-11.5 C
Toronto
Friday, January 23, 2026
spot_img
Homeਕੈਨੇਡਾਚਾਰ ਨੌਜਵਾਨਾਂ ਨੇ ਜਿੱਤਿਆ ਰੋਬੋਟਿਕਸ ਮੁਕਾਬਲਾ

ਚਾਰ ਨੌਜਵਾਨਾਂ ਨੇ ਜਿੱਤਿਆ ਰੋਬੋਟਿਕਸ ਮੁਕਾਬਲਾ

ਬਰੈਂਪਟਨ/ ਬਿਊਰੋ ਨਿਊਜ਼
ਇਸ ਤੋਂ ਇਲਾਵਾ ਟੀਮ ਨੇ ਅਮੇਜ ਐਵਾਰਡ ਵੀ ਜਿੱਤਿਆ ਹੈ। ਇਹ ਐਵਾਰਡ ਟੀਮ ਨੂੰ ਸ਼ਾਨਦਾਰ ਅਤੇ ਹਾਈ ਸਕੋਰਿੰਗ, ਮਜ਼ਬੂਤ ਡਿਜ਼ਾਈਨ ਅਤੇ ਬੇਹੱਦ ਤੇਜ਼ੀ ਨਾਲ ਤਿਆਰ ਕੀਤੇ ਗਏ ਮਾਹੌਲ ਲਈ ਪ੍ਰਦਾਨ ਕੀਤਾ ਗਿਆ। ਇਸ ਦੌਰਾਨ ਟੀਮ ਦੇ ਪ੍ਰਦਰਸ਼ਨ ‘ਚ ਲਗਾਤਾਰ ਬਿਹਤਰ ਗੁਣਵੱਤਾ ਨੂੰ ਦੇਖਿਆ ਗਿਆ।
ਬਰੈਂਪਟਨ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਚਾਰ ਨੌਜਵਾਨਾਂ, ਜਿਨ੍ਹਾਂ ਵਿਚ ਅਮੋਦਿਤ ਆਚਾਰਿਆ, ਜਸਕਰਨ ਰਾਏ, ਸਹਿਜ ਅਰੋੜਾ ਅਤੇ ਤੇਜਸ ਵਿਲਖੂ ਸ਼ਾਮਲ ਹਨ ਅਤੇ ਉਹ ਇਸ ਤੋਂ ਪਹਿਲਾਂ ਇਕ-ਦੂਜੇ ਨੂੰ ਜਾਣਦੇ ਵੀ ਨਹੀਂ ਸਨ। ਹਾਲਾਂਕਿ ਬੀਤੇ 10 ਮਹੀਨਿਆਂ ਤੋਂ ਉਨ੍ਹਾਂ ਨੇ ਇਕੱਠਿਆਂ ਮਿਹਨਤ ਕੀਤੀ ਅਤੇ ਹਫ਼ਤੇ ਵਿਚ ਘੱਟੋ-ਘੱਟ ਛੇ ਘੰਟੇ ਤੱਕ ਮਿਹਨਤ ਕੀਤੀ ਅਤੇ ਜਿਸ ਨੂੰ ਇਸ ਤਰ੍ਹਾਂ ਨਾਲ ਡਿਜ਼ਾਈਨ ਅਤੇ ਤਿਆਰ ਕੀਤਾ ਗਿਆ ਸੀ ਕਿ ਉਹ ਬੇਮਿਸਾਲ ਸੀ। ਉਨ੍ਹਾਂ ਨੇ ਮੁਕਾਬਲੇ ਲਈ ਰੋਬੋਟ ਨੂੰ ਵੀ ਪ੍ਰੋਗਰਾਮ ਕੀਤਾ। ਫਰਵਰੀ ਦੀ ਸ਼ੁਰੂਆਤ ‘ਚ ਟੀਮ ਨੇ ਵੀ.ਹੀ.ਐਕਸ., ਆਈ.ਕਿਊ. ਪ੍ਰੋਵੈਂਸ਼ੀਅਲਸ ‘ਚ ਹਿੱਸਾ ਲਿਆ ਜੋ ਕਿ ਮਿਸੀਸਾਗਾ ‘ਚ ਕਰਵਾਇਆ ਗਿਆ ਸੀ ਅਤੇ ਵਿਸ਼ਵ ਵਿਚ ਸਕਿੱਲ ਚੈਲੇਂਜ ‘ਚ ਸਭ ਤੋਂ ਵੱਧ ਅੰਕ ਹਾਸਲ ਕੀਤੇ। ਇਸ ਨਾਲ ਉਨ੍ਹਾਂ ਨੂੰ ਲੁਈਸਵਿਲੇ, ਕੇਂਟੁਕੀ ‘ਚ ਹੋਣ ਵਾਲੀ ਵਰਲਡ ਚੈਂਪੀਅਨਸ਼ਿਪ ‘ਚ ਹਿੱਸਾ ਲੈਣ ਦੀ ਟਿਕਟ ਮਿਲੀ। ਰੋਬੋਟਿਕਸ ਤੋਂ ਇਲਾਵਾਂ ਇਨ੍ਹਾਂ ਨੌਜਵਾਨਾਂ ਨੇ ਜ਼ਿੰਦਗੀ ਦੇ ਕੁਝ ਅਹਿਮ ਸਬਕ ਵੀ ਸਿੱਖੇ, ਜਿਵੇਂ ਕਿ ਟੀਮ ਵਰਕ, ਸਮੱਸਿਆਵਾਂ ਦਾ ਹੱਲ, ਫ਼ੈਸਲਾ ਲੈਣਾ, ਦਬਾਅ ‘ਚ ਕੰਮ ਕਰਨਾ, ਲਗਾਤਾਰ ਬਿਹਤਰੀ ਕਰਨਾ ਅਤੇ ਆਖ਼ਰਕਾਰ ਚੈਂਪੀਅਨਸ਼ਿਪ ਨੂੰ ਜਿੱਤਣਾ ਵੀ ਸ਼ਾਮਲ ਹੈ।
ਕ੍ਰਾਫ਼ਟਹਵੇਰਕਸ ਨੂੰ ਮੇਂਅਰੀ ਅਤੇ ਕੋਚ ਸਰਨਜੀਤ ਵਿਲਖੂ ਨੇ ਸਥਾਪਿਤ ਕੀਤਾ ਹੈ, ਜੋ ਕਿ ਇਕ ਮਕੈਨੀਕਲ ਇੰਜੀਨੀਅਰ ਹੈ ਅਤੇ ਉਹ ਨੌਜਵਾਨਾਂ ਨੂੰ ਰੋਬੋਟਿਕਸ ਰਾਹੀਂ ਸਾਇੰਸ, ਟੈਕਨਾਲੋਜੀ, ਇੰਜੀਨੀਅਰਿੰਗ ਅਤੇ ਮੈਥ ਵਿਚ ਦਿਲਚਸਪੀ ਵਧਾਉਣ ਲਈ ਉਤਸ਼ਾਹਿਤ ਕਰਦੇ ਹਨ। ਉਹ 8 ਤੋਂ 15 ਸਾਲ ਦੇ ਬੱਚਿਆਂ ਨੂੰ ਸੱਦਾ ਦਿੰਦੇ ਹਨ ਅਤੇ ਕੋਈ ਵੀ ਇਛੁੱਕ ਇਸ ਟੀਮ ਵਿਚ ਸ਼ਾਮਲ ਹੋ ਸਕਦਾ ਹੈ।

RELATED ARTICLES
POPULAR POSTS