ਰਾਹੁਲ ਗਾਂਧੀ ਗੁਜਰਾਤ ‘ਚ ਕਰ ਰਹੇ ਹਨ ਚੋਣਾਵੀ ਰੈਲੀਆਂ
ਅਹਿਮਦਾਬਾਦ/ਬਿਊਰੋ ਨਿਊਜ਼
ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਅੱਜ ਫਿਰ ਗੁਜਰਾਤ ਦੌਰੇ ‘ਤੇ ਪਹੁੰਚ ਗਏ ਹਨ। ਰਾਹੁਲ ਗਾਂਧੀ ਦਾ ਇਕ ਮਹੀਨੇ ਵਿਚ ਇਹ ਤੀਜਾ ਦੌਰਾ ਹੈ ਅਤੇ ਉਨ੍ਹਾਂ ਓਬੀਸੀ ਸੰਮੇਲਨ ਵਿਚ ਸ਼ਿਰਕਤ ਕੀਤੀ। ਇਸ ਦੌਰਾਨ ਰਾਹੁਲ ਗਾਂਧੀ ਨੇ ਮੋਦੀ ਸਰਕਾਰ ‘ਤੇ ਕਈ ਮੁੱਦਿਆਂ ਨੂੰ ਲੈ ਕੇ ਜੰਮਕੇ ਨਿਸ਼ਾਨਾ ਸਾਧਿਆ। ਆਪਣੇ ਚੋਣਾਵੀ ਭਾਸ਼ਾਵਾਂ ਵਿਚ ਉਹ ਰੁਜ਼ਗਾਰ, ਜੀਐਸਟੀ ਅਤੇ ਨੋਟਬੰਦੀ ਜਿਹੇ ਕਈ ਮੁੱਦਿਆਂ ‘ਤੇ ਲੈ ਕੇ ਕੇਂਦਰ ਸਰਕਾਰ ਦੀ ਖਿਚਾਈ ਕਰ ਰਹੇ ਹਨ। ਜੀਐਸਟੀ ਦਾ ਜ਼ਿਕਰ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਜੋ ਜੀਐਸਟੀ ਹੈ, ਉਹ ਜੀਐਸਟੀ ਨਹੀਂ ਇਹ ਤਾਂ ਗੱਬਰ ਸਿੰਘ ਟੈਕਸ ਹੈ। ਉਨ੍ਹਾਂ ਕਿਹਾ ਕਿ ਪੂਰਾ ਗੁਜਰਾਤ ਅੱਜ ਕਿਸੇ ਨਾ ਕਿਸੇ ਅੰਦੋਲਨ ਵਿਚ ਲੱਗਾ ਹੋਇਆ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਗੁਜਰਾਤ ਦੀ ਨੌਜਵਾਨ ਪੀੜ੍ਹੀ ਮੋਦੀ ਸਰਕਾਰ ਕੋਲੋਂ ਪੂਰੀ ਤਰ੍ਹਾਂ ਤੰਗ ਹੈ ਕਿਉਂਕਿ ਉਹਨਾਂ ਨੂੰ ਰੁਜ਼ਗਾਰ ਲੱਭਿਆ ਵੀ ਨਹੀਂ ਲੱਭਦਾ।
Check Also
ਭਗਦੜ ਮਚਣ ਤੋਂ ਬਾਅਦ ਵੀ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਭੀੜ ਵਧੀ
ਬੀਤੀ ਰਾਤ 18 ਲੋਕਾਂ ਦੀ ਹੋਈ ਸੀ ਮੌਤ; ਪੁਲੀਸ ਨੇ ਲੋਕਾਂ ਤੋਂ ਪੁੱਛਗਿੱਛ ਕੀਤੀ ਨਵੀਂ …