20.1 C
Toronto
Sunday, July 19, 2026
spot_img
Homeਕੈਨੇਡਾ'ਸਾਂਝੇ' ਪੰਜਾਬ ਦੇ ਨਾਮਵਰ ਅਦੀਬ ਜਨਾਬ ਮੁਦੱਸਰ ਬਸ਼ੀਰ ਦੇ ਨਾਵਲ 'ਗੋਇਲ' ਦਾ...

‘ਸਾਂਝੇ’ ਪੰਜਾਬ ਦੇ ਨਾਮਵਰ ਅਦੀਬ ਜਨਾਬ ਮੁਦੱਸਰ ਬਸ਼ੀਰ ਦੇ ਨਾਵਲ ‘ਗੋਇਲ’ ਦਾ ਰਲੀਜ਼ ਸਮਾਰੋਹ ਸਰੀ ਵਿਖੇ 28 ਜੂਨ ਨੂੰ

ਸਰੀ/ਡਾ. ਗੁਰਵਿੰਦਰ ਸਿੰਘ
‘ਸਾਂਝੇ’ ਪੰਜਾਬ ਦੇ ਨਾਮਵਰ ਅਦੀਬ ਜਨਾਬ ਮੁਦੱਸਰ ਬਸ਼ੀਰ ਸਾਹਿਬ ਦਾ ਸ਼ੁਮਾਰ ਪੰਜਾਬ ਦੇ ਵੱਡੇ ਸਾਹਿਤਕਾਰਾਂ ਵਿੱਚ ਆਉਂਦਾ ਹੈ। ਇਹਨਾਂ ਦਾ ਪੰਜਾਬ ਦੇ ਸਾਹਿਤ ਤੇ ਇਤਿਹਾਸ ‘ਤੇ ਸੁਚੱਜਾ ਕੰਮ ਹੈ। ਆਪ ਪੰਜਾਬੀ ਭਾਈਚਾਰੇ ਵਿਚ ਰਸੂਖ ਵਾਲੇ ਇਨਸਾਨ ਹਨ, ਜੋ ਹਮੇਸ਼ਾ ਪੰਜਾਬ ਦੀ ਰਹਿਤਲ ਤੇ ਪੰਜਾਬ ਦੀ ਅਜੋਕੀ ਦਿਸ਼ਾ ਤੇ ਦਸ਼ਾ ਬਾਰੇ ਲਿਖਦੇ ਹਨ ਤੇ ਹਮੇਸ਼ਾ ਲੋਕਾਂ ਦੇ ਨਾਲ ਗੱਲਬਾਤ ਕਰਦੇ ਰਹਿੰਦੇ ਹਨ।
ਪੰਜਾਬੀ ਕਲਮਾਂ ਕਲਾ ਮੰਚ ਅਤੇ ਜੀਵੇ ਪੰਜਾਬ ਅਦਬੀ ਸੰਗਤ ਵਲੋਂ ਲਾਹੌਰ ਦੇ ਜੰਮਪਲ ਅਤੇ ਸਾਂਝੇ ਪੰਜਾਬ ਦੇ ਨਾਮਵਰ ਅਦੀਬ ਜਨਾਬ ਮੁਦੱਸਰ ਬਸ਼ੀਰ ਸਾਹਬ ਦੇ ਨਾਵਲ ‘ਗੋਇਲ’ ਦੇ ਰਲੀਜ਼ ਸਮਾਰੋਹ ਵਿਚ ਹਿੱਸਾ ਲੈਣ ਲਈ ਤੁਹਾਨੂੰ ਸਭ ਨੂੰ ਨਿੱਘਾ ਸੱਦਾ ਹੈ। ਜਗ੍ਹਾ : ਸੀਨੀਅਰ ਸੈਂਟਰ, ਸਰੀ। (ਗੁਰੂ ਨਾਨਕ ਸਿੱਖ ਗੁਰਦੁਆਰੇ ਦੇ ਪਿਛਲੇ ਪਾਸੇ) ਪਤਾ : 7050-120 ਸਟਰੀਟ ਸਰੀ। ਸਮਾਂ: 1.00 ਵਜੇ ਤੋਂ 4.00 ਵਜੇ ਤੱਕ। ਹੋਰ ਜਾਣਕਾਰੀ ਲਈ ਸੰਪਰਕ : ਹਰਕੀਰਤ ਕੌਰ (604) 799-7978, ਭੁਪਿੰਦਰ ਸਿੰਘ ਮੱਲ੍ਹੀ 604 765 3063

 

RELATED ARTICLES
POPULAR POSTS