ਬਰੈਂਪਟਨ : ਸਾਵਣ ਦੇ ਮਹੀਨੇ ਤੀਆਂ ਮਨਾਉਣ ਦੇ ਲਈ ਆਪਣੇ ਸਹੁਰੇ ਘਰ ਤੋਂ ਪੇਕੇ ਆਉਂਦੀਆਂ ਹਨ। ਪਰ ਵਤਨੋ ਦੂਰ ਰਹਿ ਕੇ ਵੀ ਕੈਨੇਡਾ ਵਿਚ ਪੰਜਾਬੀਆਂ ਵਲੋਂ ਇਸ ਤਿਉਹਾਰ ਨੂੰ ਮਨਾਉਣ ਦੇ ਲਈ ਕੋਈ ਕਸਰ ਨਹੀਂ ਛੱਡੀ ਜਾ ਰਹੀ। ઠ
ਬਰੈਂਪਟਨ ਵੂਮਨ ਸੀਨੀਅਰ ਕਲੱਬ ਵਲੋਂ ਮਾਰਕੀਨਾ ਫਰੈਂਡਸ਼ਿਪ ਪਾਰਕ ਵਿਚ ਤੀਆਂ ਦਾ ਮੇਲਾ ਕਰਵਾਇਆ ਗਿਆ। ਇਸ ਵਿੱਚ ਬੀਬੀਆਂ ਨੇ ਨੱਚ-ਗਾ ਕੇ, ਗਿੱਧਾ ਅਤੇ ਬੋਲੀਆਂ ਪਾ ਕੇ ਮਨ ਦੇ ਜ਼ਜ਼ਬਾਤ ਇੱਕ ਦੂਜੇ ਨਾਲ ਸਾਂਝੇ ਕੀਤੇ। ઠਬਰੈਂਪਟਨ ਵੂਮਨ ਸੀਨੀਅਰ ਕਲੱਬ ਵਲੋਂ ਤੀਆਂ ਦੇ ਮੇਲਾ ਦਾ ਅਯੋਜਨ ਕੀਤਾ ਗਿਆ ਜਿਸ ઠਵਿਚ ਵਿੱਚ ਬੀਬੀਆਂ ਨੇ ਨੱਚ-ਗਾ ਕੇ, ਗਿੱਧਾ ਅਤੇ ਬੋਲੀਆਂ ਪਾ ਕੇ ਤੀਆਂ ਦਾ ਤਿਉਹਾਰ ਮਨਾਇਆ।
ਬੀਬੀਆਂ ਲਈ ਬੁਟੀਕ, ਜਿਊਲਰੀ, ਮਹਿੰਦੀ ਦੇ ਸਟਾਲਾਂ ਦਾ ਪ੍ਰਬੰਧ ਵੀ ਕੀਤਾ ਗਿਆ। ਇਸ ਮੇਲੇ ਵਿਚ ਬੱਚਿਆਂ ਲਈ ਦੌੜਾਂ, ਮਿਊਜ਼ੀਕਲ ਚੇਅਰ ਮੁਕਾਬਲੇ ਸਮੇਤ ਹੋਰ ਵੀ ਕਈ ਤਰ੍ਹਾਂ ਦੇ ਰੰਗਾ ਰੰਗ ਪ੍ਰੋਗਰਾਮ ਕਰਵਾਏ ਗਏ। ઠਨਾਲ ਹੀ ਖਾਣ ਪੀਣ ਦਾ ਵੀ ਖੁੱਲਾ ਪ੍ਰਬੰਧ ਕੀਤਾ ਗਿਆ। ਬਰੈਂਪਟਨ ਵੂਮਨ ਸੀਨੀਅਰ ਕਲੱਬ ਪੂਰੇ ਜੀਟੀਏ ਵਿਚ ਪੰਜਾਬੀ ਭਾਈਚਾਰੇ ‘ਚ ਪਹਿਲਾ ਸਿਰਫ ਬੀਬੀਆਂ ਦਾ ਕਲੱਬ ਹੈ। ਇਹ ਕਲੱਬ ਹਰ ਸਾਲ ਤੀਆਂ ਦੇ ਮੇਲੇ ਸਮੇਤ ਹੋਰ ਵੀ ਕਈ ਤਰ੍ਹਾਂ ਦੇ ਪੰਜਾਬੀ ਵਿਰਸੇ ਨਾਲ ਜੁੜੇ ਪ੍ਰੋਗਰਾਮ ਉਲੀਕਦਾ ਰਹਿੰਦਾ ਹੈ। ઠਇਸ ਪ੍ਰੋਗਰਾਮ ਵਿਚ ਹਾਜ਼ਰੀਨ ਬੀਬੀਆਂ ਵੀ ਕਾਫੀ ਖੁਸ਼ ਨਜ਼ਰ ਆਈਆਂ। ਇਸਦੇ ਪ੍ਰੋਗਰਾਮ ਜਿਥੇ ਪੰਜਾਬੀ ਦੇ ਅਮੀਰ ਸੱਭਿਆਚਾਰ ਦੀ ਹਾਮੀ ਭਰਦੇ ਹਨ ਉਥੇ ਹੀ ਪੰਜਾਬੀਆਂ ਨੂੰ ਆਪਣੀਆਂ ਜੜ੍ਹਾਂ ਨਾਲ ਵੀ ਜੋੜੀ ਰੱਖਦੇ ਹਨ।
Check Also
‘ਆਇਰਨਮੈਨ’ ਹਰਜੀਤ ਸਿੰਘ ਨੂੰ ਬਰੈਂਪਟਨ ਸਿਟੀ ਤੇ ਸਿੱਖ ਸਪਿਰਿਚੂਅਲ ਸੈਂਟਰ ਰੈਕਸਡੇਲ ਵੱਲੋਂ ਕੀਤਾ ਗਿਆ ਸਨਮਾਨਿਤ
ਬਰੈਂਪਟਨ/ਡਾ. ਝੰਡ : 64 ਸਾਲ ਦੀ ਉਮਰ ਵਿੱਚ ਅਮਰੀਕਾ ਦੇ ਸੈਕਰਾਮੈਂਟੋ ਵਿਖੇ 27 ਅਕਤੂਬਰ 2024 …