Breaking News
Home / ਕੈਨੇਡਾ / ਸ਼ਬਦਲੀਨ ਕੌਰ ਸੰਧੂ ਵਿਸ਼ੇਸ਼ ਐਵਾਰਡ ਨਾਲ ਸਨਮਾਨਿਤ

ਸ਼ਬਦਲੀਨ ਕੌਰ ਸੰਧੂ ਵਿਸ਼ੇਸ਼ ਐਵਾਰਡ ਨਾਲ ਸਨਮਾਨਿਤ

ਟੋਰਾਂਟੋ/ਹਰਜੀਤ ਸਿੰਘ ਬਾਜਵਾ : ਅਮਰ ਕਰਮਾ ਸੰਸਥਾ ਵੱਲੋਂ ਬੀਤੇ ਦਿਨੀ ਕਰਵਾਏ ਇੱਕ ਸਮਾਜਿਕ ਸਮਾਗਮ ਦੌਰਾਨ ਜਿੱਥੇ ਕਈ ਵਲੰਟੀਅਰਾਂ ਨੂੰ ਸਨਮਾਨਿਤ ਕੀਤਾ ਗਿਆ ਉੱਥੇ ਹੀ ਮਹਿਜ 16 ਸਾਲ ਦੀ ਉਮਰ ਵਿੱਚ ਆਪਣੇ ਸਰੀਰ ਦੇ ਅੰਗ ਜ਼ਰੂਰਤ ਮੰਦਾਂ ਲਈ ਦਾਨ ਕਰਨ ਦਾ ਐਲਾਨ ਕਰਨ ਵਾਲੀ ਬੱਚੀ ਸ਼ਬਦਲੀਨ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਪ੍ਰਬੰਧਕਾਂ ਵੱਲੋਂ ਸ਼ਬਦਲੀਨ ਨੂੰ ਵਲੰਟੀਅਰ ਆਫ ਦਾ ਯੀਅਰ ਐਵਾਰਡ ਨਾਲ ਸਨਮਾਨਿਆ ਗਿਆ। ਜਿਸ ਬਾਰੇ ਉਹਨਾਂ ਦਾ ਕਹਿਣਾ ਸੀ ਕਿ ਇਹ ਬੱਚੀ ਹੋਰ ਬੱਚਿਆਂ ਲਈ ਵੀ ਚਾਨਣ ਮੁਨਾਰਾ ਬਣ ਰਹੀ ਹੈ। ਪੁਸ਼ਪਿੰਦਰ ਸਿੰਘ ਸੰਧੂ ਅਤੇ ਕੋਮਲਪ੍ਰੀਤ ਕੌਰ ਸੰਧੂ ਦੀ ਹੋਣਹਾਰ ਸਪੁੱਤਰੀ ਸ਼ਬਦਲੀਨ ਕੌਰ ਮਹਿਜ 7 ਸਾਲ ਦੀ ਉਮਰ ਤੋਂ ਹੀ ਸਮਾਜਿਕ ਗਤੀਵਿੱਧੀਆਂ ਵਿੱਚ ਹਿੱਸਾ ਲੈ ਰਹੀ ਹੈ। ਉਹ ਹਫਤਾਵਾਰੀ ਲੰਗਰ ਸੇਵਾ, ਅੰਗ ਦਾਨ ਪ੍ਰਤੀ ਜਾਗਰੂਕਤਾ ਫੈਲਾਉਣ, ਅੰਗਦਾਨ ਕਰਨ ਪ੍ਰਤੀ ਐਡਵੋਕੇਟ ਸਪੀਕਰ ਅਤੇ ਸਕੂਲ ਦੀਆਂ ਸਰਗਰਮੀਆਂ ਵਿੱਚ ਵਧ-ਚੜ੍ਹ ਕੇ ਹਿੱਸਾ ਲੈਣ ਕਾਰਨ ਹਰ ਇੱਕ ਕੋਲੋਂ ਸਤਿਕਾਰ ਲੈਂਦੀ ਹੈ ਅਤੇ ਉਸਦਾ ਸਨਮਾਨ ਕਰਕੇ ਪ੍ਰਬੰਧਕਾਂ ਵੱਲੋਂ ਮਾਣ ਨਾਲ ਕਿਹਾ ਗਿਆ ਕਿ ਇਹ ਬੱਚੀ ਗੁਣਵੰਤਾ ਅਤੇ ਸੂਝਬੂਝ ਦੇ ਹਿਸਾਬ ਨਾਲ ਬਹੁਤ ਵੱਡੀਆਂ ਮੰਜ਼ਿਲਾਂ ਸਰ ਕਰ ਸਕਦੀ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …