀ ਵਾਰਡਬੰਦੀ ਦੇ ਹਿਸਾਬ ਨਾਲ ਹੋਣਗੀਆਂ ਨਿਗਮ ਚੋਣਾਂ

ਸੂਬਾ ਸਰਕਾਰ ਨੇ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਕਿਸੇ ਸਮੇਂ ਵੀ …