ਸਾਡੇ ਜਵਾਨਾਂ ਦੇ ਸਿਰ ਕੱਟਣ ਵਾਲਿਆਂ ‘ਚ ਮੁਜ਼ਾਹਦੀਨ ਵੀ ਸਨ : ਬੀਐਸਐਫ
ਨਵੀਂ ਦਿੱਲੀ/ਬਿਊਰੋ ਨਿਊਜ਼
ਜੰਮੂ ਕਸ਼ਮੀਰ ਦੀ ਕ੍ਰਿਸ਼ਨਾ ਘਾਟੀ ਸੈਕਟਰ ਵਿਚ ਲੰਘੇ ਕੱਲ੍ਹ ਸ਼ਹੀਦ ਹੋਏ ਦੋ ਭਾਰਤੀ ਜਵਾਨਾਂ ਦੇ ਸਰੀਰਾਂ ਨਾਲ ਕੀਤੀ ਗਈ ਕਰੂਰਤਾ ਤੋਂ ਬਾਅਦ ਨਵੀਂ ਗੱਲ ਸਾਹਮਣੇ ਆਈ ਹੈ। ਬੀਐਸਐਫ ਦੀ ਵੈਸਟਰਨ ਕਮਾਂਡ ਦੇ ਏਡੀਜੀ ਬੀ.ਐਨ. ਚੌਬੇ ਨੇ ਦੱਸਿਆ ਕਿ ਸਾਡੇ ਜਵਾਨਾਂ ‘ਤੇ ਹਮਲਾ ਕਰਨ ਵਾਲੀ ਪਾਕਿਸਤਾਨੀ ਟੀਮ ਵਿਚ ਮੁਜ਼ਾਹਦੀਨ ਵੀ ਸ਼ਾਮਲ ਸਨ। ਇਸ ਘਟਨਾ ਨਾਲ ਦੇਸ਼ ਭਰ ਵਿਚ ਗੁੱਸੇ ਦਾ ਮਾਹੌਲ ਹੈ। ਪੰਜਾਬ, ਚੰਡੀਗੜ੍ਹ, ਦਿੱਲੀ, ਜੰਮੂ ਕਸ਼ਮੀਰ ਅਤੇ ਯੂਪੀ ਸਮੇਤ ਕਈ ਰਾਜਾਂ ਵਿਚ ਪਾਕਿਸਤਾਨ ਅਤੇ ਨਵਾਜ਼ ਸ਼ਰੀਫ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਜ਼ਿਕਰਯੋਗ ਹੈ ਕਿ ਪਾਕਿ ਦੀ ਅਜਿਹੀ ਕਰੂਰਤਾ ਤੋਂ ਬਾਅਦ ਭਾਰਤੀ ਫੌਜ ਨੇ ਵੀ ਪਾਕਿ ਦੀਆਂ ਦੋ ਚੌਕੀਆਂ ਤਬਾਹ ਕਰ ਦਿੱਤੀਆਂ ਹਨ।
Check Also
ਛੱਤੀਸਗੜ੍ਹ ’ਚ ਸੁਰੱਖਿਆ ਬਲਾਂ ਤੇ ਨਕਸਲੀਆਂ ਵਿਚਾਲੇ ਹੋਇਆ ਮੁਕਾਬਲਾ
28 ਤੋਂ ਵੱਧ ਨਕਸਲੀ ਮਾਰੇ ਜਾਣ ਦੀ ਖਬਰ ਰਾਏਪੁਰ/ਬਿਊਰੋ ਨਿਊਜ਼ ਛੱਤੀਸਗੜ੍ਹ ਦੇ ਨਾਰਾਇਣਪੁਰ ਜ਼ਿਲ੍ਹੇ …