ਖਹਿਰਾ ਵਿਰੁੱਧ ਬੋਲਣ ਕਰਕੇ, ਬਲਜਿੰਦਰ ਕੌਰ ਖਿਲਾਫ ਹੋਵੇਗੀ ਕਾਰਵਾਈ
ਚੰਡੀਗੜ੍ਹ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਦੀ ਵਿਧਾਇਕ ਦਲ ਦੀ ਮੀਟਿੰਗ ਚੰਡੀਗੜ੍ਹ ਵਿਖੇ ਹੋਈ। ਜਿਸ ਵਿਚ 20 ‘ਚੋਂ 6 ਵਿਧਾਇਕ ਗੈਰ ਹਾਜ਼ਰ ਰਹੇ। ਬੇਸ਼ੱਕ ਗੈਰਹਾਜ਼ਰ ਵਿਧਾਇਕਾਂ ਵੱਲੋਂ ਕਿਹਾ ਗਿਆ ਹੈ ਕਿ ਉਹ ਨਿੱਜੀ ਰੁਝੇਵਿਆਂ ਕਾਰਨ ਮੀਟਿੰਗ ਵਿਚ ਨਹੀਂ ਪਹੁੰਚ ਸਕੇ। ਪਰ ਤਲਵੰਡੀ ਸਾਬੋ ਤੋਂ ਵਿਧਾਇਕਾ ਬਲਜਿੰਦਰ ਕੌਰ, ਖਹਿਰਾ ਖ਼ਿਲਾਫ਼ ਮੋਰਚਾ ਖੋਲਣ ਕਾਰਨ ਮੀਟਿੰਗ ਤੋਂ ਦੂਰ ਰਹੀ ਹੈ। ਜਿਸਦਾ ਖ਼ਮਿਆਜ਼ਾ ਵੀ ਉਨ੍ਹਾਂ ਨੂੰ ਭੁਗਤਣਾ ਪੈ ਸਕਦਾ ਹੈ। ਕਿਉਕਿ ਪਾਰਟੀ ਨੇ ਫ਼ੈਸਲਾ ਕੀਤਾ ਹੈ ਕਿ ਖਹਿਰਾ ਵਿਰੁੱਧ ਮੀਡੀਆ ਵਿਚ ਬੋਲਣ ਤੇ ਪਾਰਟੀ ਅਨੁਸਾਸ਼ਨ ਭੰਗ ਕਰਨ ਦੇ ਦੋਸ਼ ਵਿਚ ‘ਕਾਰਨ ਦੱਸੋ ਨੋਟਿਸ’ ਬਲਜਿੰਦਰ ਕੌਰ ਨੂੰ ਜਾਰੀ ਕੀਤਾ ਜਾਵੇ। ਇਹ ਨੋਟਿਸ ਭੇਜਣ ਦੀ ਜ਼ਿੰਮੇਵਾਰੀ ਪੰਜਾਬ ਦੇ ਉੱਪ ਪ੍ਰਧਾਨ ਅਮਨ ਅਰੋੜਾ ਨੂੰ ਸੌਂਪੀ ਗਈ ਹੈ।
Check Also
ਪੰਜਾਬ ਪੰਚਾਇਤੀ ਚੋਣਾਂ ’ਤੇ ਸੁਪਰੀਮ ਕੋਰਟ ਨੇ ਵੀ ਰੋਕ ਲਾਉਣ ਤੋਂ ਕੀਤਾ ਇਨਕਾਰ
ਕਿਹਾ : ਚੋਣਾਂ ’ਤੇ ਰੋਕ ਲਗਾਉਣ ਨਾਲ ਪੰਜਾਬ ’ਚ ਫੈਲ ਜਾਵੇਗੀ ਅਰਜਾਕਤਾ ਨਵੀਂ ਦਿੱਲੀ/ਬਿਊਰੋ ਨਿਊਜ਼ …