ਸਰੀ : ਪੰਜਾਬੀ ਲੈਂਗੂਏਜ਼ ਐਜੂਕੇਸ਼ਨ ਐਸੋਸੀਏਸ਼ਨ (ਪਲੀ) ਪਿਛਲੇ ਦਿਨੀਂ 23 ਫਰਵਰੀ ਨੂੰ ਸਰੀ ਸਥਿਤ ਕਵਾਂਟਲਿਨ ਪਾਲਿਟਿਕਨਿਕ ਯੂਨੀਵਰਸਿਟੀ ਵਿਚ ਆਪਣਾ 16ਵਾਂ ਅੰਤਰਰਾਸ਼ਟਰੀ ਮਾਂ ਬੋਲੀ ਦਿਨ ਪੂਰੀ ਕਾਮਯਾਬੀ ਨਾਲ ਮਨਾਇਆ। ਪਲੀ ਦੀ ਕਾਫੀ ਦੇਰ ਦੀ ਕੋਸ਼ਿਸ਼ ਸੀ ਕਿ ਕਿਸੇ ਸਥਾਨਕ ਉਚ ਪੱਧਰੀ ਵਿਦਿਅਕ ਅਦਾਰੇ ਨਾਲ ਨੇੜੇ ਦਾ ਸਬੰਧ ਕਾਇਮ ਕੀਤਾ ਜਾਵੇ। ਦੀਪਕ ਬਨਿੰਗ ਫਾਊਂਡੇਸ਼ਨ, ਪਲੀ ਦੀ ਲੰਮੇ ਸਮੇਂ ਤੋਂ ਸਹਿਯੋਗੀ ਰਹੀ ਜਥੇਬੰਦੀ ਨੇ ਇਸ ਸਬੰਧ ਕਾਇਮ ਕਰਨ ਵਿਚ ਸਹਾਇਤਾ ਕੀਤੀ।
ਪ੍ਰੋਗਰਾਮ ਦੀ ਸ਼ੁਰੂਆਤ ਪਲੀ ਦੀ ਮੈਂਬਰ ਪ੍ਰਭਜੋਤ ਕੌਰ ਨੇ ਪੀ.ਯੂ., ਡੀ ਬੀ ਐਫ ਅਤੇ ਸਾਰੇ ਆਇਆਂ ਦਾ ਧੰਨਵਾਦ ਕਰਕੇ ਕੀਤੀ। ਪਲੀ ਦੇ ਪ੍ਰਧਾਨ ਬਲਵੰਤ ਸਿੰਘ ਸੰਘੇੜਾ ਨੇ ਸਾਰਿਆਂ ਨੂੰ ਜੀ ਆਇਆਂ ਕਿਹਾ। ਪਲੀ ਦੇ ਮੀਤ ਪ੍ਰਧਾਨ ਸਾਧੂ ਬਿਨਿੰਗ ਨੇ ਭਾਈਚਾਰੇ ਨੂੰ ਇਹ ਅਪੀਲ ਕੀਤੀ ਕਿ ਉਹ ਪੰਜਾਬੀ ਨੂੰ ਹਰ ਪੱਧਰ ‘ਤੇ ਅੱਗੇ ਲਿਆਉਣ ਲਈ ਸਰਗਰਮੀਆਂ ਦਾ ਹਿੱਸਾ ਬਣਨ। ਉਨ੍ਹਾਂ ਸਾਰਿਆਂ ਨੂੰ ਕਿਹਾ ਕਿ ਉਹ ਔਟਵਾ ਵਿਚ ਫੈਸਲੇ ਕਰਨ ਵਾਲਿਆਂ ਤੱਕ ਇਹ ਗੱਲ ਪਹੁੰਚਾਉਣ ਕਿ ਉਹ ਕੈਨੇਡਾ ਦੀ ਭਾਸ਼ਾ ਨੀਤੀ ਨੂੰ ਮੁੜ ਵਿਚਾਰਨ ਤੇ ਉਸ ਵਿਚ ਲੋੜੀਂਦੀਆਂ ਤਬਦੀਲੀਆਂ ਕਰਨ। ਪਲੀ ਨੇ ਭਾਈਚਾਰੇ ਦੀਆਂ ਦੋ ਸ਼ਖ਼ਸੀਅਤਾਂ ਗੈਰੀ ਥਿੰਦ ਅਤੇ ਪ੍ਰਿੰਸ ਮਾਰਗਰੇਟ ਨੂੰ ਉਨ੍ਹਾਂ ਦੇ ਪੰਜਾਬੀ ਬੋਲੀ ਦੀ ਪੜ੍ਹਾਈ ਸਬੰਧੀ ਪਾਏ ਯੋਗਦਾਨ ਲਈ ਪਲੇਕਾਂ ਦੇ ਸਨਮਾਨਿਤ ਕੀਤਾ।
ਇਹ ਵੀ ਦੱਸਿਆ ਗਿਆ ਕਿ ਬੀ.ਸੀ. ਦੀ ਲੈਜਿਸਲੇਚਰ ਅਸੈਂਬਲੀ ਵਲੋਂ ਪਲੀ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਹੈ। ਅਖੀਰ ਵਿਚ ਬਲਵੰਤ ਸਿੰਘ ਸੰਘੇੜਾ ਨੇ ਭਾਈਚਾਰੇ ਵਲੋਂ ਮਿਲ ਰਹੇ ਸਹਿਯੋਗ ਲਈ ਧੰਨਵਾਦ ਕੀਤਾ। ਉਨ੍ਹਾਂ ਸਾਧੂ ਬਿਨਿੰਗ, ਪ੍ਰਭਜੋਤ ਕੌਰ, ਹਰਮੋਹਨਜੀਤ ਸਿੰਘ ਪੰਧੇਰ, ਦਇਆ ਜੌਹਲ, ਪਾਲ ਬਿਨਿੰਗ, ਪਰਵਿੰਦਰ ਧਾਰੀਵਾਲ, ਰਜਿੰਦਰ ਸਿੰਘ ਪੰਧੇਰ ਅਤੇ ਰਣਬੀਰ ਜੌਹਲ ਦਾ ਸ਼ੁਕਰੀਆ ਕੀਤਾ।
ਪਲੀ ਨੇ ਮਨਾਇਆ ਅੰਤਰਰਾਸ਼ਟਰੀ ਮਾਂ ਬੋਲੀ ਦਿਨ
RELATED ARTICLES

