ਬਰੈਂਪਟਨ/ਬਿਊਰੋ ਨਿਊਜ਼ : ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਤੇ ਬਰੈਂਪਟਨ ਸਾਊਥ ਯੂਥ ਕਾਊਂਸਲ ਦੇ ਮੈਂਬਰ ਗੇਜ ਪਾਰਕ ਤੇ ਬਰੈਂਪਟਨ ਡਾਊਨ ਟਾਊਨ ਵਿਖੇ ਲੋਕਾਂ ਨੂੰ ਮਿਲੇ ਅਤੇ ਉਨ੍ਹਾਂ ਨਾਲ ਖਾਣੇ ਦੀ ਬੇ-ਰਹਿਮੀ ਨਾਲ ਹੋ ਰਹੀ ਬਰਬਾਦੀ ਬਾਰੇ ਗੱਲਬਾਤ ਕੀਤੀ। ਉਨ੍ਹਾਂ ਨੇ ਬਰੈਂਪਟਨ-ਵਾਸੀਆਂ ਨੂੰ ਆਪਣੇ ਘਰਾਂ ਵਿਚ ਵੀ ਖਾਣੇ ਨੂੰ ਵੇਸਟ ਨਾ ਕਰਨ ਦਾ ਮਸ਼ਵਰਾ ਦਿੱਤਾ।
ਇਸ ਮੌਕੇ ਬੋਲਦਿਆਂ ਸੋਨੀਆ ਸਿੱਧੂ ਨੇ ਕਿਹਾ, ”ਹਰ ਸਾਲ 31 ਬਿਲੀਅਨ ਡਾਲਰ ਕੀਮਤ ਦਾ ਖਾਣਾ ਵੇਸਟ ਹੁੰਦਾ ਹੈ। ਅਸੀਂ ਸਾਰੇ ਮਿਲ ਕੇ ਇਸ ਸਬੰਧੀ ਆਪਣਾ ਅਹਿਮ ਰੋਲ ਨਿਭਾ ਸਕਦੇ ਹਾਂ। ਅਸੀਂ ਖਾਣੇ ਨੂੰ ਪਲਾਸਟਿਕ ਦੇ ਲਿਫ਼ਾਫ਼ਿਆਂ ਵਿੱਚੋਂ ਬਾਹਰ ਕੱਢ ਕੇ ਇਸ ਨੂੰ ਸਹੀ ਤਰੀਕੇ ਨਾਲ ਸਟੋਰ ਕਰ ਸਕਦੇ ਹਾਂ ਅਤੇ ਬਚੇ ਹੋਏ ਖਾਣੇ ਦੀ ਯੋਗ ਵਰਤੋਂ ਕਰ ਸਕਦੇ ਹਾਂ। ਆਪਣੀ ਵਰਤੋਂ ਤੋਂ ਵੱਧਣ ਵਾਲੇ ਖਾਣੇ ਨੂੰ ਅਸੀਂ ਲੋੜਵੰਦਾਂ ਨੂੰ ਡੋਨੇਟ ਵੀ ਕਰ ਸਕਦੇ ਹਾਂ।” ਇੱਥੇ ਇਹ ਜ਼ਿਕਰਯੋਗ ਹੈ ਕਿ ਬਰੈਂਪਟਨ ਸਾਊਥ ਯੂਥ ਕਾਊਂਸਲ ਵਿਚ 14 ਤੋਂ 23 ਸਾਲ ਦੇ ਨੌਜੁਆਨ ਸ਼ਾਮਲ ਹਨ ਅਤੇ ਇਹ ਸਥਾਨਕ ਕਮਿਊਨਿਟੀ ਨਾਲ ਮਿਲ ਬੈਠ ਕੇ ਉਨ੍ਹਾਂ ਨਾਲ ਵੱਖ-ਵੱਖ ਮੁੱਦਿਆਂ ਅਤੇ ਮਸਲਿਆਂ ‘ਤੇ ਵਿਚਾਰ-ਚਰਚਾ ਕਰਦੀ ਹੈ। ਇਹ ਕਾਊਂਸਲ ਕਈ ਪ੍ਰਜੈਕਟਾਂ ‘ਤੇ ਵੀ ਕੰਮ ਕਰਦੀ ਹੈ ਜਿਨ੍ਹਾਂ ਨਾਲ ਆਲੇ-ਦੁਆਲੇ ਵਿਚ ਰਹਿ ਰਹੀ ਕਮਿਊਨਿਟੀ ਵਿਚ ਸਾਰਥਿਕ ਪ੍ਰਭਾਵ ਪੈਂਦਾ ਹੈ। ਇਸ ਕਾਊਂਸਲ ਵੱਲੋਂ ਕੀਤੇ ਗਏ ਕੰਮਾਂ ਵਿਚ ਕਈ ਰਾਊਂਡ ਟੇਬਲ ਮੀਟਿਗਾਂ ਸ਼ਾਮਲ ਹਨ ਜਿਨ੍ਹਾਂ ਵਿਚ ਵੱਖ-ਵੱਖ ਟਾਪਿਕਾਂ ਉੱਪਰ ਕਈ ਰਿਪੋਰਟਾਂ ਤਿਆਰ ਕਰਕੇ ਫ਼ੈੱਡਰਲ ਸਰਕਾਰ ਨੂੰ ਭੇਜੀਆਂ ਗਈਆਂ ਜੋ ਸਰਕਾਰੀ ਕਮੇਟੀਆਂ ਵੱਲੋਂ ਕਈ ਤਰ੍ਹਾਂ ਦੇ ਫ਼ੈਸਲੇ ਲੈਣ ਵਿਚ ਸਹਾਈ ਹੋਈਆਂ। ਉਦਾਹਰਣ ਵਜੋ, ਨਾਨ-ਪ੍ਰਾਫਿੱਟ ਆਰਗੇਨਾਈਜ਼ੇਸ਼ਨਾਂ ਅਤੇ ਅਰਥ-ਰੇਂਜਰਜ਼ ਵਰਗੇ ਸਟੇਕ-ਹੋਲਡਰਾਂ ਦੀਆਂ ਮੀਟਿੰਗਾਂ ਵਿਚ ਬਰੈਂਪਟਨ-ਵਾਸੀਆਂ ਦੀ ਵਧੀਆ ਪੌਸ਼ਟਕ ਖ਼ੁਰਾਕ ਅਤੇ ਉਨ੍ਹਾਂ ਦੀ ਤੰਦਰੁਸਤ ਸਿਹਤ ਬਾਰੇ ਹੋਇਆ ਸਲਾਹ-ਮਸ਼ਵਰਾ ਸਰਕਾਰ ਨੂੰ ਭੇਜੀ ਗਈ ਰਿਪੋਰਟ ਲਈ ਬੜਾ ਸਹਾਈ ਹੋਇਆ ਸੀ।
ਸਾਲ 2018-2019 ਲਈ ਬਰੈਂਪਟਨ ਯੂਥ ਕਾਊਂਸਲ ਨਵੇਂ ਸਾਲ ਦੇ ਦੌਰ ਵਿਚ ਪਹੁੰਚੀ ਹੈ ਅਤੇ ਇਸ ਦੇ ਲਈ ਸੋਨੀਆ ਸਿੱਧੂ ਦੇ ਆਫ਼ਿਸ ਵਿਚ ਹੁਣ ਨੌਜੁਆਨਾਂ ਕੋਲੋਂ ਇਸ ਦੇ ਲਈ ਨਵੀਆਂ ਅਰਜ਼ੀਆਂ ਪ੍ਰਾਪਤ ਕੀਤੀਆਂ ਜਾ ਰਹੀਆਂ ਹਨ ਜਿਹੜੇ ਕੈਨੇਡਾ ਦੇ ਪੋਲਿਟੀਕਲ ਸਿਸਟਮ ਨੂੰ ਸਮਝਣ, ਲੀਡਰਸ਼ਿਪ ਦਾ ਮੁੱਲਵਾਨ ਤਜਰਬਾ ਹਾਸਲ ਕਰਨ ਅਤੇ ਕਮਿਊਨਿਟੀ ਦੀ ਭਲਾਈ ਲਈ ਕੁਝ ਕਰਨ ਦੇ ਚਾਹਵਾਨ ਹਨ। ਅਜਿਹੇ ਨੌਜੁਆਨ ਸੋਨੀਆ ਸਿੱਧੂ ਨੂੰ ਉਨ੍ਹਾਂ ਦੀ ਈ-ਮੇਲ [email protected] ‘ਤੇ ਉਨ੍ਹਾਂ ਨੂੰ ਸੰਪਰਕ ਕਰ ਸਕਦੇ ਹਨ।
ਇਸ ਦੇ ਬਾਰੇ ਆਪਣਾ ਪ੍ਰਤੀਕ੍ਰਮ ਦਿੰਦਿਆਂ ਹੋਇਆਂ ਸੋਨੀਆ ਨੇ ਕਿਹਾ,”ਮੇਰਾ ਦ੍ਰਿੜ ਵਿਸ਼ਵਾਸ ਹੈ ਕਿ ਕੈਨੇਡਾ-ਵਾਸੀਆਂ ਦੇ ਜੀਵਨ ਨੂੰ ਪ੍ਰਭਾਵਿਤ ਕਰਨ ਵਾਲੀਆਂ ਪਾਲਸੀਆਂ ਅਤੇ ਮੁੱਦਿਆਂ ‘ਤੇ ਨੌਜੁਆਨਾਂ ਦੀ ਪੂਰੀ ਨਜ਼ਰ ਰਹਿਣੀ ਚਾਹੀਦੀ ਹੈ। ਇਸ ਨਾਲ ਸਾਨੂੰ ਉਨ੍ਹਾਂ ਮੁੱਦਿਆਂ ਨੂੰ ਸਹੀ ਪਰਿਪੇਖ ਵਿਚ ਸਮਝਣ ਅਤੇ ਫਿਰ ਔਟਵਾ ਲਿਜਾਣ ਵਿਚ ਬੜੀ ਸਹਾਇਤਾ ਮਿਲਦੀ ਹੈ।”
Home / ਕੈਨੇਡਾ / ਸੋਨੀਆ ਸਿੱਧੂ ਤੇ ਬਰੈਂਪਟਨ ਸਾਊਥ ਯੂਥ ਕਾਊਂਸਲ ਵਲੋਂ ਮਿਲ ਕੇ ਖਾਣੇ ਦੀ ਬਰਬਾਦੀ ਰੋਕਣ ਸਬੰਧੀ ਚੇਤਨਤਾ ਪੈਦਾ ਕੀਤੀ ਗਈ
Check Also
ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …