Breaking News
Home / ਪੰਜਾਬ / ਲੰਘਿਆ ਐਤਵਾਰ ਪੰਜਾਬ ‘ਚ ਰੈਲੀਆਂ ਤੇ ਰੋਸ ਮਾਰਚਾਂ ਦਾ ਦਿਨ ਰਿਹਾ

ਲੰਘਿਆ ਐਤਵਾਰ ਪੰਜਾਬ ‘ਚ ਰੈਲੀਆਂ ਤੇ ਰੋਸ ਮਾਰਚਾਂ ਦਾ ਦਿਨ ਰਿਹਾ

ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਦੇ ਮੁੱਖ ਸਿਆਸੀ ਦਲ ਲੰਘੇ ਐਤਵਾਰ ਨੂੰ ਰੈਲੀ-ਰੈਲੀ ਖੇਡੇ। ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਟੀਮ ਨਾਲ ਬਾਦਲਾਂ ਦੇ ਪਾਲੇ ‘ਚ ਜਾ ਕੇ ਲੰਬੀ ‘ਚ ਕੌਡੀ ਪਾ ਵੱਡੀ ਰੈਲੀ ਕੀਤੀ ਤੇ ਨਾਲ ਹੀ ਅਕਾਲੀ ਦਲ ਨੇ ਮੋੜਵਾਂ ਜਵਾਬ ਦਿੰਦਿਆਂ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਨੇ ਕੈਪਟਨ ਅਮਰਿੰਦਰ ਦੇ ਪਾਲੇ ਪਟਿਆਲਾ ਵਿਚ ਆ ਕੇ ਆਪਣੀ ਤਾਕਤ ਵਿਖਾਈ। ਦੋਵਾਂ ਰੈਲੀਆਂ ਵਿਚ ਕਾਂਗਰਸ ਸਾਰਾ ਦਿਨ ਅਕਾਲੀ ਦਲ ਨੂੰ ਅਤੇ ਅਕਾਲੀ ਦਲ ਦੀ ਰੈਲੀ ਵਿਚ ਸਾਰਾ ਦਿਨ ਲੀਡਰ ਕਾਂਗਰਸ ਨੂੰ ਭੰਡਦੇ ਰਹੇ। ਦੂਜੇ ਪਾਸੇ ਇਸੇ ਦਿਨ ਸੁਖਪਾਲ ਖਹਿਰਾ ਵਲੋਂ ਬਰਗਾੜੀ ਲਈ ਕੱਢੇ ਰੋਸ ਮੁਜ਼ਾਹਰੇ ਵਿਚ ਤੇ ਫਿਰ ਬਰਗਾੜੀ ਧਰਨੇ ਵਿਚ ਪਹੁੰਚ ਕੇ ਸੁਖਪਾਲ ਖਹਿਰਾ ਨੇ ਅਕਾਲੀ ਦਲ ਤੇ ਕਾਂਗਰਸ ਦੋਵਾਂ ਨੂੰ ਹੀ ਭੰਡਿਆ। ਇਸ ਸਭ ਦੌਰਾਨ ਚਰਚਾ ਰਹੀ ਆਮ ਆਦਮੀ ਪਾਰਟੀ ਦੇ ਉਸ ਧੜੇ ਦੀ ਜਿਸ ਵਿਚ ਭਗਵੰਤ ਮਾਨ ਤੇ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਸਨ, ਜੋ ਕਿ ਬਰਗਾੜੀ ਮੋਰਚੇ ਵਿਚ ਤਾਂ ਪਹੁੰਚੇ, ਪਰ ਖਹਿਰਾ ਦੇ ਰੋਸ ਮਾਰਚ ਦੀ ਆਮਦ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਦਾ ਦਾ ਇਹ ਧੜਾ ਸਟੇਜ ਤੋਂ ਖਿਸਕ ਗਿਆ। ਜਿੱਥੇ ਰੈਲੀਆਂ ਤੇ ਧਰਨੇ ਸਫਲ ਰਹੇ, ਉਥੇ ਲੋਕਾਂ ਵਿਚ ਇਹ ਵੀ ਚਰਚਾ ਛਿੜੀ ਰਹੀ ਕਿ ਸਿਆਸੀ ਦਲ ਸਭ ਫਰੈਂਡਲੀ ਮੈਚ ਖੇਡ ਰਹੇ ਹਨ ਤੇ ਲੋਕ ਮੁੱਦਿਆਂ ਤੋਂ ਧਿਆਨ ਹਟਾ ਰਹੇ ਹਨ। ਇੱਥੇ ਧਿਆਨ ਰਹੇ ਕਿ ਸੁਖਦੇਵ ਸਿੰਘ ਢੀਂਡਸਾ, ਰਤਨ ਸਿੰਘ ਅਜਨਾਲਾ, ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸੇਵਾ ਸਿੰਘ ਸੇਖਵਾਂ ਜਿੱਥੇ ਅਕਾਲੀ ਦਲ ਦੀ ਰੈਲੀ ਵਿਚ ਨਹੀਂ ਪੁੱਜੇ, ਉਥੇ ਕੁਝ ਦਿਨ ਪਹਿਲਾਂ ਹੀ ਘਰ ਜਾ ਕੇ ਮਨਾਏ ਗਏ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਜ਼ਰੂਰ ਨਜ਼ਰ ਆਏ।

Check Also

ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ

ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …