ਸੀ ਐਸ ਜੇ 24 ਫਰਵਰੀ ਤੱਕ ਅਰਜ਼ੀਆਂ ਨੂੰ ਸਵੀਕਾਰ ਕਰੇਗਾ
ਬਰੈਂਪਟਨ/ਬਿਊਰੋ ਨਿਊਜ਼ :ਸਾਲ 2020 ਕੈਨੇਡਾ ਸਮਰ ਜੌਬਸ ਪ੍ਰੋਗਰਾਮ ਲਈ ਅਰਜ਼ੀਆਂ ਨੂੰ ਸਵੀਕਾਰ ਕੀਤਾ ਜਾ ਰਿਹਾ ਹੈ ਅਤੇ ਇਹ ਅਰਜ਼ੀਆਂ 24 ਫਰਵਰੀ, 2020 ਤੱਕ ਜਮ੍ਹਾਂ ਕੀਤੀਆਂ ਜਾ ਸਕਦੀਆਂ ਹਨ। ਇਸ ਤਹਿਤ ਵੱਧ ਤੋਂ ਵੱਧ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ, ਬਰੈਂਪਟਨ ਸਾਊਥ ਵਿੱਚ ਨਾ-ਮੁਨਾਫਾ ਸੰਗਠਨਾਂ ਅਤੇ ਜਨਤਕ ਖੇਤਰ ਦੇ ਰੁਜ਼ਗਾਰਦਾਤਾ ਵਾਲੇ 50 ਤੋਂ ਵੱਧ ਕਰਮਚਾਰੀਆਂ ਵਾਲੇ ਛੋਟੇ ਕਾਰੋਬਾਰ ਹੁਣ ਕੈਨੇਡਾ ਸਮਰ ਸਮਰ ਜੌਬ 2020 ਲਈ ਫੰਡ ਪ੍ਰਾਪਤ ਕਰਨ ਲਈ ਅਰਜ਼ੀ ਦੇ ਸਕਦੇ ਹਨ।
ਨੌਜਵਾਨਾਂ ਵਿੱਚ ਨਿਵੇਸ਼ ਕਰਨਾ ਕੈਨੇਡਾ ਦੀ ਖੁਸ਼ਹਾਲੀ ਨੂੰ ਯਕੀਨੀ ਬਣਾਉਣ ਲਈ ਇੱਕ ਕੁੰਜੀ ਹੈ। ਸਮਰ ਜੌਬਸ ਪ੍ਰੋਗਰਾਮ ਤਹਿਤ ਚੰਗੀ ਨੌਕਰੀ ਪ੍ਰਾਪਤ ਕਰਨਾ ਇਕ ਵਧੀਆ ਤਰੀਕਾ ਹੈ, ਜਿਸ ਨਾਲ ਨੌਜਵਾਨ ਕੈਨੇਡੀਅਨਾਂ ਨੂੰ ਇਕ ਮਹੱਤਵਪੂਰਨ ਹੁਨਰ ਅਤੇ ਕੰਮ ਦੇ ਸਥਾਨ ਦਾ ਤਜਰਬਾ ਹਾਸਲ ਕਰਨ ਦੇ ਅਰਥਪੂਰਨ ਕੈਰੀਅਰ ਦੀ ਸ਼ੁਰੂਆਤ ਕਰਨ ਵਿਚ ਸਹਾਇਤਾ ਕੀਤੀ ਜਾਂਦੀ ਹੈ।
ਕੈਨੇਡਾ ਸਮਰ ਜੌਬਸ (ਸੀਐਸਜੇ) ਗਰਮੀਆਂ ਵਿੱਚ ਨੌਕਰੀ ਦੇ ਮੌਕੇ ਪੈਦਾ ਕਰਦੇ ਹਨ, ਜੋ 15 ਤੋਂ 30 ਸਾਲ ਦੀ ਉਮਰ ਦੇ ਨੌਜਵਾਨਾਂ ਲਈ ਮਹੱਤਵਪੂਰਣ ਕੰਮ ਦਾ ਤਜਰਬਾ ਪ੍ਰਦਾਨ ਕਰਨ ਵਿੱਚ ਸਹਾਇਕ ਹੁੰਦੇ ਹਨ।
ਉੱਚ ਪੱਧਰੀ ਨੌਕਰੀਆਂ ਪ੍ਰਦਾਨ ਕਰਨਾ ਛੋਟੇ ਕਾਰੋਬਾਰਾਂ ਅਤੇ ਮੁਨਾਫਾ-ਰਹਿਤ ਸੰਸਥਾਵਾਂ ਨੌਜਵਾਨਾਂ ਨੂੰ ਵਧੀਆ ਨੌਕਰੀਆਂ ਪ੍ਰਦਾਨ ਕਰਨ ਵਿੱਚ ਮਦਦ ਕਰਦਾ ਹੈ ਅਤੇ ਨਾਲ ਹੀ ਇਸਦਾ ਲਾਭ ਸਥਾਨਕ ਭਾਈਚਾਰਿਆਂ ਦੇ ਸਮਰਥਨ ਲਈ ਵੀ ਹੁੰਦਾ ਹੈ। ਬਰੈਂਪਟਨ ਸਾਊਥ ਵਿੱਚ ਦੇ ਸਾਰੇ ਯੋਗ ਬਿਨੈਕਾਰਾਂ ਨੂੰ ਅਰਜ਼ੀ ਦੇਣ ਲਈ ਉਤਸ਼ਾਹਤ ਕੀਤਾ ਜਾਂਦਾ ਹੈ।
ਬਰੈਂਪਟਨ ਸਾਊਥ ਤੋਂ ਸੰਸਦ ਮੈਂਬਰ ਸੋਨੀਆ ਸਿੱਧੂ ਨੇ ਕਿਹਾ, ”ਮੈਂ ਬਰੈਂਪਟਨ ਸਾਊਥ ਦੇ ਨਾ-ਮੁਨਾਫਾ ਸੰਗਠਨਾਂ, ਜਨਤਕ ਖੇਤਰ ਦੇ ਮਾਲਕ ਅਤੇ ਛੋਟੇ ਕਾਰੋਬਾਰਾਂ ਨੂੰ ਕੈਨੇਡਾ ਸਮਰ ਸਮਰ ਜੌਬਸ ਪ੍ਰੋਗਰਾਮ ਰਾਹੀਂ ਫੰਡਾਂ ਲਈ ਅਰਜ਼ੀ ਦੇਣ ਲਈ ਉਤਸ਼ਾਹਿਤ ਕਰਦੀ ਹਾਂ। ਇਹ ਪ੍ਰੋਗਰਾਮ ਨੌਜਵਾਨ ਕੈਨੇਡੀਅਨਾਂ ਦੇ ਹੁਨਰ ਨੂੰ ਵਿਕਸਤ ਕਰਨ ਅਤੇ ਵਧੀਆ ਜਗ੍ਹਾ ‘ਤੇ ਕੰਮ ਕਰਨ ਦਾ ਮਹੱਤਵਪੂਰਨ ਤਜਰਬਾ ਹਾਸਲ ਕਰਨ ਵਿੱਚ ਸਹਾਇਤਾ ਕਰੇਦਾ ਹੈ। ਇਸ ਤੋਂ ਇਲਾਵਾ ਅਜਿਹੇ ਪ੍ਰੋਗਰਾਨਾਂ ਰਾਹੀਂ ਅਰਥ ਵਿਵਸਥਾ ਅਤੇ ਮੱਧ ਵਰਗ ਦੀ ਮਜ਼ਬੂਤੀ ਨੂੰ ਵੀ ਯਕੀਨੀ ਬਣਾਇਆ ਜਾਂਦਾ ਹੈ”।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …