-2 C
Toronto
Monday, December 29, 2025
spot_img
Homeਕੈਨੇਡਾ'ਐੱਨਲਾਈਟ ਕਿੱਡਜ਼' ਦੀ 3 ਅਕਤੂਬਰ ਨੂੰ ਹੋਣ ਵਾਲੀ ਚੌਥੀ ਸਲਾਨਾ ਰੱਨ ਫ਼ਾਰ...

‘ਐੱਨਲਾਈਟ ਕਿੱਡਜ਼’ ਦੀ 3 ਅਕਤੂਬਰ ਨੂੰ ਹੋਣ ਵਾਲੀ ਚੌਥੀ ਸਲਾਨਾ ਰੱਨ ਫ਼ਾਰ ਐਜੂਕੇਸ਼ਨ ਲਈ ਦੌੜਾਕਾਂ ਵਿਚ ਭਾਰੀ ਉਤਸ਼ਾਹ

100 ਤੋਂ ਵਧੀਕ ਕਰਵਾ ਚੁੱਕੇ ਹਨ ਇਸ ਦੇ ਲਈ ਆਪਣੀ ਰਜਿਸਟ੍ਰੇਸ਼ਨ
ਬਰੈਂਪਟਨ/ਡਾ. ਝੰਡ : ‘ਐੱਨਲਾਈਟ ਕਿੱਡਜ਼’ ਸੰਸਥਾ ਵੱਲੋਂ ਪਿਛਲੇ ਤਿੰਨ ਸਾਲਾਂ ਤੋਂ ਸਫ਼ਲਤਾ ਪੂਰਵਕ ਕਰਵਾਏ ਜਾ ਰਹੇ ਸਲਾਨਾ ਰੱਨ ਫ਼ਾਰ ਐਜੂਕੇਸ਼ਨ ਦਾ ਚੌਥਾ ਸਲਾਨਾ ਈਵੈਂਟ 3 ਅਕਤੂਬਰ ਦਿਨ ਐਤਵਾਰ ਨੂੰ ਬਰੈਂਪਟਨ ਦੇ ਚਿੰਗੂਆਕੂਜ਼ੀ ਪਾਰਕ ਦੇ ਟੈਰੀ ਫ਼ੋਕਸ ਟਰੈਕ ਐਂਡ ਫੀਲਡ ਸਟੇਡੀਅਮ ਵਿਖੇ ਸਵੇਰੇ 9.00 ਵਜੇ ਕਰਵਾਇਆ ਜਾ ਰਿਹਾ ਹੈ।
ਇਸ ਦੇ ਲਈ ਲੋਕਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਉਹ ਆਪਣੇ ਨਾਵਾਂ ਦੀ ਰਜਿਸਟ੍ਰੇਸ਼ਨ ਐੱਨਲਾਈਟ ਕਿੱਡਜ਼ ਦੀ ਵੈੱਬਸਾਈਟ www.enlightkids.ca ‘ਤੇ ਜਾ ਕੇ ਜਾਂ ਫ਼ੋਨ ਰਾਹੀਂ ਕਰਵਾ ਰਹੇ ਹਨ। ਹੁਣ ਤੱਕ 100 ਤੋਂ ਵਧੀਕ ਦੌੜਾਕਾਂ ਤੇ ਵਾੱਕਰਾਂ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ ਅਤੇ ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਦੇ ਲਈ ਰਜਿਸਟ੍ਰੇਸ਼ਨ ਫ਼ੀਸ ਕੇਵਲ 20 ਡਾਲਰ ਰੱਖੀ ਗਈ ਹੈ ਅਤੇ ਉਹ ਵੀ ਇਸ ਸੰਸਥਾ ਨੂੰ ਡੋਨੇਸ਼ਨ ਦੇ ਰੂਪ ਵਿਚ ਜਾਂਦੀ ਹੈ ਜਿਸ ਨਾਲ ਲੋੜਵੰਦ ਬੱਚਿਆਂ ਦੀ ਪੜ੍ਹਾਈ ਜਾਰੀ ਰੱਖਣ ਵਿਚ ਸਹਾਇਤਾ ਕੀਤੀ ਜਾਂਦੀ ਹੈ। ਇਸ ਸਾਲ ਤੋਂ ਪ੍ਰਬੰਧਕਾਂ ਵੱਲੋਂ ਇਸ ਰਕਮ ਨਾਲ ਇੰਡੀਜੀਨੀਅਸ ਵਿਦਿਆਰਥੀਆਂ ਲਈ ਸਕਾਲਰਸ਼ਿਪ ਆਰੰਭ ਕਰਨ ਦਾ ਵੀ ਪ੍ਰੋਗਰਾਮ ਬਣਾਇਆ ਜਾ ਰਿਹਾ ਹੈ।
ਇਸ ਈਵੈਂਟ ਲਈ ਰਜਿਸਟ੍ਰੇਸ਼ਨ ਦੇ ਬਾਰੇ ਹੋਰ ਗੱਲਬਾਤ ਕਰਦਿਆਂ ਇਸ ਸੰਸਥਾ ਦੇ ਮੁੱਖ-ਪ੍ਰਬੰਧਕ ਨਰਿੰਦਰ ਪਾਲ ਬੈਂਸ ਨੇ ਦੱਸਿਆ ਕਿ ਇਹ ਉਸ ਦਿਨ 3 ਅਕਤੂਬਰ ਨੂੰ ਮੌਕੇ ‘ઑਤੇ ਵੀ ਕਰਵਾਈ ਜਾ ਸਕਦੀ ਹੈ ਅਤੇ ਜਿਹੜੇ ਇਹ ਰਜਿਸਟ੍ਰੇਸ਼ਨ ਨਹੀਂ ਕਰਵਾਉਣਾ ਚਾਹੁੰਦੇ, ਉਹ ਵੀ ਇਸ ਦੌੜ-ਵਾੱਕ ਵਿਚ ਸ਼ਾਮਲ ਹੋ ਸਕਦੇ ਹਨ ਜਾਂ ਇਸ ਮੌਕੇ ਦੌੜਾਕਾਂ ਦੀ ਹੌਸਲਾ-ਅਫ਼ਜ਼ਾਈ ਲਈ ਆ ਸਕਦੇ ਹਨ। ਉਨ੍ਹਾਂ ਹੋਰ ਕਿਹਾ ਕਿ ਇਹ ਈਵੈਂਟ ਇੰਡੀਜੀਨੀਅਸ ਐਜੂਕੇਸ਼ਨ ਨੂੰ ਸਮੱਰਪਿਤ ਚੈਰਿਟੀ ਆਰਗੇਨਾਈਜ਼ੇਸ਼ਨ ‘ਇੰਡਸਪਾਇਰ’, ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਂਡੇਸ਼ਨ ਅਤੇ ਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ ਕਲੱਬ (ਟੀਪੀਏਆਰ ਕਲੱਬ) ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਦੌੜ ਅਤੇ ਵਾੱਕ ਦਾ ਇਹ ਈਵੈਂਟ ‘ਹਾਈਬਰਿੱਡ’ ਕਿਸਮ ਦਾ ਹੋਵੇਗਾ, ਭਾਵ ਇਸ ਵਿਚ ਨਿੱਜੀ ਅਤੇ ਵਰਚੂਅਲ ਦੋਵੇਂ ਤਰ੍ਹਾਂ ਹੀ ਸ਼ਮੂਲੀਅਤ ਕੀਤੀ ਜਾ ਸਕਦੀ ਹੈ। ਇਸਦੇ ਨਾਲ ਹੀ ਨਿੱਜੀ ਤੌਰ ‘ਤੇ ਸ਼ਾਮਲ ਹੋਣ ਵਾਲੇ ਦੌੜਾਕਾਂ ਅਤੇ ਵਾੱਕਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਹਰ ਹਾਲਤ ਵਿਚ ਸਵੇਰੇ ਪੌਣੇ ਨੌਂ ਵਜੇ ਚਿੰਗੂਆਕੂਜ਼ੀ ਪਾਰਕ ਦੇ ਟੈਰੀ ਫ਼ੋਕਸ ਟਰੈਕ ਐਂਡ ਫ਼ੀਲਡ ਸਟੇਡੀਅਮ ਵਿਚ ਪਹੁੰਚਣ ਦੀ ਖੇਚਲ਼ ਕਰਨ ਤਾਂ ਜੋ ਇਸ ਅਹਿਮ ਈਵੈਂਟ ਨੂੰ ਸਮੇਂ ਸਿਰ ਆਰੰਭ ਕਰਵਾਇਆ ਜਾ ਸਕੇ। ਇਸ ਈਵੈਂਟ ਵਿਚ ਸ਼ਿਰਕਤ ਕਰਨ ਵਾਲਿਆਂ ਲਈ ਰਿਫਰੈੱਸ਼ਮੈਂਟ ਦਾ ਵਧੀਆ ਪ੍ਰਬੰਧ ਕੀਤਾ ਜਾ ਰਿਹਾ ਹੈ।
ਇਸ ਈਵੈਂਟ ਵਿਚ ਵਰਚੂਅਲ ਰੂਪ ਵਿਚ ਹਿੱਸਾ ਲੈਣ ਵਾਲੇ ਆਪਣੀ ਸਹੂਲਤ ਅਨੁਸਾਰ ਆਪਣੇ ਨੇੜੇ ਦੇ ਪਾਰਕ, ਵਾੱਕ-ਵੇਅ ਜਾਂ ਕਿਸੇ ਸਟੇਡੀਅਮ ਵਿਚ ਦੌੜ ਕੇ ਜਾਂ ਪੈਦਲ ਚੱਲ ਕੇ ਆਪਣੀ ਸ਼ਮੂਲੀਅਤ ਕਰ ਸਕਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਆਮ ਲੋਕਾਂ ਨੂੰ ਪੁਰਾਣੇ ਕੰਪਿਊਟਰ ਅਤੇ ਲੈਪਟਾਪ ਜੋ ਹੁਣ ਉਨ੍ਹਾਂ ਵੱਲੋਂ ਵਰਤੋਂ ਵਿਚ ਨਹੀਂ ਲਿਆਂਦੇ ਜਾ ਰਹੇ, ਉਹ ਐੱਨਲਾਈਟ ਕਿੱਡਜ਼ ਸੰਸਥਾ ਨੂੰ ਦਾਨ ਕਰਨ ਦੀ ਬੇਨਤੀ ਕੀਤੀ ਤਾਂ ਜੋ ਇਹ ਲੋੜਵੰਦ ਵਿਦਿਆਰਥੀਆਂ ਨੂੰ ਦਿੱਤੇ ਜਾ ਸਕਣ। ਇਸ ਨਾਲ ਇਲੈੱਕਟ੍ਰਾਨਿਕ ਯੰਤਰਾਂ ਦੀ ਹੋਣ ਵਾਲੀ ઑਈ-ਵੇਸਟ਼ ਨੂੰ ਘਟਾਉਣ ਵਿਚ ਵੀ ਮਦਦ ਮਿਲੇਗੀ।
ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਲਈ ਜਾਂ ਇਸ ਈਵੈਂਟ ਵਿਚ ਰਜਿਸਟ੍ਰੇਸ਼ਨ ਕਰਵਾਉਣ ਵਿਚ ਆ ਰਹੀ ਕਿਸੇ ਦਿੱਕਤ ਸਬੰਧੀ ਐੱਨਲਾਈਟ ਕਿੱਡਜ਼ ਸੰਸਥਾ ਦੇ ਮੁੱਖ-ਪ੍ਰਬੰਧਕ ਨਰਿੰਦਰ ਪਾਲ ਬੈਂਸ ਨੂੰ 647-893-3656 ਜਾਂ ਟੀਪੀਏਆਰ ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ ਨੂੰ 416-275-9337 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

 

RELATED ARTICLES
POPULAR POSTS