28.6 C
Toronto
Monday, August 10, 2026
spot_img
Homeਕੈਨੇਡਾਸਪਰਿੰਗਫੀਲਡ ਵਿਚ 30 ਮਈ ਨੂੰ ਮੈਮੋਰੀਅਲ ਡੇਅ ਪਰੇਡ

ਸਪਰਿੰਗਫੀਲਡ ਵਿਚ 30 ਮਈ ਨੂੰ ਮੈਮੋਰੀਅਲ ਡੇਅ ਪਰੇਡ

ਸਪਰਿੰਗਫੀਲਡ ਵਿਚ 30 ਮਈ ਨੂੰ ਮੈਮੋਰੀਅਲ ਡੇਅ ਪਰੇਡਸਪਰਿੰਗਫੀਲਡ : ਅਮਰੀਕਾ ਦੀ ਸਟੇਟ ਉਹਾਇਓ ਦੇ ਸ਼ਹਿਰ ਸਪਰਿੰਗਫੀਲਡ ਵਿੱਚ 30 ਮਈ 2022 ਸਵੇਰੇ 7.30 ਵਜੇ ਆਯੋਜਿਤ ਕੀਤੀ ਜਾ ਰਹੀ ਮੈਮੋਰੀਅਲ ਡੇ ਪਰੇਡ ਵਿੱਚ ਅਵਤਾਰ ਸਿੰਘ ਸਪਰਿੰਗਫੀਲਡ ਦੀ ਅਗਵਾਈ ਵਿੱਚ ਪੰਜਾਬੀ ਭਾਈਚਾਰੇ ਦਾ ਵੱਡਾ ਸਮੂਹ, ਵੱਖੋ-ਵੱਖਰੇ ਬੈਨਰ ਲੈਕੇ ਹਰ ਸਾਲ ਦੀ ਤਰ੍ਹਾਂ, ਸੱਜ-ਧੱਜ ਕੇ ਹਿੱਸਾ ਲਵੇਗਾ। ਅਵਤਾਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਭਾਈਚਾਰੇ ਵਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਪੂਰੇ ਜੋਸ਼-ਖਰੋਸ਼ ਨਾਲ ਪੰਜਾਬੀ ਇਸ ਪਰੇਡ ਦਾ ਹਿੱਸਾ ਬਨਣਗੇ। ਪੰਜਾਬ ਦੇ ਸਭਿਆਚਾਰ ਨਲ ਜੁੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਅਨੰਤ ਪਿਆਰ, ਸਤਿਕਾਰ ਰੱਖਣ ਵਾਲੇ ਉਹਾਇਓ ਸਟੇਟ ਦੇ ਵਸ਼ਿੰਦੇ ਅਵਤਾਰ ਸਿੰਘ ਸਪਰਿੰਗਫੀਲਡ ਵਲੋਂ ਇਲਾਕੇ ਦੇ ਸਮੂਹ ਪੰਜਾਬੀਆਂ ਨੂੰ ਜੋੜਨ ਅਤੇ ਮੈਮੋਰੀਅਲ ਡੇ ਪਰੇਡ ਵਿਚ ਹਿੱਸਾ ਲੈਣ ਲਈ ਲੰਮੇ ਸਮੇਂ ਤੋਂ ਪ੍ਰੇਰਿਆ ਜਾ ਰਿਹਾ ਹੈ। ਇਸ ਪਰੇਡ ਵਿੱਚ ਹਿੱਸਾ ਲੈਣ ਨਾਲ ਦੇਸ-ਪ੍ਰਦੇਸ਼ ਵਿਚ, ਉਥੇ ਦੇ ਲੋਕਾਂ ਅਤੇ ਵਿਦੇਸ਼ੀ ਸਭਿਆਚਾਰ ‘ਚ ਪੰਜਾਬੀ ਭਾਈਚਾਰੇ ਦੀ ਥਾਂ ਬਣੀ ਹੈ ਅਤੇ ਇਲਾਕੇ ਵਿੱਚ ਹੀ ਨਹੀਂ ਸਮੁੱਚੇ ਅਮਰੀਕਾ ਵਿਚ ਅਵਤਾਰ ਸਿੰਘ ਸਪਰਿੰਗਫੀਲਡ ਦੇ ਇਹਨਾ ਯਤਨਾਂ ਦੀ ਸਰਾਹੁਣਾ ਹੁੰਦੀ ਹੈ।

 

RELATED ARTICLES
POPULAR POSTS