Breaking News
Home / ਪੰਜਾਬ / ਪਟਿਆਲਾ ‘ਚ ਵੋਟਿੰਗ ਮਸ਼ੀਨਾਂ ਸ਼ਿਫਟ ਕਰਨ ਤੋਂ ਭੜਕੀ ਆਮ ਆਦਮੀ ਪਾਰਟੀ

ਪਟਿਆਲਾ ‘ਚ ਵੋਟਿੰਗ ਮਸ਼ੀਨਾਂ ਸ਼ਿਫਟ ਕਰਨ ਤੋਂ ਭੜਕੀ ਆਮ ਆਦਮੀ ਪਾਰਟੀ

ਪਟਿਆਲਾ/ਬਿਊਰੋ ਨਿਊਜ਼ : ਪਟਿਆਲਾ ਦੇ ਫਿਜ਼ੀਕਲ ਕਾਲਜ ਵਿੱਚ ਨਾਭਾ ਅਤੇ ਪਟਿਆਲਾ ਦਿਹਾਤੀ ਦੀਆਂ ਰੱਖੀਆਂ ਈਵੀਐਮਾਂ ਦੇ 40 ਟਰੰਕਾਂ ਜਿਨ੍ਹਾਂ ਵਿਚ 400 ਤੋਂ ਵੱਧ ਮਸ਼ੀਨਾਂ ਸਨ, ਨੂੰ ਲਿਜਾਂਦਿਆਂ ਸਰਕਾਰੀ ਮੁਲਾਜ਼ਮਾਂ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਤੇ ਵਾਲੰਟੀਅਰਾਂ ਨੇ ਦਬੋਚ ਲਿਆ। ਆਮ ਆਦਮੀ ਪਾਰਟੀ ਦੇ ਪਟਿਆਲਾ ਤੋਂ ਉਮੀਦਵਾਰ ਡਾ. ਬਲਬੀਰ ਸਿੰਘ, ਨਾਭਾ ਤੋਂ ਦੇਵ ਮਾਨ, ਪਟਿਆਲਾ ਦਿਹਾਤੀ ਤੋਂ ਕਰਨਵੀਰ ਸਿੰਘ ਟਿਵਾਣਾ, ਸਮਾਣਾ ਤੋਂ ਜਗਤਾਰ ਸਿੰਘ ਰਾਜਲਾ ਆਦਿ ਨੇ ਸਰਕਾਰੀ ਅਧਿਕਾਰੀਆਂ ‘ਤੇ ਦੋਸ਼ ਲਾਇਆ ਹੈ ਕਿ ਪੰਜਾਬ ਦੇ ਅਧਿਕਾਰੀ ਈਵੀਐਮ ਵਿਚ ਹੇਰਾਫੇਰੀ ਕਰਨ ਦੇ ਇਰਾਦੇ ਨਾਲ ਅਜਿਹਾ ਗ਼ਲਤ ਕੰਮ ਕਰ ਰਹੇ ਹਨ। ਇਸ ਬਾਰੇ ਆਗੂਆਂ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰ ਕੇ ਡੀ ਸੀ ਪਟਿਆਲਾ, ਐਸਡੀਐਮ ਨਾਭਾ ਅਤੇ ਮਸ਼ੀਨਾਂ ઠਚੁੱਕਣ ਲਈ ਆਏ ਮੁਲਾਜ਼ਮਾਂ ਨੂੰ ਤੁਰੰਤ ਬਰਖ਼ਾਸਤ ਕਰਨ ਦੀ ਮੰਗ ਕੀਤੀ ਹੈ। ਨਾਭਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇਵ ਮਾਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਨੂੰ ਸਵੇਰੇ ਫੋਨ ‘ਤੇ ਦੱਸਿਆ ਗਿਆ ਕਿ ਕੁੱਝ ਮੁਲਾਜ਼ਮ ਫਿਜ਼ੀਕਲ ਕਾਲਜ ਵਿਚੋਂ ਕੁੱਝ ਕਾਗ਼ਜ਼ਾਤ ਚੁੱਕਣਗੇ। ਕਾਲਜ ਦੇ ਬਾਹਰ ਪੱਕਾ ਮੋਰਚਾ ਲਾ ਕੇ ਬੈਠੇ ‘ਆਪ’ ਵਾਲੰਟੀਅਰਾਂ ਉਸ ਨੂੰ ਦੱਸਿਆ ਕਿ ਇੱਥੇ ਟਰੱਕਾਂ ਵਿਚ ਟਰੰਕ ਰੱਖੇ ਜਾ ਰਹੇ ਹਨ ਤਾਂ ਉਹ ਤੁਰੰਤ ਮੌਕੇ ‘ਤੇ ਪੁੱਜੇ। ਉਨ੍ਹਾਂ ਟਰੱਕ ‘ਤੇ ਲੱਦੇ ਗਏ ਟਰੰਕ ਚੈੱਕ ਕੀਤੇ ਤਾਂ ਉਨ੍ਹਾਂ ਵਿਚ 10 ਤੋਂ 12 ਈਵੀਐਮ ਮਸ਼ੀਨਾਂ ਸਨ। ਉਨ੍ਹਾਂ ਸਟਾਫ ਤੋਂ ਇਸ ਸਬੰਧੀ ਪੁੱਛਿਆ ਜਿਨ੍ਹਾਂ ਨੇ ਦੱਸਿਆ ਕਿ ਉਹ ਇਹ ਮਸ਼ੀਨਾਂ ਤ੍ਰਿਪੜੀ ਲੈ ਕੇ ਜਾ ਰਹੇ ਹਨ ਜੋ ਨਗਰ ਨਿਗਮ ਚੋਣਾਂ ਵਿਚ ਵਰਤੀਆਂ ਜਾਣਗੀਆਂ। ਇਸ ‘ਤੇ ਉਨ੍ਹਾਂ ਨੂੰ ਸ਼ੱਕ ਹੋਇਆ।

Check Also

ਸ੍ਰੀ ਅਕਾਲ ਤਖਤ ਸਾਹਿਬ ’ਤੇ ਦੋ ਦਸੰਬਰ ਨੂੰ ਹੋਣ ਵਾਲੀ ਇਕੱਤਰਤਾ ਤੋਂ ਪਹਿਲਾਂ ਬੋਲੇ ਐਡਵੋਕੇਟ ਧਾਮੀ

ਕਿਹਾ : ਫੈਸਲੇ ਤੋਂ ਪਹਿਲਾਂ ਸਿੰਘ ਸਾਹਿਬਾਨਾਂ ਨੂੰ ਨਾ ਦਿੱਤੀਆਂ ਜਾਣ ਨਸੀਹਤਾਂ ਅੰਮਿ੍ਰਤਸਰ/ਬਿਊਰੋ ਨਿਊਜ਼ : …