Breaking News
Home / ਕੈਨੇਡਾ / ਕੈਸਲਮੋਰ ਸੀਨੀਅਰਜ਼ ਕਲੱਬ ਦੀ ਮੀਟਿੰਗ ਹੋਈ

ਕੈਸਲਮੋਰ ਸੀਨੀਅਰਜ਼ ਕਲੱਬ ਦੀ ਮੀਟਿੰਗ ਹੋਈ

ਬਰੈਂਪਟਨ/ਬਿਊਰੋ ਨਿਊਜ਼ : ਕੈਸਲਮੋਰ ਸੀਨੀਅਰਜ਼ ਕਲੱਬ ਦੀ ਜਨਰਲ ਮੀਟਿੰਗ ਮਿਤੀ 27 ਮਈ 2017 ਨੂੰ 1.00 ਤੋਂ 4.00 ਵਜੇ ਤੱਕ ਗੋਰ ਮੀਡੋ ਕਮਿਊਨਿਟੀ ਸੈਂਟਰ ਵਿਚ ਹੋਈ। ਰਾਮ ਸਿੰਘ ਮੰਡ ਨੇ ਮੀਟਿੰਗ ਦੀ ਪ੍ਰਧਾਨਗੀ ਕੀਤੀ। ਸਟੇਜ ਦੀ ਜ਼ਿੰਮੇਵਾਰ ਕਸ਼ਮੀਰਾ ਸਿੰਘ ਦਿਓਲ ਨੇ ਨਿਭਾਈ। ਚਾਹ-ਪਾਣੀ ਤੇ ਸਨੈਕਸ ਤੋਂ ਬਾਅਦ ਮੀਟਿੰਗ ਦੀ ਕਾਰਵਾਈ ਸ਼ੁਰੂ ਹੋਈ। ਵਤਨ ਸਿੰਘ ਗਿੱਲ ਦੀ ਧਰਮ ਪਤਨੀ ਬੀਬੀ ਪ੍ਰੀਤਮ ਕੌਰ ਦੇ ਸਦੀਵੀ ਵਿਛੋੜੇ ‘ਤੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਕਲੱਬ ਦੇ ਪਿਛਲੇ ਦੋ ਸਾਲ ਦੀ ਸੰਖੇਪ ਰਿਪੋਰਟ ਅਤੇ ਹਰਬੰਸ ਸਿੰਘ ਥਿੰਦ ਪ੍ਰਧਾਨ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਕਿਹਾ ਗਿਆ ਕਿ ਕਮੇਟੀ ਦਾ ਦੋ ਸਾਲ ਦਾ ਕਾਰਜ ਕਾਲ ਪੂਰਾ ਹੋ ਗਿਆ ਹੈ ਤੇ ਅਗਲੀ ਕਮੇਟੀ ਦੀ ਦੋ ਸਾਲ ਲਈ ਚੋਣ ਹੋਵੇਗੀ। ਸੋਹਣ ਸਿੰਘ ਨੇ ਪ੍ਰੀਜਾਈਡਿੰਗ ਅਫਸਰ ਨੂੰ ਚੋਣ ਕਰਾਉਣ ਲਈ ਬੇਨਤੀ ਕੀਤੀ।
ਨਵੇਂ ਪ੍ਰਧਾਨ ਦੀ ਚੋਣ ਲਈ ਰਣਜੀਤ ਸਿੰਘ ਬੈਂਸ ਨੇ ਗੁਰਮੇਲ ਸਿੰਘ ਸੱਗੂ ਦਾ ਨਾਮ ਲਿਆ ਤੇ ਬਲਵਿੰਦਰ ਸਿੰਘ ਗਰੇਵਾਲ ਨੇ ਸੈਕਡ ਕੀਤੀ। ਇਸ ਤੋਂ ਉਪਰੰਤ ਹੋਰ ਕੋਈ ਨਾਮ ਨਹੀਂ ਆਇਆ। ਗੁਰਮੇਲ ਸਿੰਘ ਸੱਗੂ ਸਰਬਸੰਮਤੀ ਨਾਲ ਅਗਲੇ ਦੋ ਸਾਲ ਲਈ ਪ੍ਰਧਾਨ ਚੁਣੇ ਗਏ। ਕਾਰਜਕਾਰਨੀਕਮੇਟੀ ਦਾ ਗਠਨ ਇਸ ਤਰ੍ਹਾਂ ਹੈ : ਪ੍ਰਧਾਨ ਗੁਰਮੇਲ ਸਿੰਘ ਸੱਗੂ, ਮੀਤ ਪ੍ਰਧਾਨ ਦਰਸ਼ਨ ਸਿੰਘ , ਸਕੱਤਰ ਕੁਲਦੀਪ ਸਿੰਘ ਗਿੱਲ, ਖਜ਼ਾਨਚੀ ਜਰਨੈਲ ਸਿੰਘ ਚਾਨਾ ਅਤੇ ਸਹਾਇਕ ਸਕੱਤਰ ਕਸ਼ਮੀਰਾ ਸਿੰਘ ਦਿਓਲ। ਡਾਇਰੈਕਟਰਜ਼ : ਸੁੱਚਾ ਸਿੰਘ ਅਟਵਾਲ, ਭੁਪਿੰਦਰ ਸਿੰਘ ਮਾਣਕੂ, ਬਲਵਿੰਦਰ ਸਿੰਘ ਗਰੇਵਾਲ, ਰਣਜੀਤ ਸਿੰਘ ਬੈਂਸ, ਜਗਜੀਤ ਸਿੰਘ ਲੌਂਗੀਆ, ਭੈਣ ਜੀ ਸੁਰਿੰਦਰ ਕੌਰ ਧਾਲੀਵਾਲ ਅਤੇ ਭੈਣ ਜੀ ਤਰਿਪਤਾ ਦੇਵੀ। ਸਲਾਹਕਾਰ ਕਮੇਟੀ : ਸਤਵੰਤ ਸਿੰਘ ਬੋਪਾਰਾਏ, ਕਸ਼ਮੀਰਾ ਸਿੰਘ ਦਿਓਲ, ਤਰਲੋਚਨ ਸਿੰਘ ਬੈਂਸ ਅਤੇ ਸੁਲੱਖਣ ਸਿੰਘ ਔਜਲਾ। ਚੇਅਰਪਰਸਨ : ਵਤਨ ਸਿੰਘ ਗਿੱਲ। ਇਹ ਦੱਸਣਾ ਜ਼ਰੂਰੀ ਹੈ ਕਿ ਰੋਕ ਗਾਰਡਨ ਵਲੰਟੀਅਰ ਐਸੋਸੀਏਸ਼ਨ ਜੋ ਕੈਸਲਮੋਰ ਕਲੱਬ ਦਾ ਇਕ ਅੰਗ ਹੈ, ਨੇ ਪੂਰਾ ਸਹਿਯੋਗ ਦਿੱਤਾ। ਅਖੀਰ ਵਿਚ ਪ੍ਰਧਾਨ ਗੁਰਮੇਲ ਸਿੰਘ ਸੱਗੂ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਮੀਟਿੰਗ ਦੀ ਸਮਾਪਤੀ ਹੋ ਗਈ।

Check Also

ਕੈਨੇਡਾ ਬੈਂਕ ਨੇ ਵਿਆਜ ਦੀ ਦਰ .50 ਦੇ ਆਧਾਰ ‘ਤੇ ਘਟਾਈ, ਜਿਸ ਨਾਲ ਚਲੰਤ ਮਾਰਗੇਜ ਨਵਿਆਉਣ ਅਤੇ ਨਵੇਂ ਘਰ ਖ਼ਰੀਦਣ ਵਾਲਿਆਂ ਨੂੰ ਹੋਵੇਗਾ ਫ਼ਾਇਦਾ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ਬੈਂਕ ਆਫ਼ ਕੈਨੇਡਾ ਨੇ ਲੰਘੇ 23 ਅਕਤੂਬਰ ਤੋਂ 50 ਪੁਆਇੰਟ ਦੇ ਆਧਾਰ …