ਸਭ ਤੋਂ ਵੱਡੀ ਉਮਰ ਦੇ ਪੈੱਨਸ਼ਨਰ 92 ਸਾਲਾ ਪੂਰਨ ਸਿੰਘ ਪਾਂਧੀ ਨੂੰ ਐਸੋਸੀਏਸ਼ਨ ਵੱਲੋਂ ਕੀਤਾ ਗਿਆ ਸਨਮਾਨਿਤ
ਬਰੈਂਪਟਨ/ਡਾ. ਝੰਡ : ਪਰਵਾਸੀ ਪੰਜਾਬੀ ਪੈੱਨਸ਼ਨਰਜ਼ ਵੈੱਲਫ਼ੇਅਰ ਐਸੋਸੀਏਸ਼ਨ, ਟੋਰਾਂਟੋ ਵੱਲੋਂ ਆਪਣਾ ਸਲਾਨਾ ਇਜਲਾਸ ਲੰਘੇ ਸ਼ਨੀਵਾਰ 25 ਅਕਤੂਬਰ 2025 ਨੂੰ ਬਰੈਂਪਟਨ ਸਥਿਤ ‘ਵਿਸ਼ਵ ਪੰਜਾਬੀ ਭਵਨ’ ਵਿੱਚ ਬੜੇ ਸੰਜੀਦਗੀ ਭਰਪੂਰ ਮਾਹੌਲ ਵਿਚ ਸੰਪੰਨ ਕੀਤਾ ਗਿਆ। ਪੰਜਾਬ ਸਰਕਾਰ ਨਾਲ ਸਬੰਧਿਤ ਮੰਗਾਂ ਤੋਂ ਇਲਾਵਾ ਐਸੋਸੀਏਸ਼ਨ ਦੀਆਂ ਕੈਨੇਡਾ ਨਾਲ ਜੁੜੀਆਂ ਮੰਗਾਂ ਨੂੰ ਫ਼ੈੱਡਰਲ, ਪ੍ਰੋਵਿੰਸ਼ੀਅਲ, ਸਿਟੀ ਪੱਧਰ ਤਿੰਨ ਭਾਗਾਂ ਵਿਚ ਵੰਡ ਕੇ ਐਸੋਸੀਏਸ਼ਨ ਦੇ ਵੱਖ-ਵੱਖ ਅਹੁਦੇਦਾਰਾਂ ਵੱਲੋਂ ਇਨ÷ ਾਂ ਸਬੰਧੀ ਜਾਣਕਾਰੀ ਮੈਂਬਰਾਂ ਨਾਲ ਸਾਂਝੀ ਕੀਤੀ ਗਈ, ਜਿਸਦੇ ਬਾਰੇ ਵਿਸਤ੍ਰਿਤ ‘ਡੀਮਾਂਡ-ਚਾਰਟਰ’ ਐਸੋਸੀਏਸ਼ਨ ਵੱਲੋਂ ਸਬੰਧਿਤ ਧਿਰਾਂ ਨੂੰ ਪਹਿਲਾਂ ਹੀ ਭੇਜੇ ਜਾ ਚੁੱਕੇ ਹਨ।
ਇਸ ਮੌਕੇ ਪ੍ਰਧਾਨਗੀ-ਮੰਡਲ ਵਿੱਚ ਐਸੋਸੀਏਸ਼ਨ ਦੇ ਪ੍ਰਧਾਨ ਇੰਜੀ. ਬਲਦੇਵ ਸਿੰਘ ਬਰਾੜ, ਉਪ-ਪ੍ਰਧਾਨ ਮੋਹਿੰਦਰ ਸਿੰਘ ਮੋਹੀ, ਚੇਅਰਮੈਨ ਡਾ. ਪਰਮਜੀਤ ਸਿੰਘ ਢਿੱਲੋਂ, ਜਨਰਲ ਸਕੱਤਰ ਪ੍ਰੋ. ਜਗੀਰ ਸਿੰਘ ਕਾਹਲੋਂ, ਸਕੱਤਰ ਅੰਮ੍ਰਿਤਪਾਲ ਸਿੰਘ ਤੇ ਪੀਲ ਡਿਸਟ੍ਰਿਟਕ ਸਕੂਲ ਬੋਰਡ ਦੇ ਡਿਪਟੀ ਚੇਅਰ ਸਤਪਾਲ ਸਿੰਘ ਜੌਹਲ ਜੁੜ ਬੈਠੇ ਸਨ ਅਤੇ ਕੁਝ ਸਮੇਂ ਬਾਅਦ ਪਾਰਲੀਮੈਂਟ ਮੈਂਬਰ ਅਮਨਦੀਪ ਸੋਢੀ ਤੇ ਸਿਟੀ ਕੌਂਸਲਰ ਗੁਰਪ੍ਰਤਾਪ ਸਿੰਘ ਤੂਰ ਵੀ ਉਨ÷ ਾਂ ਨਾਲ ਸ਼ਾਮਲ ਹੋ ਗਏ।
ਮੰਚ-ਸੰਚਾਲਕ ਦੀ ਭੂਮਿਕਾ ਨਿਭਾਉਂਦਿਆਂ ਹੋਇਆਂ ਪ੍ਰੋ. ਜਗੀਰ ਸਿੰਘ ਕਾਹਲੋਂ ਨੇ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਤੇ ਮਹਿਮਾਨਾਂ ਦਾ ਸੁਆਗ਼ਤ ਕਰਦਿਆਂ ਸੱਭ ਤੋਂ ਪਹਿਲਾਂ ਐਸੋਸੀਏਸ਼ਨ ਦੀਆਂ ਪਿਛਲੇ ਸਾਲ ਦੌਰਾਨ ਹੋਈਆਂ ਸਰਗਰਮੀਆਂ ਦੀ ਰਿਪੋਰਟ ਪੇਸ਼ ਕੀਤੀ ਜਿਸ ਨੂੰ ਮੈਂਬਰਾਂ ਵੱਲੋਂ ਹੱਥ ਹਿਲਾ ਕੇ ਪ੍ਰਵਾਨ ਕੀਤਾ ਗਿਆ। ਉਪਰੰਤ, ਉਨ÷ ਾਂ ਐਸੋਸੀਏਸ਼ਨ ਦੇ ਸਰਗਰਮ ਮੈਂਬਰ ਪ੍ਰਿਤਪਾਲ ਸਿੰਘ ਸਚਦੇਵਾ ਨੂੰ ਮੰਚ ‘ਤੇ ਆਉਣ ਲਈ ਕਿਹਾ, ਜਿਨ÷ ਾਂ ਨੇ ਪੈੱਨਸ਼ਨਰਾਂ ਦੀਆਂ ਪੰਜਾਬ ਸਰਕਾਰ ਨਾਲ ਸਬੰਧਿਤ ਮੰਗਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਹੋਇਆਂ ਪੈੱਨਸ਼ਨਾਂ ਵਿਚ 2.59 ਫ਼ਾਰਮੂਲੇ ਅਨੁਸਾਰ ਵਾਧੇ ਅਤੇ ਹੋਰ ਮੰਗਾਂ ਬਾਰੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਚੱਲ ਰਹੇ ਕੇਸਾਂ ਬਾਰੇ ਸੰਖੇਪ ਵਿਚ ਦੱਸਿਆ।
ਪੰਜਾਬ ਸਰਕਾਰ ਨਾਲ ਸਬੰਧਿਤ ਮੰਗਾਂ ਨੂੰ ਅੱਗੇ ਵਧਾਉਂਦਿਆਂ ਹੋਇਆਂ ਐਸੋਸੀਏਸ਼ਨ ਦੇ ਪ੍ਰਧਾਨ ਬਲਦੇਵ ਸਿੰਘ ਬਰਾੜ ਵੱਲੋਂ ਐੱਨ.ਆਰ. ਆਈਜ਼ ਦੀਆਂ ਜ਼ਮੀਨਾਂ ਦੇ ‘ਮੁਸ਼ਤਰਕਾ-ਖ਼ਾਤਿਆਂ’ ਦੀ ਅੱਗੋਂ ਵੰਡ ਅਤੇ ਉਨ÷ ਾਂ ਦੀਆਂ ਜ਼ਮੀਨਾਂ, ਘਰਾਂ ਤੇ ਹੋਰ ਜਾਇਦਾਦਾਂ ਦੀ ਸੁਰੱਖ਼ਿਆ ਬਾਰੇ ਅਹਿਮ ਮੰਗ ਦੀ ਗੱਲ ਕੀਤੀ ਗਈ। ਕੈਨੇਡਾ ਦੀ ਫ਼ੈੱਡਰਲ ਸਰਕਾਰ ਨਾਲ ਜੁੜੀਆਂ ਮੰਗਾਂ ਬਾਰੇ ਦੱਸਦਿਆਂ ਉਨ÷ ਾਂ ਕਿਹਾ ਕਿ ਇੱਥੇ ਸੀਨੀਅਰਾਂ ਦੇ ਲਈ ‘ਓਲਡ ਏਜ ਸਕਿਉਰਿਟੀ’ ਹੀ ਆਮਦਨ ਦਾ ਵਸੀਲਾ ਹੈ ਅਤੇ ਵੱਧ ਰਹੀ ਮਹਿੰਗਾਈ ਦੇ ਹਿਸਾਬ ਨਾਲ ਇਸ ਵਿੱਚ ਯੋਗ ਵਾਧਾ ਹੋਣਾ ਚਾਹੀਦਾ ਹੈ। ਉਨ÷ ਾਂ ਕਿਹਾ ਕਿ ‘ਓਲਡ ਏਜ ਸਕਿਉਰਿਟੀ’ ਨਾਲ ਜੁੜਿਆ ਹੋਇਆ ‘ਜੀ.ਆਈ.ਐੱਸ.’ ਸਰਕਾਰ ਵੱਲੋਂ ਕਿਸੇ ਸਮੇਂ ਵੀ ਘਟਾਇਆ ਜਾ ਸਕਦਾ ਹੈ ਜਾਂ ਇਹ ਬੰਦ ਵੀ ਕੀਤਾ ਜਾ ਸਕਦਾ ਹੈ। ਇਸ ਲਈ ‘ਓਲਡ ਏਜ ਸਕਿਉਰਿਟੀ’ ਵਿੱਚ ਵਾਧਾ ਕੀਤਾ ਜਾਣਾ ਜ਼ਰੂਰੀ ਹੈ। ਆਪਣੇ ਸੰਬੋਧਨ ਵਿੱਚ ਉਨ÷ ਾਂ ਸੀਨੀਅਰਾਂ ਦੇ ਲਈ ਇਕ ਜਾਂ ਦੋ ਬੈੱਡ-ਰੂਮਜ਼ ਵਾਲੇ ਛੋਟੇ ਘਰ ਬਨਾਉਣ ਦੀ ਮੰਗ ‘ਤੇ ਜ਼ੋਰ ਦਿੱਤਾ ਅਤੇ ਡੈਂਟਲ ਕੇਅਰ ਤੇ ਹੈੱਲਥ ਕੇਅਰ ਦੇ ਘੇਰੇ ਵਿੱਚ ਵਾਧੇ ਦੀ ਮੰਗ ਵੀ ਉਠਾਈ।
ਬਰੈਂਪਟਨ ਸਿਟੀ ਨਾਲ ਸਬੰਧਿਤ ਮੰਗਾਂ ਬਾਰੇ ਐਸੋਸੀਏਸ਼ਨ ਦੇ ਚੇਅਰਮੈਨ ਡਾ. ਪਰਮਜੀਤ ਸਿੰਘ ਢਿੱਲੋਂ ਨੇ ਗੱਲ ਕਰਦਿਆਂ ਕਿਹਾ ਕਿ ਸਿਟੀ ਵੱਲੋਂ ਘਰਾਂ ਉੱਪਰ ਪ੍ਰਾਪਰਟੀ ਟੈਕਸ ਵਿੱਚ ਭਾਰੀ ਵਾਧਾ ਕੀਤਾ ਜਾ ਰਿਹਾ ਹੈ ਜੋ ਸਹੀ ਨਹੀਂ ਹੈ।
ਉਨ÷ ਾਂ ਕਿਹਾ ਘਰਾਂ ਵਿੱਚ ਇੱਕ ਬੈੱਡ-ਰੂਮ ਗਰਾਊਂਡ-ਫਲੋਰ ‘ਤੇ ਜ਼ਰੂਰ ਹੋਣਾ ਚਾਹੀਦਾ ਹੈ ਤਾਂ ਜੋ ਬਜ਼ੁਰਗਾਂ ਨੂੰ ਪੌੜੀਆਂ ਚੜ÷ ਨ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਇਸ ਦੇ ਨਾਲ ਹੀ ਉਨ÷ ਾਂ ਸਿਟੀ ਵੱਲੋਂ ਬਣਾਏ ਜਾ ਰਹੇ ਨਵੇਂ ਘਰਾਂ ਦੇ ‘ਡਰਾਈਵ-ਵੇਅ’ ਛੋਟੇ ਕੀਤੇ ਜਾਣ ਉਤੇ ਵੀ ਚਿੰਤਾ ਪ੍ਰਗਟ ਕੀਤੀ।
ਪ੍ਰੋਵਿੰਸ਼ੀਅਲ ਸਰਕਾਰ ਨਾਲ ਜੁੜੀਆਂ ਮੰਗਾਂ ਬਾਰੇ ਗੱਲ ਕਰਦਿਆਂ ਐਸੋਸੀਏਸ਼ਨ ਦੇ ਸਕੱਤਰ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਬਰੈਂਪਟਨ ਵਿੱਚ ‘ਆਟੋ ਇੰਸ਼ੋਅਰੈਂਸ’ ਬਹੁਤ ਜ਼ਿਆਦਾ ਹੈ ਅਤੇ ਪ੍ਰਾਈਵੇਟ ਹੱਥਾਂ ਵਿਚ ਹੋਣ ਕਰਕੇ ਇਹ ਹਰ ਸਾਲ ਵੱਧਦੀ ਹੀ ਜਾ ਰਹੀ ਹੈ। ਅਲਬਰਟਾ, ਬੀ.ਸੀ. ਤੇ ਇਕ-ਦੋ ਹੋਰ ਸੂਬਿਆਂ ਦੀ ਉਦਾਹਰਣ ਦਿੰਦਿਆਂ ਉਨ÷ ਾਂ ਕਿਹਾ ਕਿ ਇੱਥੇ ਬਰੈਂਪਟਨ ਵਿੱਚ ਵੀ ਇਸ ਦਾ ਕੰਟਰੋਲ ਸੂਬਾ ਸਰਕਾਰ ਕੋਲ ਹੋਣਾ ਚਾਹੀਦਾ ਹੈ। ਘਰਾਂ ਦੀ ਸਮੱਸਿਆ, ਹੈੱਲਥ ਕੇਅਰ ਤੇ ਡੈਂਟਲ ਕੇਅਰ ਵਿੱਚ ਸੁਧਾਰ ਕਰਨ ਬਾਰੇ ਉਨ÷ ਾਂ ਵੱਲੋਂ ਆਪਣੇ ਵਿਚਾਰ ਪੇਸ਼ ਕਰਦਿਆਂ ਉਨ÷ ਾਂ ਕਿਹਾ ਕਿ ‘ਹੀਅਰਰਿੰਗ ਏਡਜ਼’ ਅਤੇ ‘ਮੋਬਾਇਲ ਸਕੂਟਰ’ ਬਹੁਤ ਮਹਿੰਗੇ ਹਨ ਅਤੇ ਇਨ÷ ਾਂ ਉੱਪਰ ਸੀਨੀਅਰਜ਼ ਲਈ 75% ਤੋਂ 90% ਤੱਕ ਸਬਸਿਡੀ ਹੋਣੀ ਚਾਹੀਦੀ ਹੈ।
ਅਜੋਕੇ ਸਮੇਂ ਵਿੱਚ ਘਰਾਂ ਦੀ ਅਹਿਮੀਅਤ ਬਾਰੇ ਗੱਲ ਕਰਦਿਆਂ ਪ੍ਰੋ. ਇੰਦਰਦੀਪ ਸਿੰਘ ਕਿਹਾ ਕਿ ਘਰ ਇੱਕ ‘ਵੇਚਣਯੋਗ ਵਸਤੂ’ ਹੈ ਅਤੇ ਘਰ ਦੇ ਮਾਲਕ ਨੂੰ ਇਸ ਦਾ ਪੂਰਾ ਇਹਸਾਸ ਤੇ ਮਾਣ ਹੁੰਦਾ ਹੈ। ਉਹ ਭਾਵੇਂ ਘਰ ਨਾ ਵੀ ਵੇਚਣਾ ਚਾਹੁੰਦਾ ਹੋਵੇ ਪਰ ਫਿਰ ਵੀ ਉਹ ਹਮੇਸ਼ਾ ਇਹ ਹਿਸਾਬ-ਕਿਤਾਬ ਲਗਾਉਂਦਾ ਰਹਿੰਦਾ ਹੈ ਕਿ ਹੁਣ ਇਹ ‘ਏਨੇ’ ਦਾ ਹੋ ਗਿਆ ਹੈ। ਆਪਣੇ ਸੰਬੋਧਨ ਵਿੱਚ ਉਨ÷ ਾਂ ‘ਪੋਸਟ ਡੈਮੋਕਰੈਟਿਕ ਸਿਸਟਮ’ ਦੀ ਗੱਲ ਬਾਖ਼ੂਬੀ ਕੀਤੀ। ਏਸੇ ਤਰ÷ ਾਂ ਬੈਕਿੰਗ-ਖੇਤਰ ਨਾਲ ਸਬੰਧਿਤ ਰਹੇ ਸਟੇਟ ਬੈਂਕ ਆਫ਼ ਇੰਡੀਆ ਦੇ ਸਾਬਕਾ ਅਧਿਕਾਰੀ ਸੁਰਿੰਦਰ ਸਿੰਘ ਸਿੱਧੂ ਨੇ ਬੈਂਕਾਂ ਦੇ ਖਾਤਿਆਂ ਵਿੱਚ ‘ਨਾਮੀਨੇਸ਼ਨ’ ਕਰਵਾਉਣ ਦੀ ਲੋੜ ਬਾਰੇ ਦੱਸਦਿਆਂ ਕਿਹਾ ਕਿ ਇਹ ਬਹੁਤ ਜ਼ਰੂਰੀ ਹੈ ਅਤੇ ਇਸਦੇ ਨਾਲ ਹੀ ‘ਸਕਸੈੱਸਿਵ ਨਾਮੀਨੇਸ਼ਨ’ ਚਾਰ ਵਿਅੱਕਤੀਆਂ ਤੱਕ ਹੋ ਸਕਦੀ ਹੈ। ਸਬੰਧਿਤ ਵਿਅੱਕਤੀ ਦੇ ਇਸ ਸੰਸਾਰ ਤੋਂ ਜਾਣ ਬਾਅਦ ‘ਨਾਮੀਨੇਟਰਾਂ’ ਨੂੰ ਰਕਮ ਦੀ ਅਦਾਇਗੀ ਬੈਕਾਂ ਨੇ ਇਸ ਦੇ ਆਧਾਰ ‘ਤੇ ਹੀ ਕਰਨੀ ਹੁੰਦੀ ਹੈ। ਐਸੋਸੀਏਸ਼ਨ ਦੇ ਖ਼ਜ਼ਾਨਚੀ ਹਰੀ ਸਿੰਘ ਦੇ ਪੰਜਾਬ ਗਏ ਹੋਣ ਕਰਕੇ ਇਸ ਦਾ ਵਿੱਤੀ ਹਿਸਾਬ-ਕਿਤਾਬ ਪ੍ਰਿਤਪਾਲ ਸਿੰਘ ਸਚਦੇਵਾ ਵੱਲੋਂ ਪੇਸ਼ ਕੀਤਾ ਗਿਆ ਜਿਸ ਨੂੰ ਮੈਂਬਰਾਂ ਵੱਲੋਂ ਸਰਬ-ਸੰਮਤੀ ਨਾਲ ਪ੍ਰਵਾਨ ਕਰ ਦਿੱਤਾ ਗਿਆ।
ਸਲਾਨਾ ਇਜਲਾਸ ਵਿੱਚ ਦੋ ਸਿਆਸਤਦਾਨਾਂ ਮੈਂਬਰ ਪਾਰਲੀਮੈਂਟ ਅਮਨਦੀਪ ਸੋਢੀ ਤੇ ਸਿਟੀ ਕੌਂਸਲਰ ਗੁਰਪ੍ਰਤਾਪ ਸਿੰਘ ਤੂਰ ਅਤੇ ਸਕੂਲ-ਟਰੱਸਟੀ ਸਤਪਾਲ ਸਿੰਘ ਜੌਹਲ ਜੋ ਇਸ ਸਮੇਂ ਪੀਲ ਸਕੂਲ ਡਿਸਟ੍ਰਿਕਟ ਬੋਰਡ ਦੇ ਡਿਪਟੀ ਚੇਅਰ ਹਨ, ਵੱਲੋਂ ਵੀ ਆਪਣੇ ਵਿਚਾਰ ਪੇਸ਼ ਕੀਤੇ ਗਏ। ਮੈਂਬਰ ਪਾਰਲੀਮੈਂਟ ਮਨਿੰਦਰ ਸਿੱਧੂ ਕਿਸੇ ਹੋਰ ਰੁਝੇਵੇਂ ਕਾਰਨ ਇਸ ਸਮਾਗਮ ਵਿੱਚ ਨਾ ਪਹੁੰਚ ਸਕੇ। ਐਸੋਸੀਏਸ਼ਨ ਦੇ ਨਾਂ ਉਨ÷ ਾਂ ਵੱਲੋਂ ਭੇਜਿਆ ਗਿਆ ਸਰਟੀਫੀਕੇਟ ਉਨ÷ ਾਂ ਦੇ ਦਫ਼ਤਰੀ ਸਹਾਇਕ ਮਿਸਟਰ ਦਲਾਲ ਵੱਲੋਂ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੂੰ ਸੌਂਪਿਆ ਗਿਆ। ਇਸ ਮੌਕੇ ਐੱਮ.ਪੀ. ਅਮਨਦੀਪ ਸੋਢੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਉਹ ਸੀਨੀਅਰਜ਼ ਦੀਆਂ ਫ਼ੈੱਡਰਲ ਸਰਕਾਰ ਨਾਲ ਸਬੰਧਿਤ ਮੰਗਾਂ ਸਬੰਧੀ ਜ਼ੋਰਦਾਰ ਆਵਾਜ਼ ਪਾਰਲੀਮੈਂਟ ਵਿੱਚ ਉਠਾਉਂਦੇ ਰਹਿਣਗੇ, ਜਦਕਿ ਸਿਟੀ ਕੌਸਲਰ ਗੁਰਪ੍ਰਤਾਪ ਤੂਰ ਨੇ ਸਥਾਨਕ ਪੱਧਰ ‘ਤੇ ਬਰੈਂਪਟਨ ਸ਼ਹਿਰ ਨਾਲ ਜੁੜੀਆਂ ਮੰਗਾਂ ਸਿਟੀ ਕੌਂਸਲ ਵਿੱਚ ਰੱਖਣ ਤੇ ਉਨ÷ ਾਂ ਨੂੰ ਮੰਨਵਾਉਣ ਦਾ ਭਰੋਸਾ ਦਿਵਾਇਆ।
ਵਰਤਮਾਨ ਸਕੂਲੀ ਸਿੱਖਿਆ ਬਾਰੇ ਗੱਲ ਕਰਦਿਆਂ ਪੀਲ ਸਕੂਲ ਡਿਸਟ੍ਰਿਕਟ ਬੋਰਡ ਦੇ ਡਿਪਟੀ ਚੇਅਰ ਸਤਪਾਲ ਸਿੰਘ ਜੌਹਲ ਨੇ ਕਿਹਾ ਕਿ ਬਹੁਤ ਸਾਰੇ ਸੀਨੀਅਰਜ਼ ਆਪਣੇ ਦੋਹਤੇ/ਦੋਹਤੀਆਂ/ਪੋਤੇ/ਪੋਤੀਆਂ ਨੂੰ ਸਕੂਲ ਛੱਡਣ/ਲਿਆਉਣ ਦੀ ਡਿਊਟੀ ਬਾਖ਼ੂਬੀ ਨਿਭਾ ਰਹੇ ਹਨ। ਉਨ÷ ਾਂ ਕਿਹਾ ਕਿ ਸਕੂਲਾਂ ਵਿੱਚ ਹੁੰਦੀਆਂ ‘ਪੀ.ਟੀ.ਏ. ਮੀਟਿੰਗਾਂ’ (ਪੇਅਰੈਂਟਸ ਟੀਚਰਜ਼ ਐਸੋਸੀਏਸ਼ਨ ਮੀਟਿੰਗਾਂ) ਵਿੱਚ ਬੱਚਿਆਂ ਦੇ ਮਾਪਿਆਂ ਤੋਂ ਇਲਾਵਾ ਦਾਦੇ/ਦਾਦੀਆਂ/ਨਾਨੇ/ਨਾਨੀਆਂ ਨੂੰ ਵੀ ਭਾਗ ਲੈਣਾ ਚਾਹੀਦਾ ਹੈ। ਸਕੂਲਾਂ ਵੱਲੋਂ ਉੱਥੇ ਚਾਹ-ਪਾਣੀ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਜਾਂਦਾ ਹੈ। ਇਸ ਨਾਲ ਉਨ÷ ਾਂ ਦੇ ਤੀਸਰੀ ਪੀੜ÷ ੀ ਨਾਲ ਸਬੰਧ ਹੋਰ ਵੀ ਮਜ਼ਬੂਤ ਹੋਣਗੇ।
ਸਲਾਨਾ ਸਮਾਗਮ ਦੇ ਅੰਤ ਵੱਲ ਵੱਧਦਿਆਂ ਐਸੋਸੀਏਸ਼ਨ ਦੇ ਸੱਭ ਤੋਂ ਵਡੇਰੀ ਉਮਰ ਦੇ ਮੈਂਬਰ ਉੱਘੇ ਲੇਖਕ ਪੂਰਨ ਸਿੰਘ ਪਾਂਧੀ ਨੂੰ ਐਸੋਸੀਏਸ਼ਨ ਵੱਲੋਂ ਸ਼ਾਨਦਾਰ ਸਮਨਾਨ-ਚਿੰਨ÷ ਤੇ ਲੋਈ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਬੋਲਦਿਆਂ ਉਨ÷ ਾਂ ਕਿਹਾ ਕਿ ਇਹ ਉਨ÷ ਾਂ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਇਸ ਐਸੋਸੀਏਸ਼ਨ ਵੱਲੋਂ ਉਨ÷ ਾਂ ਦਾ ਏਡਾ ਵੱਡਾ ਮਾਣ-ਸਤਿਕਾਰ ਕੀਤਾ ਗਿਆ ਹੈ। ਅਖ਼ੀਰ ਵਿੱਚ ਐਸੋਸੀਏਸ਼ਨ ਦੇ ਉਪ-ਪ੍ਰਧਾਨ ਮੋਹਿੰਦਰ ਸਿੰਘ ਵੱਲੋਂ ਹਾਜ਼ਰ ਸਮੂਹ ਮੈਂਬਰਾਂ ਤੇ ਮਹਿਮਾਨਾਂ ਦਾ ਇਸ ਸਲਾਨਾ ਸਮਾਗਮ ਵਿੱਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ ਗਿਆ। ਉਨ÷ ਾਂ ਕਿਹਾ ਕਿ ਇਹ ਪੈੱਨਸ਼ਨਰਾਂ ਲਈ ਜੁੜ ਬੈਠਣ ਦਾ ਬਹੁਤ ਵਧੀਆ ਪਲੇਟਫ਼ਾਰਮ ਹੈ ਅਤੇ ਸਾਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਇਸ ਵਿੱਚ ਸ਼ਮੂਲੀਅਤ ਕਰਨੀ ਚਾਹੀਦੀ ਹੈ। ਇਸ ਮੌਕੇ ਐਸੋਸੀਏਸ਼ਨ ਦੇ ਵੱਲੋਂ ਮੈਂਬਰਾਂ ਤੇ ਮਹਿਮਾਨਾਂ ਲਈ ਚਾਹ-ਪਾਣੀ ਤੇ ਖਾਣ-ਪੀਣ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ।
‘ਪਰਵਾਸੀ ਪੰਜਾਬੀ ਪੈੱਨਸ਼ਨਰਜ਼ ਵੈੱਲਫ਼ੇਅਰ ਐਸੋਸੀਏਸ਼ਨ’ ਨੇ ਆਪਣਾ ਸਲਾਨਾ ਇਜਲਾਸ ਧੂਮ-ਧਾਮ ਨਾਲ ਮਨਾਇਆ
RELATED ARTICLES







