Breaking News
Home / ਕੈਨੇਡਾ / ਸਹਾਰਾ ਸੀਨੀਅਰ ਸਰਵਿਸਜ਼ ਨੇ ਕੈਨੇਡਾ ਦਾ 150ਵਾਂ ਜਨਮ ਦਿਵਸ ਮਨਾਇਆ

ਸਹਾਰਾ ਸੀਨੀਅਰ ਸਰਵਿਸਜ਼ ਨੇ ਕੈਨੇਡਾ ਦਾ 150ਵਾਂ ਜਨਮ ਦਿਵਸ ਮਨਾਇਆ

ਮਿਸੀਸਾਗਾ/ਬਿਊਰੋ ਨਿਊਜ਼ : 150 ਸਾਲਾ ਕੈਨੇਡਾ ਜਨਮ ਦਿਵਸ ਸਹਾਰਾ ਸੀਨੀਅਰ ਸਰਵਿਸਜ਼ ਕਲੱਬ ਨੇ ਬਹੁਤ ਹੀ ਧੂਮ ਧਾਮ ਨਾਲ 28 ਸਤੰਬਰ 2017 ਨੂੰ ਮੈਡੋਵੇਲ ਕਮਿਊਨਿਟੀ ਸੈਂਟਰ ਮਿਸੀਸਾਗਾ ਵਿੱਚ ਮਨਾਇਆ। ઠਅਸ਼ੋਕ ਭਾਰਤੀ ਹੁਰਾਂ ਨੇ ਆਏ ਮਹਿਮਾਨਾਂ ਦਾ ਸ਼ੁਕਰੀਆ ਅਦਾ ਕੀਤਾ ਅਤੇ ਕੈਨੇਡਾ ਦੇ ਰਾਸ਼ਟਰੀ ਗੀਤ ਨਾਲ ਸ਼ੁਰੂਆਤ ਕੀਤੀ।
ਓ ਕੈਨੇਡਾ ਟੀਮ ਮੈਂਬਰ ਸਨੇਹ ਗੁਪਤਾ, ਸੁਮਨ ਸੋਡੀ, ਸੁਰਜੀਤ ਬਿੰਦਰਾ, ਉਰਮਿਲ ਬੇਦੀ ਅਤੇ ਊਸ਼ਾ ਜਾਵਾ ਨੇ ਰਾਸ਼ਟਰੀ ਗਾਇਨ ਵਿੱਚ ਹਿੱਸਾ ਲਿਆ। ਉਰਮਿਲ ਬੇਦੀ ਨੇ ਹਿੰਦੀ ਵਿੱਚ ਵੀ ਰਾਸ਼ਟਰੀ ਗਾਣ ਸੁਣਾਇਆ। ਮਾਣਯੋਗ ਪ੍ਰਧਾਨ ਨਰਿੰਦਰ ਧੁੱਗਾ ਹੋਰਾਂ ਨੇ ਆਏ ਮਹਿਮਾਨਾਂ ਦਾ ਅਤੇ ਦੋ ਸੌ ਤੋਂ ਜ਼ਿਆਦਾ ਪਹੁੰਚੇ ਮੈਂਬਰਾਂ ਦਾ ਸਵਾਗਤ ਕੀਤਾ। ਅਣਗਿਣਤ ਇਸ ਕਲੱਬ ਨੇ ਜੋ ਮੱਲਾਂ ਮਾਰੀਆਂ ਹਨ ਸਾਰਿਆਂ ਨੂੰ ਵਾਕਿਫ ਕਰਵਾਇਆ। ਡਾਕਟਰ ਰਮੇਸ਼ ਕੁਮਾਰ ਸੱਬਰਵਾਲ ਨੇ ਕੈਨੇਡਾ ਦੇ ਇਤਿਹਾਸ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਸੱਭ ਨੂੰ ਸਵਾਲ ਜਵਾਬ ਕੀਤੇ। ਬਹੁਤ ਅਹਿਮ ਅਤੇ ਦਿਲਚਸਪ ਸੀ ਇਹ ਵਿਸ਼ਾ। ਆਏ ਮਹਿਮਾਨ ਬਲਦੇਵ ਮੁੱਤਾ, ਜਗਦੀਪ ਕੈਲੀ, ਰਾਬਰਟ ਹੈਰਿਕ, ਬਰਨਾਰਡ ਜਾਰਡਨ ਅਤੇ ਨੀਨਾ ਵਰਮਾਂ ਹੁਰਾਂ ਨੇ ਮੈਂਬਰਸ਼ਿੱਪ ਨੂੰ ਸੰਬੋਧਨ ਕੀਤਾ। ਬਜ਼ੁਰਗਾਂ ਨੂੰ ਆ ਰਹੀਆਂ ਮੁਸ਼ਕਲਾਂ ਤੋਂ ਜਾਣੂੰ ਕਰਵਾਇਆ ਅਤੇ ਉਪਾਅ ਦੱਸੇ। ઠ
ਕਹਿੰਦੇ ਨੇ ਜੇ ਖੁਸ਼ੀ ਵੰਡੀਏ ਤਾਂ ਦੋ ਗੁਣਾ ਵਧਦੀ ਹੈ। ਇਸ ਖੁਸ਼ੀ ਵਿੱਚ ਸਾਡਾ ਮਾਣ ਕਰਦੇ ਹੋਏ Rivergrove Seniors Club, Seniors Chinese Club, Fifty Five Plus Cari Can Group, Hindu Heritage, CARP, PEAPN, CASSIS, ਕਲੱਬਾਂ ਨੇ ਸ਼ਿਰਕਤ ਕੀਤੀ। ਪੈਟ ਸੈਟੋ ਵਾਰਡ ਨੌਂ ਦੇ ਕੌਂਸਲਰ ਨੇ ਕੈਨੇਡਾ 150 ਦਾ ਕੇਕ ਪ੍ਰਧਾਨ ਅਤੇ ਬੋਰਡ ਮੈਂਬਰਾਂ ਨਾਲ ਰਲ ਕੇ ਕੱਟਿਆ।
ਰਾਇਲ ਫਰੇਜ਼ਰ ਮੈਡੋਵੇਲ ਕਮਿਉਨਟੀ ਸੈਂਟਰ ਦੇ ਮੈਨੇਜਰ ਨੇ ਸਹਾਰਾ ਸੀਨੀਅਰਜ਼ ਕਲੱਬ ਦੀ ਬਹੁਤ ਸ਼ਲਾਘਾ ਕੀਤੀ ਅਤੇ ਕਬੂਲ ਕੀਤਾ ਕਿ ਉਹਨਾਂ ਨੂੰ ਮਾਣ ਹੈ ਇਹ ਕਲੱਬ ਬਹੁਤ ਸੁਚੱਜੇ ਢੰਗ ਨਾਲ ਚਲਾਇਆ ਜਾਂਦਾ ਹੈ। ਐਮਪੀਪੀ ਹਰਿੰਦਰ ਤੱਖੜ ਹੁਰਾਂ ਨੇ ਵੀ ਆਪਣੀਆਂ ਸ਼ੁਭ ਇਛਾਵਾਂ ਭੇਜੀਆਂ। ઠਬਲਵਿੰਦਰ ਕੌਰ, ਮਨਿੰਦਰ ਕਾਲਰਾ, ਮਲਕੀਤ ਕੌਰ, ਰੂਪ ਕਾਹਲੋਂ, ਸੁਮਨ ਸੋਡੀ, ਸੁਰਿੰਦਰ ਧਾਮੀਂ ਅਤੇ ਉਰਮਿਲ ਸੰਧਾਵਾਲੀਆ ਨੇ ਗਿੱਧਾ ਪੇਸ਼ ਕਰਕੇ ਸੱਭ ਦਾ ਮਨੋਰੰਜਨ ਕੀਤਾ। ਬਹੁਤ ਹੀ ਸਵਾਦੀ ਭੋਜਨ ਤੋਂ ਬਾਅਦ ਪ੍ਰਧਾਨ ਨਰਿੰਦਰ ਧੁੱਗਾ ਹੁਰਾਂ ਨੇ ਸੱਭ ਦਾ ਧੰਨਵਾਦ ਕੀਤਾ। ਇਹ ਇੱਕ ਯਾਦਗਾਰ ਸਮਾਗਮ ਬਣ ਕੇ ਸਮਾਪਤ ਹੋਇਆ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …