31 ਮਾਰਚ ਤੱਕ ਬਿਨਾ ਕਿਸੇ ਚਾਰਜ ਤੋਂ ਲਗਵਾਓ ਸੀਵਰੇਜ਼ ਕੂਨੈਕਸ਼ਨ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਵਿਚ ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲੋਕਾਂ ਨੂੰ ਥੋਕ ਦੇ ਭਾਅ ਸਹੂਲਤਾਂ ਦੇਣੀਆਂ ਸ਼ੁਰੂ ਕੀਤੀਆਂ ਹੋਈਆਂ ਹਨ। ਇਸ ਦੇ ਚੱਲਦਿਆਂ ਰਾਜਧਾਨੀ ਦਿੱਲੀ ਵਿਚ ਪਾਣੀ ਨੂੰ ਲੈ ਕੇ ਹੋ ਰਹੀ ਸਿਆਸਤ ਵਿਚਕਾਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੱਡਾ ਐਲਾਨ ਕੀਤਾ ਹੈ। ਕੇਜਰੀਵਾਲ ਨੇ ਅੱਜ ਐਲਾਨ ਕੀਤਾ ਕਿ ਦਿੱਲੀ ਵਿਚ ਹੁਣ ਪਾਣੀ ਤੇ ਸੀਵਰ ਦੇ ਨਵੇਂ ਕੁਨੈਕਸ਼ਨ ਲੈਣ ਲਈ ਸਿਰਫ਼ 2310 ਰੁਪਏ ਹੀ ਦੇਣੇ ਹੋਣਗੇ, ਜਦਕਿ ਪਹਿਲਾਂ ਪਾਣੀ ਅਤੇ ਸੀਵਰੇਜ ਦੇ ਨਵੇਂ ਕੂਨੈਕਸ਼ਨ 300 ਮੀਟਰ ਦਾ ਪਲਾਂਟ ਲੈਣ ਲਈ 1 ਲੱਖ 24 ਹਜ਼ਾਰ ਰੁਪਏ ਦੇਣ ਪੈਂਦੇ ਸਨ। ਉਨ੍ਹਾਂ ਕਿਹਾ ਕਿ ਡਿਵੈਲਪਮੈਂਟ ਇਨਫਰਾਸਟ੍ਰਕਚਰ ਚਾਰਜ ਵੀ ਹੁਣ ਦਿੱਲੀ ਦੇ ਲੋਕਾਂ ਤੋਂ ਨਹੀਂ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਦਿੱਲੀ ਵਿਚ ਬਿਜਲੀ, ਪਾਣੀ ਅਤੇ ਮਹਿਲਾਵਾਂ ਲਈ ਮੁਫਤ ਯਾਤਰਾ ਦੀ ਸਹੂਲਤ ਦੇਣ ਤੋਂ ਬਾਅਦ ਹੁਣ ਕੇਜਰੀਵਾਲ ਨੇ ਇਕ ਹੋਰ ਮੁਫਤ ਯੋਜਨਾ ਸ਼ੁਰੂ ਕਰ ਦਿੱਤੀ ਹੈ, ਜੋ ਕਿ ਸੀਵਰੇਜ਼ ਯੋਜਨਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਜਿਨ੍ਹਾਂ ਇਲਾਕਿਆਂ ਵਿਚ ਸੀਵਰੇਜ ਲਾਈਨ ਹੈ ਅਤੇ ਉਥੇ ਲੋਕਾਂ ਨੇ ਕੁਨੈਕਸ਼ਨ ਨਹੀਂ ਲਿਆ ਹੈ, ਉਨ੍ਹਾਂ ਨੂੰ 31 ਮਾਰਚ ਤੱਕ ਦਾ ਸਮਾਂ ਦਿੱਤਾ ਜਾਂਦਾ ਹੈ ਕਿ ਉਹ ਸੀਵਰੇਜ ਲਾਈਨ ਦਾ ਕੂਨੈਕਸ਼ਨ ਲੈ ਲੈਣ। ਇਸ ਕੁਨੈਸ਼ਨ ਦਾ ਕੋਈ ਵੀ ਚਾਰਜ ਨਹੀਂ ਲਿਆ ਜਾਵੇਗਾ।
Check Also
ਸੰਵਿਧਾਨ ਦਿਵਸ ਮੌਕੇ ਰਾਸ਼ਟਰਪਤੀ ਨੇ ਸੰਸਦ ਦੇ ਸਾਂਝੇ ਸਦਨ ਨੂੰ ਕੀਤਾ ਸੰਬੋਧਨ
ਇਕ ਵਿਸ਼ੇਸ਼ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਅੱਜ ਮੰਗਲਵਾਰ ਨੂੰ …