Breaking News
Home / ਭਾਰਤ / ਭਾਜਪਾ ਨੂੰ ਝਟਕਾ, ਯਸ਼ਵੰਤ ਸਿਨ੍ਹਾ ਨੇ ਬਣਾਇਆ ‘ਰਾਸ਼ਟਰ ਮੰਚ’

ਭਾਜਪਾ ਨੂੰ ਝਟਕਾ, ਯਸ਼ਵੰਤ ਸਿਨ੍ਹਾ ਨੇ ਬਣਾਇਆ ‘ਰਾਸ਼ਟਰ ਮੰਚ’

ਸ਼ਤਰੂਘਨ ਸਿਨ੍ਹਾ ਸਮੇਤ ਕਈ ਹੋਰ ਪਾਰਟੀਆਂ ਦੇ ਆਗੂ ਵੀ ਪਹੁੰਚੇ
ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ ਨੂੰ ਝਟਕਾ ਦਿੰਦੇ ਹੋਏ ਇਸ ਦੇ ਬਾਗੀ ਨੇਤਾ ਯਸ਼ਵੰਤ ਸਿਨ੍ਹਾ ਨੇ ਪਾਰਟੀ ਵਿਚ ਆਪਣੇ ਸਹਿਯੋਗੀ ਅਤੇ ਸੰਸਦ ਮੈਂਬਰ ਸ਼ਤਰੂਘਨ ਸਿਨ੍ਹਾ, ਕਾਂਗਰਸ, ਆਮ ਆਦਮੀ ਪਾਰਟੀ, ਤ੍ਰਿਣਮੂਲ ਕਾਂਗਰਸ ਦੇ ਕਈ ਆਗੂਆਂ ਅਤੇ ਮੱਧ ਪ੍ਰਦੇਸ਼ ਤੇ ਮਹਾਰਾਸ਼ਟਰ ਦੇ ਕੁਝ ਕਿਸਾਨ ਨੇਤਾਵਾਂ ਨਾਲ ਮਿਲ ਕੇ ਇਕ ਪਾਰਟੀ ਨਿਰਪੱਖ ਸਿਆਸੀ ਪਲੇਟਫਾਰਮ ‘ਰਾਸ਼ਟਰ ਮੰਚ’ ਦੇ ਗਠਨ ਦਾ ਮੰਗਲਵਾਰ ਨੂੰ ਐਲਾਨ ਕੀਤਾ। ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ 70ਵੇਂ ਬਲੀਦਾਨ ਦਿਵਸ ‘ਤੇ ਰਾਜਘਾਟ ਵਿਖੇ ਉਨ੍ਹਾਂ ਦੀ ਸਮਾਧੀ ‘ਤੇ ਸ਼ਰਧਾਂਜਲੀ ਅਰਪਿਤ ਕਰਨ ਪਿੱਛੋਂ ਸਿਨ੍ਹਾ ਨੇ ਸਥਾਨਕ ਸੰਵਿਧਾਨ ਕਲੱਬ ਵਿਚ ਆਪਣੇ ਸਿਆਸੀ ਪਰ ਗੈਰ-ਪਾਰਟੀ ਮੰਚ ਦੇ ਗਠਨ ਦਾ ਐਲਾਨ ਕੀਤਾ।ઠਉਨ੍ਹਾਂ ਕਿਹਾ ਕਿ ਇਹ ਮੰਚ ਦੇਸ਼ ਦੇ ਸਾਹਮਣੇ ਭਖਦੇ ਮੁੱਦਿਆਂ ਨੂੰ ਲੋਕਾਂ ਤੱਕ ਲਿਜਾਣ ਅਤੇ ਉਨ੍ਹਾਂ ਨੂੰ ਜਾਗਰੂਕ ਬਣਾਉਣ ਲਈ ਇਕ ਅੰਦੋਲਨ ਦਾ ਕੰਮ ਕਰੇਗਾ। ਇਸ ਨੂੰ ਕਦੇ ਵੀ ਸਿਆਸੀ ਪਾਰਟੀ ਨਹੀਂ ਬਣਨ ਦਿੱਤਾ ਜਾਵੇਗਾ। ਸਿਨ੍ਹਾ ਨੇ ਆਪਣੇ ਅੰਦੋਲਨ ਨਾਲ ਜੁੜੇ ਸਾਬਕਾ ਡਿਪਲੋਮੈਟ ਕੇ. ਸੀ. ਸਿੰਘ, ਮੱਧ ਪ੍ਰਦੇਸ਼ ਦੇ ਕਿਸਾਨ ਨੇਤਾ ਸ਼ਿਵ ਕੁਮਾਰ ਸਿੰਘ ਅਤੇ ਮਹਾਰਾਸ਼ਟਰ ਦੇ ਕਿਸਾਨ ਨੇਤਾ ਪ੍ਰਸ਼ਾਂਤ, ਸ਼ੰਕਰ ਅਤੇ ਦੀਪਕ ਆਦਿ ਦੀ ਜਾਣ-ਪਛਾਣ ਕਰਾਈ ਤੇ ਕਿਹਾ ਕਿ ਉਹ 1 ਫਰਵਰੀ ਨੂੰ ਸੰਕਟ ਵਿਚ ਘਿਰੇ ਕਿਸਾਨਾਂ ਨਾਲ ਮੱਧ ਪ੍ਰਦੇਸ਼ ਅਤੇ ਨਰਸਿੰਗਪੁਰ ਵਿਖੇ ਅੰਦੋਲਨ ਕਰਨਗੇ।ਸਿਨ੍ਹਾ ਨੇ ਕਿਹਾ ਕਿ ਅਸੀਂ ਸਾਰੇ ਵਿਅਕਤੀ ਵਿਚਾਰਕ ਪੱਖੋਂ ਜੁੜੇ ਹਾਂ, ਨਾ ਕਿ ਸਿਆਸੀ ਪਾਰਟੀਆਂ ਦੇ ਮੈਂਬਰਾਂ ਵਜੋਂ। ਦੇਸ਼ ਵਿਚ ਜਿਸ ਤਰ੍ਹਾਂ ਦੇ ਹਾਲਾਤ ਬਣ ਰਹੇ ਹਨ, ਉਸ ਕਾਰਨ ਇਸ ਅੰਦੋਲਨ ਵਿਚ ਸ਼ਾਮਲ ਲੋਕਾਂ ਦੇ ਮਨ ਵਿਚ ਇਕੋ ਜਿਹੀ ਚਿੰਤਾ ਪਾਈ ਜਾਂਦੀ ਹੈ। ਦੇਸ਼ ਵਿਚ ਡਰ ਵਾਲਾ ਮਾਹੌਲ ਹੈ। ਸੱਤਾਧਾਰੀ ਪਾਰਟੀ ਨੇ ਰਾਜ ਦੀ ਦੁਰਵਰਤੋਂ ਕਰ ਕੇ ਇਹ ਮਾਹੌਲ ਬਣਾਇਆ ਹੈ। ਯਸ਼ਵੰਤ ਨੇ ਕਿਹਾ ਕਿ ਸੰਸਦ, ਸੁਪਰੀਮ ਕੋਰਟ ਅਤੇ ਮੀਡੀਆ ‘ਤੇ ਡਰ ਦਾ ਪ੍ਰਛਾਵਾਂ ਹੈ।
60 ਕਰੋੜ ਕਿਸਾਨਾਂ ਦੀ ਕਰਾਂਗੇ ਚਿੰਤਾ : ਯਸ਼ਵੰਤ ਸਿਨ੍ਹਾ ਨੇ ਕਿਹਾ ਕਿ ਸਰਕਾਰ ਨੇ ਸੰਸਦ ਦੀ ਅਹਿਮੀਅਤ ਘੱਟ ਕਰ ਦਿੱਤੀ ਹੈ। ਬਜਟ ਤੋਂ ਬਾਅਦ 9 ਦਿਨ ਦੇ ਕੰਮਕਾਜ ਨੂੰ 4 ਦਿਨ ਵਿਚ ਸਮੇਟਿਆ ਜਾਏਗਾ। ਸੁਪਰੀਮ ਕੋਰਟ ਦੇ 4 ਜੱਜਾਂ ਨੇ ਦੋਸ਼ ਲਾਇਆ ਹੈ ਕਿ ਵਧੇਰੇ ਨਾਜ਼ੁਕ ਮੁੱਦਿਆਂ ਨੂੰ ਮਨ-ਪਸੰਦ ਦੇ ਜੱਜਾਂ ਕੋਲ ਸੁਣਵਾਈ ਲਈ ਭੇਜਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਮੰਚ ਦਾ ਮੁੱਖ ਮੰਤਵ ਲੋਕ ਰਾਜ ਅਤੇ ਇਸ ਦੇ ਅਦਾਰਿਆਂ ਦੀ ਰਾਖੀ ਕਰਨੀ, ਦੇਸ਼ ਦੇ 60 ਕਰੋੜ ਕਿਸਾਨਾਂ ਦੀ ਚਿੰਤਾ ਕਰਨੀ, ਰੋਜ਼ਗਾਰ ਦੇ ਮੌਕੇ ਵਧਾਉਣੇ ਅਤੇ ਸ਼ਹਿਰੀ ਤੇ ਪੇਂਡੂ ਲੋਕਾਂ ਦਾ ਜੀਵਨ ਪੱਧਰ ਸੁਧਾਰਨਾ ਹੈ।ઠ

Check Also

ਆਮ ਆਦਮੀ ਪਾਰਟੀ ਨੇ ‘ਕੇਜਰੀਵਾਲ ਨੂੰ ਅਸ਼ੀਰਵਾਦ’ ਮੁਹਿੰਮ ਦੀ ਕੀਤੀ ਸ਼ੁਰੂਆਤ

ਅਸ਼ੀਰਵਾਦ ਦੇਣ ਲਈ ਸੁਨੀਤਾ ਕੇਜਰੀਵਾਲ ਨੇ ਵਟਸਐਪ ਨੰਬਰ ਕੀਤਾ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ : ਆਮ …