1 C
Toronto
Sunday, November 9, 2025
spot_img
Homeਕੈਨੇਡਾਪਿੰਡ ਬਿਲਗਾ ਤੇ ਇਲਾਕਾ ਨਿਵਾਸੀਆਂ ਵੱਲੋਂ ਗੁਰੂ ਅਰਜਨ ਦੇਵ ਜੀ ਦੇ ਵਿਆਹ...

ਪਿੰਡ ਬਿਲਗਾ ਤੇ ਇਲਾਕਾ ਨਿਵਾਸੀਆਂ ਵੱਲੋਂ ਗੁਰੂ ਅਰਜਨ ਦੇਵ ਜੀ ਦੇ ਵਿਆਹ ਦੀ ਖੁਸ਼ੀ ‘ਚ ਸਮਾਗਮ 24 ਜੂਨ ਨੂੰ

ਬਰੈਂਪਟਨ : ਪਿੰਡ ਬਿਲਗਾ ਅਤੇ ਇਲਾਕਾ ਨਿਵਾਸੀਆਂ ਵੱਲੋਂ ਹਰ ਸਾਲ ਵਾਂਗ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵਿਆਹ ਦੀ ਖੁਸ਼ੀ ਵਿੱਚ ਆਖੰਡ ਪਾਠ ਕਰਵਾਏ ਜਾ ਰਹੇ ਹਨ। ਬਿਲਗਾ ਪਿੰਡ ਨੂੰ ਗੁਰੂਆਂ ਦੇ ਚਰਨਾਂ ਦੀ ਛੋਹ ਪ੍ਰਾਪਤ ਹੈ। ਆਖੰਡ ਪਾਠ ਦਾ ਆਰੰਭ ਦਿਨ ਸ਼ੁਕਰਵਾਰ 22 ਜੂਨ, 2018 ਨੂੰ ਸਵੇਰੇ 10 ਵਜੇ ਹੋਵੇਗਾ ਅਤੇ ਭੋਗ ਦਿਨ ਐਤਵਾਰ 24 ਜੂਨ, 2018 ਨੂੰ ਸਵੇਰੇ 10 ਵਜੇ ਪਵੇਗਾ। ਇਸ ਤੋਂ ਉਪਰੰਤ ਰਾਗੀ ਸਿੰਘ ਸੰਗਤਾਂ ਨੂੰ ਕੀਰਤਨ ਨਾਲ਼ ਨਿਹਾਲ ਕਰਨਗੇ। ਲੰਗਰ ਅਤੁੱਟ ਵਰਤੇਗਾ। ਇਹ ਆਖੰਡ ਪਾਠ 99 ਗਲਿਡਨ ਰੋਡ ਗੁਰਦੁਆਰਾ, ਬਰੈਂਪਟਨ ਵਿਖੇ ਹੋਵੇਗਾ। ਸਮੂਹ ਬਿਲਗਾ ਨਿਵਾਸੀਆਂ ਅਤੇ ਬਿਲਗੇ ਦੇ ਆਲੇ-ਦੁਆਲੇ ਦੇ ਪਿੰਡਾਂ ਦੇ ਨਿਵਾਸੀਆਂ ਸਮੇਤ ਸਮੂੰਹ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੂਨ 22, 23, 24 ਨੂੰ ਗੁਰਦੁਆਰਾ ਸਾਹਿਬ ਪਹੁੰਚ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਹੋਰ ਜਾਣਕਾਰੀ ਵਾਸਤੇ ਤੁਸੀਂ ਫੋਨ ਕਰ ਸਕਦੇ ਹੋ: ਗੁਰਦੁਆਰਾ ਸਾਹਿਬ: 905-457-5757, ਪਾਲ ਸਿੰਘ ਸੰਘੇੜਾ : 416-635-1777

RELATED ARTICLES
POPULAR POSTS