23 ਮਾਰਚ ਨੂੰ ਹੋਵੇਗੀ ‘ਭਗਤ ਸਿੰਘ ਸਰਦਾਰ -ਕਿਸਾਨਾਂ ਦੀ ਲਲਕਾਰ’ ਰੈਲੀ
ਬਰੈਂਪਟਨ/ਡਾ. ਝੰਡ : ਭਾਰਤ ਵਿਚ ਦਿੱਲੀ ਦੀਆਂ ਹੱਦਾਂ ‘ਤੇ ਚੱਲ ਰਹੇ ਕਿਸਾਨ ਅੰਦੋਲਨ ਦੀ ਹਮਾਇਤ ਵਿਚ ਜੀਟੀਏ ਵਿਚ ਸਰਗਰਮ ‘ਫਾਰਮਰਜ਼ ਸਪੋਰਟ ਗਰੁੱਪ’ ਵੱਲੋਂ ਪਿਛਲੇ ਦਿਨੀਂ ਇਕ ਮੀਟਿੰਗ ਕੀਤੀ ਗਈ। ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਕਿ 23 ਮਾਰਚ ਦੇ ਸ਼ਹੀਦਾਂ -ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ- ਨੂੰ ਸਮੱਰਪਿਤ ਪ੍ਰੋਗਰਾਮਾਂ ਦੇ ਹਿੱਸੇ ਵਜੋਂ 20 ਮਾਰਚ ਦਿਨ ਸ਼ਨੀਵਾਰ ਨੂੰ ਸਵੇਰੇ 10.30 ਵਜੇ ਪ੍ਰਸਿੱਧ ਪੰਜਾਬੀ ਵਿਦਵਾਨ, ਬੁੱਧੀਜੀਵੀ ਤੇ ਮਨੁੱਖੀ ਅਧਿਕਾਰਾਂ ਲਈ ਸਰਗ਼ਰਮ ਨੇਤਾ ਸ਼ਹੀਦ ਭਗਤ ਸਿੰਘ ਦੇ ਭਾਣਜੇ ਪ੍ਰੋ. ਜਗਮੋਹਨ ਸਿੰਘ ਆਧੁਨਿਕ ਜ਼ੂਮ-ਮੀਟਿੰਗ ਤਕਨੀਕ ਦੀ ਸਹਾਇਤਾ ਨਾਲ ਸਰੋਤਿਆਂ ਦੇ ਰੂ-ਬਰੂ ਹੋਣਗੇ। ਜਿਸ ਵਿਚ ਉਹ ਇਨ੍ਹਾਂ ਸ਼ਹੀਦਾਂ ਦੀ ਵਿਚਾਰਧਾਰਾ ਦੀ ਅਜੋਕੇ ਸਮੇਂ ਵਿਚ ਪ੍ਰਸੰਗਕਿਤਾ ਉੱਪਰ ਆਪਣੇ ਵਿਚਾਰ ਪੇਸ਼ ਕਰਨਗੇ।
ਦੂਸਰੇ ਵੱਡੇ ਫ਼ੈਸਲੇ ਵਿਚ ਇਨ੍ਹਾਂ ਸ਼ਹੀਦਾਂ ਦੇ ਸ਼ਹੀਦੀ ਦੇ ਦਿਨ 23 ਮਾਰਚ ਨੂੰ ਇਕ ਵਿਸ਼ਾਲ ਰੈਲੀ ਦਾ ਸ਼ਾਮ ਨੂੰ 6.00 ਵਜੇ ਸਟੀਲਜ਼ ਐਵੀਨਿਊ ਅਤੇ ਹਾਈਵੇਅ-10 ਦੇ ਇੰਟਰਸੈੱਕਸ਼ਨ ਵਿਚ ਆਯੋਜਨ ਕੀਤਾ ਜਾਵੇਗਾ, ਜਿਸ ਦਾ ਸਿਰਨਾਵਾਂ ‘ਭਗਤ ਸਿੰਘ ਸਰਦਾਰ – ਕਿਸਾਨਾਂ ਦੀ ਲਲਕਾਰ’ ਰੱਖਿਆ ਗਿਆ ਹੈ। ਰੈਲੀ ਦਾ ਇਹ ਪ੍ਰੋਗਰਾਮ ਇਸ ਲਈ ਉਲੀਕਿਆ ਗਿਆ ਹੈ ਕਿਉਂਕਿ ਸਾਡੇ ਇਹ ਸ਼ਹੀਦ ਇਲਮ ਦੇ ਨਾਲ਼-ਨਾਲ਼ ਅਮਲ ਵਿਚ ਯਕੀਨ ਰੱਖਦੇ ਸਨ ਅਤੇ ਅਸਲ ਵਿਚ ਅਮਲ ਹੀ ਕਿਸੇ ਵਿਚਾਰਧਾਰਾ ਦੇ ਸਹੀ ਹੋਣ ਦੀ ਕਸਵੱਟੀ ਹੁੰਦੀ ਹੈ। ਇਸ ਲਈ ਸ਼ਹੀਦਾਂ ਦਾ ਸੰਦੇਸ਼ ਲੋਕਾਂ ਵਿਚ ਜਾ ਕੇ ਦੇਣਾ ਹੀ ਸਹੀ ਕਾਰਜ ਹੈ। ਜੀਟੀਏ ਦੇ ਵਾਸੀਆਂ ਨੂੰ ਇਸ ਰੈਲੀ ਵਿਚ ਸ਼ਾਮਲ ਹੋਣ ਲਈ ਬੇਨਤੀ ਕੀਤੀ ਜਾਂਦੀ ਹੈ।
ਮੀਟਿੰਗ ਦੀ ਪ੍ਰਧਾਨਗੀ ઑਪਰਵਾਸੀ ਪੰਜਾਬੀ ਪੈੱਨਸ਼ਨਰਜ਼ ਵੈੱਲਫ਼ੇਅਰ ਐਸੋਸੀਏਸ਼ਨ ਦੇ ਉਪ-ਪ੍ਰਧਾਨ ਇੰਜੀ. ਬਲਦੇਵ ਸਿੰਘ ਬਰਾੜ ਨੇ ਕੀਤੀ ਅਤੇ ਇਸ ਦਾ ਸੰਚਾਲਨ ਪ੍ਰੋ. ਜਗੀਰ ਸਿੰਘ ਕਾਹਲੋਂ ਤੇ ਹਰਿੰਦਰਪਾਲ ਹੁੰਦਲ ਵੱਲੋਂ ਸਾਂਝੇ ਤੌਰ ‘ઑਤੇ ਕੀਤਾ ਗਿਆ। ਇਸ ਮੌਕੇ ਵਿਚਾਰ ਪੇਸ਼ ਕਰਨ ਵਾਲਿਆਂ ਵਿਚ ਡਾ. ਕੰਵਲਜੀਤ ਕੌਰ ਢਿੱਲੋਂ, ਡਾ. ਹਰਦੀਪ ਸਿੰਘ ਅਟਵਾਲ, ਹਰਪਰਮਿੰਦਰ ਸਿੰਘ ਗ਼ਦਰੀ, ਸ਼ਮਸ਼ਾਦ ਸ਼ਮਸ ਅਤੇ ਇੰਜੀ. ਹਰਜੀਤ ਸਿੰਘ ਗਿੱਲ ਸ਼ਾਮਲ ਸਨ।
Check Also
ਪੀਐੱਸਬੀ ਸੀਨੀਅਰਜ਼ ਕਲੱਬ ਨੇ ਮਲਟੀਕਲਚਰਲ ਡੇਅ ਸਮਾਗ਼ਮ ਦੌਰਾਨ ਦੰਦਾਂ ਦੀ ਸੰਭਾਲ ਬਾਰੇ ਕੀਤਾ ਸੈਮੀਨਾਰ ਦਾ ਆਯੋਜਨ
ਟੋਰਾਂਟੋ ਮਿਊਜ਼ੀਕਲ ਗਰੁੱਪ ਵੱਲੋਂ ਮੈਂਬਰਾਂ ਦਾ ਕੀਤਾ ਗਿਆ ਮਨੋਰੰਜਨ ਬਰੈਂਪਟਨ/ਡਾ. ਝੰਡ : ਪੰਜਾਬ ਐਂਡ ਸਿੰਧ …