Breaking News
Home / ਪੰਜਾਬ / ਭਾਜਪਾ ਨੇ ਪੰਜਾਬ ‘ਚ ਸਾਰੀਆਂ ਵਿਧਾਨ ਸਭਾ ਸੀਟਾਂ ‘ਤੇ ਚੋਣ ਲੜਨ ਦੀ ਕੀਤੀ ਤਿਆਰੀ

ਭਾਜਪਾ ਨੇ ਪੰਜਾਬ ‘ਚ ਸਾਰੀਆਂ ਵਿਧਾਨ ਸਭਾ ਸੀਟਾਂ ‘ਤੇ ਚੋਣ ਲੜਨ ਦੀ ਕੀਤੀ ਤਿਆਰੀ

Image Courtesy :jagbani(punjabkesari)

ਚੰਡੀਗੜ੍ਹ/ਬਿਊਰੋ ਨਿਊਜ਼ : ਭਾਜਪਾ ਦੇ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਨੇ ਪੰਜਾਬ ਵਿਧਾਨ ਸਭਾ ਦੀਆਂ 2022 ਵਿਚ ਹੋਣ ਵਾਲੀਆਂ ਚੋਣਾਂ ਲਈ ਸਾਰੀਆਂ 117 ਸੀਟਾਂ ‘ਤੇ ਚੋਣ ਲੜਨ ਵਾਸਤੇ ਜੰਗੀ ਪੱਧਰ ‘ਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।
ਉਨ੍ਹਾਂ ਕਿਹਾ ਕਿ ਜ਼ਮੀਨੀ ਪੱਧਰ ‘ਤੇ ਭਾਜਪਾ ਵਰਕਰਾਂ ਨੂੰ ਲਾਮਬੰਦ ਕਰਕੇ ਸੂਬੇ ਦੇ 23 ਹਜ਼ਾਰ ਪੋਲਿੰਗ ਬੂਥਾਂ ‘ਤੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਪਾਰਟੀ ਨੇ ਪੰਜਾਬ ਵਿਚ 117 ਸੀਟਾਂ ‘ਤੇ ਵਿਧਾਨ ਸਭਾ ਚੋਣਾਂ ਲਈ ਕਮਰ ਕੱਸ ਲਈ ਹੈ। ਜ਼ਿਕਰਯੋਗ ਹੈ ਕਿ ਕਰੀਬ ਦੋ ਮਹੀਨੇ ਪਹਿਲਾਂ ਖੇਤੀ ਬਿੱਲਾਂ ਦਾ ਵਿਰੋਧ ਕਰਦਿਆਂ ਭਾਜਪਾ ਦੇ ਪੁਰਾਣੇ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਨਾਲੋਂ ਨਾਤਾ ਤੋੜ ਲਿਆ ਸੀ। ਭਾਜਪਾ ਪਹਿਲਾਂ ਅਕਾਲੀ ਦਲ ਨਾਲ ਮਿਲ ਕੇ ਵਿਧਾਨ ਸਭਾ ਚੋਣਾਂ ਸਮੇਂ ਆਪਣੇ 23 ਊਮੀਦਵਾਰ ਅਤੇ ਲੋਕ ਸਭਾ ਦੀਆਂ 13 ਵਿਚੋਂ ਤਿੰਨ ਸੀਟਾਂ ‘ਤੇ ਊਮੀਦਵਾਰ ਮੈਦਾਨ ਵਿਚ ਉਤਾਰਦੀ ਆਈ ਹੈ।
ਨਗਰ ਕੌਂਸਲ ਚੋਣਾਂ ਲਈ ਭਾਜਪਾ ਵੱਲੋਂ ਚੋਣ ਇੰਚਾਰਜਾਂ ਦੀ ਨਿਯੁਕਤੀ
ਚੰਡੀਗੜ੍ਹ : ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪੰਜਾਬ ਵਿੱਚ ਹੋਣ ਵਾਲੀਆਂ ਨਗਰ ਕੌਂਸਲ ਚੋਣਾਂ ਲਈ ਨਿਗਮ ਚੋਣ ਅਧਿਕਾਰੀਆਂ ਦੀ ਨਿਯੁਕਤੀ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਨੇ ਦੱਸਿਆ ਕਿ ਸੂਬੇ ਵਿੱਚ ਹੋਣ ਵਾਲੀਆਂ ਨਗਰ ਕੌਂਸਲ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਸੂਬੇ ਦੀਆਂ ਸਾਰੀਆਂ ਸੀਟਾਂ ‘ਤੇ ਉਮੀਦਵਾਰ ਖੜ੍ਹੇ ਕਰੇਗੀ, ਜਿਸ ਲਈ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਚੋਣ ਇੰਚਾਰਜਾਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ। ਸ਼ਰਮਾ ਵੱਲੋਂ ਨਿਗਮ ਕਮੇਟੀ ਚੋਣ ਇੰਚਾਰਜਾਂ ਦੇ ਅਹੁਦੇ ‘ਤੇ ਜਗਰਾਉਂ ਵਿੱਚ ਅਨਿਲ ਸੱਚਰ, ਖੰਨਾ ਵਿੱਚ ਰਵਿੰਦਰ ਅਰੋੜਾ, ਗੋਬਿੰਦਗੜ੍ਹ ਵਿੱਚ ਹਰਬੰਸ ਲਾਲ, ਫਾਜ਼ਿਲਕਾ ਵਿੱਚ ਮੋਹਨ ਲਾਲ ਗਰਗ, ਗੁਰਦਾਸਪੁਰ ਵਿੱਚ ਬਖ਼ਸ਼ੀ ਰਾਮ ਅਰੋੜਾ, ਫਿਰੋਜ਼ਪੁਰ ਵਿੱਚ ਸੁਨੀਲ ਜੋਤੀ, ਦੀਨਾਨਗਰ ‘ਚ ਰਾਜੇਸ਼ ਹਨੀ, ਦਸੂਹਾ ‘ਚ ਮਾਸਟਰ ਮੋਹਨ ਲਾਲ, ਧਾਰੀਵਾਲ ‘ਚ ਸ਼ਿਵ ਦਿਆਲ ਚੁੱਘ, ਰਾਜਪੁਰਾ ‘ਚ ਆਰ.ਐੱਸ. ਢਿੱਲੋਂ (ਗਿੰਨੀ), ਸੁਜਾਨਪੁਰ ‘ਚ ਦਿਨੇਸ਼ ਠਾਕੁਰ ਬੱਬੂ, ਨੰਗਲ ‘ਚ ਅਨਿਲ ਸਰੀਨ ਅਤੇ ਮੁਕੇਰੀਆਂ ‘ਚ ਉਮੇਸ਼ ਦੱਤ ਸ਼ਾਰਦਾ ਨੂੰ ਨਿਯੁਕਤ ਕੀਤਾ ਗਿਆ ਹੈ। ਜ਼ਿਲ੍ਹਾ ਇੰਚਾਰਜਾਂ ਦਾ ਤਬਾਦਲਾ ਕਰ ਕੇ ਦਿਆਲ ਸਿੰਘ ਸੋਢੀ ਨੂੰ ਪਟਿਆਲਾ ਅਰਬਨ ਅਤੇ ਆਰ.ਪੀ. ਮਿੱਤਲ ਨੂੰ ਫਿਰੋਜ਼ਪੁਰ ਦਾ ਇੰਚਾਰਜ ਲਗਾਇਆ ਗਿਆ ਹੈ।

Check Also

ਸੁਖਬੀਰ ਬਾਦਲ ਨੇ ਕੇਂਦਰੀ ਸਿਆਸੀ ਪਾਰਟੀਆਂ ’ਤੇ ਲਗਾਏ ਆਰੋਪ

ਕਿਹਾ : ਦਿੱਲੀ ਵਾਲੇ ਪੰਜਾਬ ’ਚ ਆਉਂਦੇ ਹਨ ਲੁੱਟਣ ਚੰਡੀਗੜ੍ਹ/ਬਿਊਰੋ ਨਿਊਜ਼ ਸ਼ੋ੍ਰਮਣੀ ਅਕਾਲੀ ਦਲ ਦੇ …