-11.3 C
Toronto
Friday, January 16, 2026
spot_img
Homeਕੈਨੇਡਾਵਿਸ਼ਵ ਪੰਜਾਬੀ ਭਵਨ ਦੇ ਵਿਹੜੇ ਵਿੱਚ ਵਿਸ਼ਵ ਪੰਜਾਬੀ ਸਭਾ ਵੱਲੋਂ ਕਰਵਾਇਆ ਗਿਆ

ਵਿਸ਼ਵ ਪੰਜਾਬੀ ਭਵਨ ਦੇ ਵਿਹੜੇ ਵਿੱਚ ਵਿਸ਼ਵ ਪੰਜਾਬੀ ਸਭਾ ਵੱਲੋਂ ਕਰਵਾਇਆ ਗਿਆ

ਸੁਰਿੰਦਰ ਨੀਰ ਜੀ ਦਾ ਰੂਬਰੂ, ਸਨਮਾਨ ਸਮਾਰੋਹ ਅਤੇ ਕਵੀ ਦਰਬਾਰ ਯਾਦਗਾਰੀ ਹੋ ਨਿਬੜਿਆ
ਬਰੈਂਪਟਨ/ਰਮਿੰਦਰ ਵਾਲੀਆ
ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਡਾ .ਦਲਬੀਰ ਸਿੰਘ ਕਥੂਰੀਆ ਵੱਲੋਂ ਵਿਸ਼ਵ ਪੰਜਾਬੀ ਭਵਨ ਵਿਖੇ 7 ਦਸੰਬਰ ਦਿਨ ਐਤਵਾਰ ਨੂੰ ਬਾਅਦ ਦੁਪਿਹਰ 2 ਤੋਂ 4 ਵਜੇ ਤੱਕ ਨਾਮਵਰ ਲੇਖਿਕਾ, ਕਹਾਣੀਕਾਰ ਤੇ ਨਾਵਲਕਾਰ ਸੁਰਿੰਦਰ ਨੀਰ ਦਾ ਰੂਬਰੂ, ਸਨਮਾਨ ਸਮਾਰੋਹ ਤੇ ਕਵੀ ਦਰਬਾਰ ਕਰਾਇਆ ਗਿਆ ਜੋ ਬਹੁਤ ਯਾਦਗਾਰੀ ਹੋ ਨਿਬੜਿਆ। ਡਾ. ਕਥੂਰੀਆ ਨੇ ਜੰਮੂ ਤੋਂ ਆਏ ਸਾਡੇ ਮਹਿਮਾਨ ਸੁਰਿੰਦਰ ਨੀਰ ਅਤੇ ਵਿਸ਼ਵ ਪੰਜਾਬੀ ਭਵਨ ਦੇ ਵਿਹੜੇ ਵਿੱਚ ਬਿਰਾਜਮਾਨ ਸਭ ਮਹਿਮਾਨਾਂ ਨੂੰ ਨਿੱਘਾ ਜੀ ਆਇਆਂ ਕਿਹਾ। ਕਥੂਰੀਆ ਨੇ ਕਿਹਾ ਕਿ ਕੋਈ ਵੀ ਸਾਹਿਤਕਾਰ ਜਦ ਕੈਨੇਡਾ ਵਿਸ਼ਵ ਪੰਜਾਬੀ ਭਵਨ ਦੇ ਵਿਹੜੇ ਵਿੱਚ ਆਉਂਦੇ ਹਨ ਤੇ ਸਾਨੂੰ ਬਹੁਤ ਖ਼ੁਸ਼ੀ ਹੁੰਦੀ ਹੈ। ਸਾਡੇ ਧੰਨਭਾਗ ਸੁਰਿੰਦਰ ਨੀਰ ਸਾਡੇ ਇਸ ਭਵਨ ਵਿੱਚ ਬਿਰਾਜੇ ਹਨ।
ਇਸ ਸਾਰੇ ਪ੍ਰੋਗਰਾਮ ਨੂੰ ਪ੍ਰੋ. ਦਰਸ਼ਨ ਦੀਪ ਨੇ ਹੋਸਟ ਕੀਤਾ। ਪ੍ਰੋ. ਦਰਸ਼ਨ ਦੀਪ ਨਾਮਵਰ ਸ਼ਾਇਰ ਅਤੇ ਮੰਝੇ ਹੋਏ ਬੁਲਾਰੇ ਹਨ ਤੇ ਬਾਕਮਾਲ ਹੋਸਟਿੰਗ ਕਰਦੇ ਹਨ। ਪ੍ਰੋ. ਦਰਸ਼ਨ ਦੀਪ ਨੇ ਸੁਰਿੰਦਰ ਨੀਰ ਦੇ ਸਾਹਿਤਕ ਸਫ਼ਰ ਤੇ ਉਹਨਾਂ ਦੇ ਜੀਵਨ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਤੇ ਇਹ ਵੀ ਦੱਸਿਆ ਕਿ ਪਿਛਲੇ ਸਾਲ ਸੁਰਿੰਦਰ ਨੀਰ ਨੂੰ ਉਹਨਾਂ ਦੇ ਕਹਾਣੀ ਸੰਗ੍ਰਹਿ (ਟੈਬੂ) ਨੂੰ ਢਾਹਾਂ ਐਵਾਰਡ ਮਿਲ ਚੁੱਕਿਆ ਹੈ। ਉਹਨਾਂ ਨੇ ਸੁਰਿੰਦਰ ਨੀਰ ਅਤੇ ਸਰਪ੍ਰਸਤ ਇੰਦਰਜੀਤ ਸਿੰਘ ਬੱਲ ਨੂੰ ਮੰਚ ‘ਤੇ ਆਉਣ ਦਾ ਸੱਦਾ ਦਿੱਤਾ ਤੇ ਪ੍ਰਧਾਨਗੀ ਮੰਡਲ ਵਿੱਚ ਬੈਠਣ ਲਈ ਕਿਹਾ। ਉਹਨਾਂ ਨੇ ਸੁਰਿੰਦਰ ਨੀਰ ਨੂੰ ਕਿਹਾ ਕਿ ਉਹ ਆਪ ਆਪਣੇ ਬਾਰੇ ਵਿਚਾਰਾਂ ਦੀ ਸਾਂਝ ਪਾਉਣ। ਆਪਣੇ ਜੀਵਨ ਅਤੇ ਸਿਰਜਣ ਪ੍ਰਕਿਰਿਆ ਬਾਰੇ ਆਪ ਦੱਸਣ। ਸੁਰਿੰਦਰ ਨੀਰ ਨੇ ਆਪਣੇ ਬਾਰੇ ਬਹੁਤ ਖੁੱਲ੍ਹ ਕੇ ਗੱਲਾਂ ਕੀਤੀਆਂ ਜੋ ਬਹੁਤ ਦਿਲਚਸਪ ਵੀ ਸਨ ਅਤੇ ਉਹਨਾਂ ਆਪਣੇ ਸਾਹਿਤਕ ਸਫਰ, ਨਾਵਲਾਂ ਅਤੇ ਕਹਾਣੀਆਂ ਬਾਰੇ ਵੀ ਡੀਟੇਲ ਵਿਚ ਦੱਸਿਆ। ਕੁਝ ਸ਼ੇਅਰ ਵੀ ਸੁਣਾਏ। ਉਹਨਾਂ ਦੇ ਰੂਬਰੂ ਤੇ ਜੋ ਵਿਚਾਰ ਉਹਨਾਂ ਸਾਂਝੇ ਕੀਤੇ ਉਹਨਾਂ ਨੂੰ ਦਰਸ਼ਕਾਂ ਨੇ ਖ਼ੂਬ ਸਲਾਹਿਆ। ਸੁਰਿੰਦਰ ਨੀਰ ਬਹੁਤ ਹੀ ਨਿਰਛੱਲ ਤੇ ਉੱਚੀ ਸੁੱਚੀ ਸੋਚ ਵਾਲੇ ਹਨ, ਉਹਨਾਂ ਦੀ ਕਹਿਣੀ ਕੱਥਨੀ ਇਕੋ ਜਿਹੀ ਹੈ। ਸੁਰਿੰਦਰ ਨੀਰ ਦੇ ਇਸ ਰੂਬਰੂ ਨੂੰ ਸ. ਇੰਦਰਜੀਤ ਸਿੰਘ ਬੱਲ ਨੇ ਬਹੁਤ ਖ਼ੂਬਸੂਰਤ ਸ਼ਬਦਾਂ ਵਿੱਚ ਸੱਮ-ਅੱਪ ਕੀਤਾ। ਉਹਨਾਂ ਨੇ ਉਹਨਾਂ ਦੀਆਂ ਲਿਖਤਾਂ ਦੀ ਭਰਪੂਰ ਸਰਾਹਨਾ ਕੀਤੀ ਤੇ ਕਿਹਾ ਕਿ ਉਹ ਇਕ ਬਹਾਦਰ ਇਨਸਾਨ ਵੀ ਹਨ। ਉਹਨਾਂ ਦੇ ਭਵਨ ਵਿਚ ਆਉਣ ਦਾ ਵੀ ਨਿੱਘਾ ਸਵਾਗਤ ਕੀਤਾ ।
ਡਾ . ਦਲਬੀਰ ਸਿੰਘ ਕਥੂਰੀਆ ਨੇ ਦੱਸਿਆ ਕਿ ਨਾਮਵਰ ਮੀਡੀਆ ਪਰਸਨ ਵਰਿੰਦਰ ਸਿੰਘ ਨੂੰ ਵਿਸ਼ਵ ਪੰਜਾਬੀ ਸਭਾ ਕੈਨੇਡਾ ਦਾ ਸੀ. ਮੀਤ ਪ੍ਰਧਾਨ ਬਣਾ ਦਿੱਤਾ ਗਿਆ ਹੈ। ਵਰਿੰਦਰ ਹੋਰਾਂ ਨੂੰ ਸਭ ਨੇ ਮੁਬਾਰਕਾਂ ਵੀ ਦਿੱਤੀਆਂ ਤੇ ਆਪਣੇ ਵਿਚਾਰ ਵੀ ਸਾਂਝੇ ਕੀਤੇ।
ਇਸ ਤੋਂ ਬਾਅਦ ਦੂਸਰਾ ਸੈਸ਼ਨ ਕਵੀ ਦਰਬਾਰ ਦਾ ਸੀ ਜਿਸ ਵਿਚ ਮੀਤਾ ਖੰਨਾ, ਰਿੰਟੂ ਭਾਟੀਆ, ਸੁਰਿੰਦਰ ਸੂਰ, ਤਜਿੰਦਰ ਕਾਲੜਾ, ਭੁਪਿੰਦਰ ਰਤਨ, ਸਤਵੰਤ ਕੌਰ, ਮਕਸੂਦ ਚੌਧਰੀ, ਅਮਰਜੀਤ ਸਿੰਘ ਸਿੱਧੂ, ਕਰਤਾਰ ਸਿੰਘ ਔਲਖ, ਹਰਪਾਲ ਸਿੰਘ ਭਾਟੀਆ, ਬਲਜੀਤ ਕੌਰ, ਜਗੀਰ ਸਿੰਘ ਕਾਹਲੋਂ ਅਤੇ ਤੇ ਹਾਜ਼ਰੀਨ ਹੋਰ ਸ਼ਾਇਰਾਂ ਨੇ ਆਪਣੀਆਂ ਖ਼ੂਬਸੂਰਤ ਰਚਨਾਵਾਂ ਪੇਸ਼ ਕਰਕੇ ਵਿਸ਼ਵ ਪੰਜਾਬੀ ਭਵਨ ਦੇ ਵਿਹੜੇ ਨੂੰ ਰੁਸ਼ਨਾ ਦਿੱਤਾ। ਚੇਅਰਮੈਨ ਡਾ . ਦਲਬੀਰ ਸਿੰਘ ਕਥੂਰੀਆ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।
ਡਾ. ਕਥੂਰੀਆ ਦੇਸ਼ ਵਿਦੇਸ਼ ਵਿੱਚ ਮਾਂ ਬੋਲੀ ਪੰਜਾਬੀ, ਪੰਜਾਬੀਅਤ, ਕਲਾ, ਸਾਹਿਤ, ਪੰਜਾਬੀ ਸਭਿਆਚਾਰ ਤੇ ਪੰਜਾਬੀ ਵਿਰਸੇ ਨੂੰ ਪ੍ਰਫੁੱਲਿਤ ਕਰਨ ਲਈ ਬਹੁਤ ਯਤਨਸ਼ੀਲ ਹਨ ਤੇ ਉਹਨਾਂ ਵੱਲੋਂ ਕੀਤੇ ਜਾ ਰਹੇ ਇਹ ਉਪਰਾਲੇ ਬਹੁਤ ਸ਼ਲਾਘਾਯੋਗ ਹਨ। ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ ਤੇ ਚੇਅਰਪਰਸਨ ਰਮਿੰਦਰ ਵਾਲੀਆ ਵੱਲੋਂ ਮਹਿਮਾਨ ਸੁਰਿੰਦਰ ਨੀਰ ਨੂੰ ਫੁਲਕਾਰੀ ਅਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਚਾਹ ਪਾਣੀ ਤੇ ਸਨੈਕਸ ਦਾ ਵਿਸ਼ੇਸ਼ ਪ੍ਰਬੰਧ ਸੀ, ਸਭ ਨੇ ਮਿਲ ਕੇ ਉਸਦਾ ਅਨੰਦ ਲਿਆ ਤੇ ਮੁੜ ਮਿਲਣ ਦਾ ਵਾਅਦਾ ਕਰ ਸਭ ਨੇ ਵਿਦਾ ਲਈ। ਸੁਰਿੰਦਰ ਨੀਰ ਦਾ ਰੂਬਰੂ, ਸਨਮਾਨ ਸਮਾਰੋਹ ਤੇ ਕਵੀ ਦਰਬਾਰ ਯਾਦਗਾਰੀ ਹੋ ਨਿਬੜਿਆ । ਧੰਨਵਾਦ ਸਹਿਤ।
ਰਮਿੰਦਰ ਵਾਲੀਆ ਚੇਅਰਪਰਸਨ
ਵਿਸ਼ਵ ਪੰਜਾਬੀ ਸਭਾ ਕੈਨੇਡਾ।

 

 

RELATED ARTICLES
POPULAR POSTS