Breaking News
Home / ਕੈਨੇਡਾ / ਬਰੈਂਪਟਨ ਸੀਨੀਅਰਜ਼ ਸਿਟੀਜਨਜ਼ ਕੌਂਸਲ ਵਲੋਂ ਮਲਟੀਕਲਚਰ ਮੇਲਾ

ਬਰੈਂਪਟਨ ਸੀਨੀਅਰਜ਼ ਸਿਟੀਜਨਜ਼ ਕੌਂਸਲ ਵਲੋਂ ਮਲਟੀਕਲਚਰ ਮੇਲਾ

ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਸੀਨੀਅਰ ਸਿਟੀਜਨਜ਼ ਕੌਂਸਲ ਬਰੈਂਪਟਨ ਸਿਟੀ ਦੀਆਂ ਸਾਰੀਆਂ ਸੀਨੀਅਰਜ਼ ਕਲੱਬਾਂ ਦੀ ਨੁਮਾਇੰਦਗੀ ਕਰਦੀ ਹੈ। ਇਸ ਕੌਂਸਲ ਵਲੋਂ ਬਰੈਂਪਟਨ ਯੰਗ ਐਟ ਹਰਟ ਸੀਨੀਅਰਜ਼ ਸੰਸਥਾ ਨਾਲ ਮਿਲ ਕੇ 29 ਜੂਨ ਅਤੇ 30 ਜੂਨ 2019 ਨੂੰ ਫਲਾਵਰ ਸਿਟੀ ਸਥਾਨ (8870 ਮਕਲੌਗਲਿਨ ਰੋਡ ਬਰੈਂਪਟਨ) ਵਿਖੇ ਮਲਟੀਕਲਚਰਲ ਮੇਲਾ ਕਰਵਾਇਆ ਜਾ ਰਿਹਾ ਹੈ। ਇਸ ਵਿਚ ਵੱਖ-ਵੱਖ ਕੌਮਾਂ ਦੇ ਸੀਨੀਅਰਜ਼ ਹਿੱਸਾ ਲੈਣਗੇ। ਵੱਖ-ਵੱਖ ਕੌਮਾਂ ਦੇ ਸੰਗੀਤ, ਡਾਂਸ, ਸਕਿਲਜ਼ ਤੇ ਵਿਦਿਅਕ ਸਪੀਚਾਂ ਹੋਣਗੀਆਂ। ਵੱਖ-ਵੱਖ ਪ੍ਰਕਾਰ ਦੇ ਭੋਜਨ ਖਾਣਦਾ ਪ੍ਰਬੰਧ ਹੋਵੇਗਾ। ਪਹਿਲੇ ਦਿਨ ਸਵੇਰੇ 11 ਵਜੇ ਤੋਂ ਸ਼ਾਮ 7 ਵਜੇ ਤੱਕ ਅਤੇ 30 ਜੂਨ ਨੂੰ ਦੁਪਹਿਰ 12 ਵਜੇ ਤੋਂ ਸ਼ਾਮ 5 ਵਜੇ ਤੱਕ ਇਹ ਪ੍ਰੋਗਰਾਮ ਚੱਲੇਗਾ। ਇਸ ਦਿਨ ਬਾਰ ਬੀ ਕਿਊ ਦਾ ਪ੍ਰਬੰਧ ਵੀ ਹੋਵੇਗਾ। ਇਸ ਮੇਲੇ ਲਈ ਇੰਟਰੀ ਫਰੀ ਹੋਵੇਗੀ। ਪ੍ਰੰਤੂ ਆਪ ਨੂੰ ਰਜਿਸਟ੍ਰੇਸ਼ਨ 12 ਜੂਨ ਤੱਕ ਕਰਵਾਉਣੀ ਹੋਵੇਗੀ। ਆਪ ਆਪਣਾ ਨਾਮ ਅਤੇ ਫੋਨ ਨੰਬਰ ਅਮਰੀਕ ਸਿੰਘ ਕੁਮਰੀਆ ਨੂੰ 647-998-7253 ਜਾਂ ਐਡਮ ਨੂੰ 905-796-1268 ਫੋਨ ਨੰਬਰ ‘ਤੇ ਗੱਲ ਕਰਕੇ ਰਜਿਸਟਰ ਕਰਵਾ ਸਕਦੇ ਹੋ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …