ਬਰੈਂਪਟਨ : ਬਰੈਂਪਟਨ ਨਾਰਥ ਤੋਂ ਲਿਬਰਲ ਐਮ.ਪੀ. ਰੂਬੀ ਸਹੋਤਾ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ 2015 ਵਿਚ ਜਦ ਜਸਟਿਨ ਟਰੂਡੋ ਲਿਬਰਲ ਸਰਕਾਰ ਚੁਣੀ ਗਈ ਸੀ ਤਾਂ ਇਕ ਮੁੱਖ ਵਾਅਦਾ ਕੈਨੇਡਾ ਦੇ ਬੁਨਿਆਦੀ ਢਾਂਚੇ ਨੂੰ ਬਿਹਤਰ ਕਰਨ ਲਈ ਨਿਵੇਸ਼ ਵਧਾਉਣਾ ਸੀ। ਜਿਸ ਨੂੰ ਅਸੀਂ ਲਗਾਤਾਰ ਵਧਾ ਰਹੇ ਹਾਂ। ਸਹੋਤਾ ਨੇ ਕਿਹਾ ਕਿ ਇਨਫਰਾਸਟਕੱਚਰ ਵਿਚ ਨਿਵੇਸ਼ ਭਵਿੱਖ ਨੂੰ ਲਾਭ ਦੇਵੇਗਾ। ਇਸ ਦੇ ਉਲਟ ਪਿਛਲੀ ਕੰਸਰਵੇਟਿਵ ਸਰਕਾਰ ਦੁਆਰਾ ਇਨਫਰਾਸਟਰੱਕਚਰ ਵਿਚ ਨਿਵੇਸ਼ ਨੂੰ ਲਗਾਤਾਰ ਘੱਟ ਕੀਤਾ ਜਾ ਰਿਹਾ ਸੀ। ਰੂਬੀ ਸਹੋਤਾ ਨੇ ਕਿਹਾ ਕਿ ਅਸੀਂ ਜਾਣਦੇ ਸੀ ਕਿ ਸਾਨੂੰ ਡੂੰਘਾਈ ਨਾਲ ਸੋਚਣਾ ਪਵੇਗਾ ਅਤੇ ਦੂਰਦਰਸ਼ੀ ਹੋਣਾ ਪਵੇਗਾ। ਅਸੀਂ ਜਾਣਦੇ ਸੀ ਕਿ 21ਵੀਂ ਸਦੀ ਦੇ ਆਧੁਨਿਕ ਅਤੇ ਗਰੀਨ ਇਨਫਰਾਸਟਕੱਚਰ ਦੇ ਨਾਲ ਕੈਨੇਡਾ ਨੂੰ ਅੱਗੇ ਵਧਾਉਣ ਦੀ ਜ਼ਰੂਰਤ ਹੈ। ਇਸ ਲਈ ਅਸੀਂ ਇਕ ਬੁਨਿਆਦੀ ਯੋਜਨਾ ਬਣਾਉਣ ਲਈ ਯਤਨ ਕੀਤੇ ਹਨ, ਜੋ ਸਰਵਜਨਕ ਇਨਫਰਾਸਟਰੱਕਚਰ ਵਿਚ 12 ਸਾਲਾਂ ਵਿਚ 180 ਬਿਲੀਅਨ ਡਾਲਰ ਤੋਂ ਜ਼ਿਆਦਾ ਦਾ ਨਿਵੇਸ਼ ਕਰੇਗਾ।
ਰੂਬੀ ਸਹੋਤਾ ਨੇ ਕਿਹਾ ਕਿ ਸਾਡੀ ਸਰਕਾਰ ਦੀ ਯੋਜਨਾ ਨੇ 2000 ਕਿਲੋਮੀਟਰ ਤੋਂ ਜ਼ਿਆਦਾ ਸੜਕਾਂ ਦੇ ਨਿਰਮਾਣ ਅਤੇ ਮੁਰੰਮਤ ਕਰਨ ਵਿਚ ਮੱਦਦ ਕੀਤੀ, ਜਿਸ ਨਾਲ ਕੈਨੇਡਾ ਦੇ ਲੋਕਾਂ ਨੂੰ ਸਫਰ ਵਿਚ ਸੌਖ ਹੋਈ। ਤਿੰਨ ਸਾਲਾਂ ਵਿਚ ਕੈਨੇਡਾ ਵਿਚ 4700 ਤੋਂ ਜ਼ਿਆਦਾ ਪ੍ਰੋਜੈਕਟਾਂ ਨੂੰ ਮਨਜੂਰੀ ਦਿੱਤੀ ਗਈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …