ਨਵੀਂ ਦਿੱਲੀ/ਬਿਊਰੋ ਨਿਊਜ਼
ਨਵਾਂਸ਼ਹਿਰ ਤੋਂ ਕਾਂਗਰਸੀ ਵਿਧਾਇਕ ਅੰਗਦ ਸਿੰਘ ਸੈਣੀ ਤੇ ਉਤਰ ਪ੍ਰਦੇਸ਼ ਦੇ ਰਾਏ ਬਰੇਲੀ ਹਲਕੇ ਤੋਂ ਕਾਂਗਰਸੀ ਵਿਧਾਇਕਾ ਅਦਿੱਤੀ ਸਿੰਘ ਲੰਘੇ ਕੱਲ੍ਹ ਵਿਆਹ ਬੰਧਨ ਵਿਚ ਬੱਝ ਗਏ। ਵਿਆਹ ਦੀਆਂ ਰਸਮਾਂ ਹਿੰਦੂ ਤੇ ਸਿੱਖ ਰੀਤੀ ਰਿਵਾਜ਼ਾਂ ਨਾਲ ਹੀ ਸੰਪੰਨ ਹੋਈਆਂ। ਛਤਰਪੁਰ ਦੇ ਜੋਰਬਾ ਬੈਂਕੁਇਟ ਹਾਲ ਵਿਚ ਹੋਏ ਵਿਆਹ ਸਮਾਗਮ ਵਿਚ ਉਤਰ ਪ੍ਰਦੇਸ਼ ਤੇ ਪੰਜਾਬ ਤੋਂ ਇਲਾਵਾ ਦਿੱਲੀ ਦੇ ਅਹਿਮ ਵਿਅਕਤੀ ਵੀ ਸ਼ਾਮਲ ਹੋਏ। ਅੰਗਦ ਸਿੰਘ ਨੇ ਵਿਆਹ ਦੀ ਖੁਸ਼ੀ ਵਿਚ ਦਿੱਲੀ ਵਿਚ ਪਾਰਟੀ ਰੱਖੀ ਹੈ ਅਤੇ ਨਵਾਂ ਸ਼ਹਿਰ ਵਿਚ ਵੀ ਸਥਾਨਕ ਆਗੂਆਂ ਨੂੰ 25 ਨਵੰਬਰ ਨੂੰ ਪਾਰਟੀ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਅੰਗਦ ਦੇ ਪਿਤਾ ਪ੍ਰਕਾਸ਼ ਸਿੰਘ ਸੈਣੀ ਅਤੇ ਅਦਿੱਤੀ ਦੇ ਪਿਤਾ ਅਖਿਲੇਸ਼ ਸਿੰਘ ਦੀ ਕਰੀਬ 20 ਸਾਲਾਂ ਦੀ ਦੋਸਤੀ ਸੀ, ਜੋ ਹੁਣ ਰਿਸ਼ਤੇਦਾਰੀ ਵਿਚ ਬਦਲ ਗਈ।
Home / ਭਾਰਤ / ਨਵਾਂਸ਼ਹਿਰ ਤੋਂ ਕਾਂਗਰਸੀ ਵਿਧਾਇਕ ਅੰਗਦ ਸਿੰਘ ਅਤੇ ਰਾਏਬਰੇਲੀ ਤੋਂ ਕਾਂਗਰਸੀ ਵਿਧਾਇਕਾ ਅਦਿੱਤੀ ਸਿੰਘ ਵਿਆਹ ਬੰਧਨ ‘ਚ ਬੱਝੇ
Check Also
ਹੇਮਕੁੰਟ ਸਾਹਿਬ ਯਾਤਰਾ ਲਈ ਪਹਿਲਾ ਜਥਾ ਗੁਰਦੁਆਰਾ ਸ੍ਰੀ ਗੋਬਿੰਦ ਘਾਟ ਤੋਂ ਹੋਇਆ ਰਵਾਨਾ
ਭਲਕੇ ਐਤਵਾਰ ਨੂੰ ਖੁੱਲ੍ਹਣਗੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਚੰਡੀਗੜ੍ਹ/ਬਿਊਰੋ ਨਿਊਜ਼ : ਸਿੱਖ ਸਰਧਾਲੂਆਂ …