13 ਹਜ਼ਾਰ ਫੁੱਟ ਦੀ ਉਚਾਈ ’ਤੇ ਬਣੀ ਹੈ ਸੇਲਾ ਟਨਲ
ਈਟਾਨਗਰ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਅਰੁਣਾਚਲ ਪ੍ਰਦੇਸ਼ ਦੇ ਪੱਛਮੀ ਕਾਮੇਂਗ ਜ਼ਿਲ੍ਹੇ ਦੇ ਬੈਸਾਖੀ ’ਚ 13 ਹਜ਼ਾਰ ਫੁੱਟ ਦੀ ਉਚਾਈ ’ਤੇ ਬਣੀ ਸੇਲਾ ਟਨਲ ਦਾ ਉਦਘਾਟਨ ਕੀਤਾ। ਇਹ ਇੰਨੀ ਉਚਾਈ ’ਤੇ ਬਣਨ ਵਾਲੀ ਦੁਨੀਆ ਦੀ ਸਭ ਤੋਂ ਲੰਬੀ ਟਨਲ ਹੈ ਅਤੇ ਇਸ ਟਨਲ ਦਾ ਆਮ ਲੋਕਾਂ ਦੇ ਨਾਲ-ਨਾਲ ਫੌਜ ਨੂੰ ਵੀ ਵੱਡਾ ਫਾਇਦਾ ਹੋਵੇਗਾ। ਇਹ ਟਨਲ ਚੀਨ ਬਾਰਡਰ ਨਾਲ ਲਗਦੇ ਤਵਾਂਗ ਨੂੰ ਹਰ ਮੌਸਮ ਨਾਲ ਰੋਡ ਕਨੈਕਟੀਵਿਟੀ ਦੇਵੇਗੀ। ਜਦਕਿ ਇਸ ਤੋਂ ਪਹਿਲਾਂ ਬਰਫਬਾਰੀ ਅਤੇ ਭਾਰੀ ਬਾਰਿਸ਼ ਦੇ ਚਲਦਿਆਂ ਇਹ ਇਲਾਕਾ ਦੇਸ਼ ਦੇ ਬਾਕੀ ਹਿੱਸਿਆਂ ਨਾਲੋਂ ਕਈ ਮਹੀਨੇ ਕੱਟਿਆ ਰਹਿੰਦਾ ਸੀ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਥੇ 55 ਹਜ਼ਾਰ ਤੋਂ ਜ਼ਿਆਦਾ ਦੇ ਪ੍ਰੋਜੈਕਟਾਂ ਦਾ ਲੋਕਅਰਪਣ ਅਤੇ ਨੀਂਹ ਪੱਥਰ ਵੀ ਰੱਖਿਆ। ਇਸ ਮੌਕੇ ਪ੍ਰਧਾਨ ਨਰਿੰਦਰ ਮੋਦੀ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੂਰੇ ਦੇਸ਼ ’ਚ ਵਿਕਸਤ ਰਾਜ ਨਾਲ ਵਿਕਸਤ ਦਾ ਰਾਸ਼ਟਰੀ ਉਤਸਵ ਤੇਜ ਰਫ਼ਤਾਰ ਨਾਲ ਜਾਰੀ ਹੈ। ਮੋਦੀ ਨੇ ਅੱਗੇ ਕਿਹਾ ਕਿ ਅਸੀਂ ਜੋ ਕੰਮ ਪੰ ਸਾਲਾਂ ’ਚ ਕੀਤੇ ਕਾਂਗਰਸ ਪਾਰਟੀ ਇਨ੍ਹਾਂ ਕੰਮਾਂ ਨੂੰ ਪੂਰਾ ਕਰਨ ਲਈ 20 ਸਾਲ ਲਗਾਉਂਦੀ ਅਤੇ ਪੂਰਾ ਨਾਰਥ ਈਸਟ ਦੇਖ ਰਿਹਾ ਹੈ ਕਿ ਮੋਦੀ ਦੀ ਗਰੰਟੀ ਕਿਸ ਤਰ੍ਹਾਂ ਕੰਮ ਕਰਦੀ ਹੈ।