ਇਸ ਵੇਲੇ ਸਿਰਫ ਜਲੰਧਰ ’ਚ ਹੈ ਇਕ ਅਦਾਲਤ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਨੇ ਸੂਬੇ ਵਿਚ ਫਾਸਟ-ਟਰੈਕ ਐੱਨ.ਆਰ.ਆਈ. ਅਦਾਲਤਾਂ ਦੀ ਗਿਣਤੀ ਵਧਾਉਣ ਲਈ ਮਤਾ ਪੇਸ਼ ਕੀਤਾ ਹੈ। ਧਿਆਨ ਰਹੇ ਕਿ ਮੌਜੂਦਾ ਸਮੇਂ ਇੱਕੋ-ਇੱਕ ਐੱਨਆਰਆਈ ਅਦਾਲਤ ਜਲੰਧਰ ਵਿੱਚ ਹੈ। ਸਰਕਾਰ ਨੇ ਹੁਣ ਅਜਿਹੀਆਂ ਪੰਜ ਹੋਰ ਅਦਾਲਤਾਂ ਸਥਾਪਤ ਕਰਨ ਦਾ ਟੀਚਾ ਰੱਖਿਆ ਹੈ, ਜਿਹੜੀਆਂ ਬਠਿੰਡਾ, ਨਵਾਂਸ਼ਹਿਰ, ਪਟਿਆਲਾ, ਹੁਸ਼ਿਆਰਪੁਰ ਅਤੇ ਮੋਗਾ ਵਿੱਚ ਸਥਾਪਤ ਕੀਤੀਆਂ ਜਾਣਗੀਆਂ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਪ੍ਰਬੰਧਕੀ ਕਮੇਟੀ ਨਾਲ ਵਿਚਾਰ ਵਟਾਂਦਰਾ ਕਰਕੇ ਗ੍ਰਹਿ ਮਾਮਲਿਆਂ ਅਤੇ ਨਿਆਂ ਵਿਭਾਗ ਨੂੰ ਐੱਨਆਰਆਈ ਅਦਾਲਤਾਂ ਜਲਦੀ ਸ਼ੁਰੂ ਕਰਨ ਲਈ ਕਿਹਾ ਗਿਆ ਹੈ। ਪੰਜਾਬ ਦੇ ਪਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪਰਵਾਸੀ ਭਾਰਤੀਆਂ ਨਾਲ ਸਬੰਧਤ 2500 ਦੇ ਕਰੀਬ ਮਾਮਲੇ ਅਜੇ ਤੱਕ ਲਟਕੇ ਹੋਏ ਹਨ।