ਬਰੈਂਪਟਨ/ਬਾਸੀ ਹਰਚੰਦ : ਹਰ ਸਾਲ ਦੀ ਤਰ੍ਹਾਂ ਫਿਰੋਜ਼ਪੁਰ ਨਿਵਾਸੀਆਂ ਨੇ ਪਰਿਵਾਰਕ ਪਿਕਨਿਕ ਮਿਲਟਨ ਵਿਖੇ ਮਨਾਈ। ਵਲੰਟੀਅਰਾਂ ਦੀ ਟੀਮ ਬਲਰਾਜ ਗਿੱਲ, ਭੁਪਿੰਦਰ ਸਿੰਘ ਖੋਸਾ, ਸੁਖਜੀਤ ਸਿੰਘ ਕੰਗ, ਸੁਖਦੇਵ ਕਾਹਲੋਂ, ਜਗਰਾਜ ਸਿੰਘ ਖੋਸਾ, ਅਜਾਇਬ ਸਿੰਘ ਸੇਖੋਂ, ਫੋਟੋਗਰਾਫਰ ਰਛਪਾਲ ਬਰਾੜ, ਗੁਰਪ੍ਰੀਤ ਸਿੰਘ ਖੋਸਾ, ਸੀਨੀਅਰ ਨੇਤਾ ਜਲੌਰ ਸਿੰਘ ਕਾਹਲੋਂ, ਪ੍ਰੀਤਮ ਸਿੰਘ ਬਰਾੜ, ਪਰੀਤਪਾਲ ਰਾਣਾ 10 ਵੱਜਦੇ ਨੂੰ ਪਿਕਨਿਕ ਵਾਲੀ ਜਗ੍ਹਾ ਉਤੇ ਪਹੁੰਚ ਗਏ। ਜਰਨੇਟਰ ਲੈ ਕੇ ਗੁਰਪ੍ਰੀਤ ਸਿੰਘ ਢਿਲੋਂ ਵੀ ਆ ਪਹੁੰਚਿਆ। ਸੱਭ ਟੈਂਟ, ਕੁਰਸੀਆਂ ਮੇਜ਼ ਅਤੇ ਸਾਊਂਡ ਵਗੈਰਾ ਆਦਿ ਦੀ ਸੈਟਿੰਗ ਕਰ ਲਈ। ਜੋ ਵੀ ਲੋੜੀਂਦਾ ਸਮਾਨ, ਖੇਡਾਂ ਲਈ ਟਰੌਫੀਆਂ, ਮੈਡਲ ਅਤੇ ਸਪੌਂਸਰਜ ਨੂੰ ਸਨਮਾਨਿਤ ਕਰਨ ਲਈ ਪਲੈਕਸ ਵਗੈਰਾ ਦਾ ਸਾਰਾ ਪ੍ਰਬੰਧ ਕਰਕੇ ਸਜਾ ਕੇ ਰੱਖਿਆ। ਸਵੀਟ ਮਹਿਲ ਰੈਸਟੋਰੈਂਟ ਵਾਲੇ ਸੁਖਰਾਜ ਕੰਗ ਦੀ ਕੇਟਰਿੰਗ ਵਾਲੀ ਗੱਡੀ ਵੀ ਪਹੁੰਚ ਗਈ। ਗਰਮ-ਗਰਮ ਚਾਹ, ਆਲੂ ਟਿੱਕੀ, ਚਿੱਲੀ ਚਿਕਨ, ਫਿਸ਼ ਪਕੌੜਾ ਆਦਿ ਲਗਾ ਦਿਤੇ ਗਏ। ਗਿਆਰਾਂ ਕੁ ਵਜੇ ਹੌਲੀ-ਹੌਲੀ ਪਰਿਵਾਰਾਂ ਦੀ ਆਮਦ ਸ਼ੁਰੂ ਹੋ ਗਈ। ਵੇਖਦੇ-ਵੇਖਦੇ ਮੇਲਾ ਭਰਨ ਲੱਗਾ, ਇੱਕ ਵਜੇ ਤੱਕ ਮੇਲਾ ਖੂਬ ਭਰ ਗਿਆ। ਸੱਭ ਤੋਂ ਪਹਿਲਾਂ ਮਾਸਟਰ ਹਰਚੰਦ ਸਿੰਘ ਬਾਸੀ ਨੇ ਆਈਆਂ ਸੰਗਤਾਂ ਦਾ ਸੁਆਗਤ ਕੀਤਾ ਜੀ ਆਇਆਂ ਕਿਹਾ। ਉਹਨਾਂ ਬੋਲਦਿਆਂ ਦੱਸਿਆ ਕਿ ਇਸ ਵਾਰ ਫਿਰੋਜ਼ਪੁਰ ਨਿਵਾਸੀਆਂ ਦੀ ਵੀਹਵੀਂ ਪਿਕਨਿਕ ਹੋ ਰਹੀ ਹੈ ਜੋ ਲਗਾਤਾਰ ਹਰ ਸਾਲ ਬੜੀ ਧੂਮ-ਧਾਮ ਨਾਲ ਮਨਾਈ ਜਾਂਦੀ ਹੈ। ਸ਼ਾਇਦ ਹੀ ਕੋਈ ਪਿਕਨਿਕ ਇੰਨੀ ਅਨੁਸਾਸ਼ਤ ਅਤੇ ਲਗਾਤਾਰ ਮਨਾਈ ਗਈ ਹੋਵੇ। ਇਸਦਾ ਸਾਰਾ ਸਿਹਰਾ ਪਰਿਵਾਰਾਂ ਦੇ ਮਿਲਵਰਤਨ ਅਤੇ ਏਕਤਾ ਨੂੰ ਜਾਂਦਾ ਹੈ। ਸੱਭ ਦਿਲ ਖੋਹਲ ਕੇ ਮਾਇਕ ਸੇਵਾ ਕਰਦੇ ਹਨ ਅਤੇ ਕਮੇਟੀ ਪੈਸੇ ਦੀ ਸੁਚੱਜੀ ਵਰਤੋ ਕਰਕੇ ਸ਼ਾਨਦਾਰ ਪ੍ਰਬੰਧ ਕਰਦੀ ਹੈ। ਇਸ ਸਲਾਨਾ ਪਿਕਨਿਕ ਦੇ ਲਈ ਸਪੌਂਸਰਜ; ਸੁਖਰਾਜ ਕੰਗ ਸਵੀਟ ਮਹਿਲ ਵਾਲੇ, ਬਲਜੀੰਦਰ ਸਿੰਘ ਸੰਧੂ, ਸੰਧੂ ਲਾਅ ਆਫਿਸ, ਫਰੈਸ ਫ਼ੂਡ ਸੈਂਟਰ ਕੈਲਡਨ ਰਵਨੀਤ ਕੌਰ, ਜੱਸੀ ਸਿੰਘ ਸੇਵ ਮੈਕਸ ਰੀਐਲਟੀ, ਅਮਨਪ੍ਰੀਤ ਕੌਰ ਟੀਆਰਟੀਸੀ ਇਮੀਗ੍ਰੇਸ਼ਨ, ਜਸਵਿੰਦਰ ਸਿੰਘ ਖੋਸਾ ਈਗਲ ਸ਼ੰਟ ਸਰਵਿਸ, ਜਸਵੀਰ ਸਿੰਘ ਕਾਹਲੋਂ ਸਿਮਕੋ ਹੋਮ ਫਰਨੀਚਰ, ਯਸ਼ਪਾਲ ਸ਼ਰਮਾ ਆਟੋ ਇਨਸ਼ੋਰੈਂਸ, ਸਰਬਜੀਤ ਕੌਰ ਹੋਮ ਲਾਈਫ ਮਿਰਕਰਨ, ਇੰਦਰਜੀਤ ਸਿੰਘ ਪੰਜਾਬ ਭੰਗੜਾ, ਰਾਜੀਵ ਧਵਨ ਅਸਟੇਟ ਵੰਨ ਰੀਐਲਟੀ ਸੱਭ ਨੇ ਦਿਲ ਖੋਲ੍ਹ ਕੇ ਮਾਇਕ ਸਹਾਇਤਾ ਕੀਤੀ। ਸੱਭ ਸਪੌਂਸਰਜ; ਨੂੰ ਕਲੱਬ ਵੱਲੋਂ ਪਲੈਕਸ ਦੇ ਕੇ ਸਨਮਾਨਿਤ ਕੀਤਾ ਗਿਆ ਢਾਈ ਕੁ ਵਜੇ ਬੱਚਿਆਂ, ਪੁਰਸ਼ਾਂ ਦੀਆਂ ਦੌੜਾਂ, ਬੱਚੀਆਂ ਬੀਬੀਆਂ ਅਤੇ ਪੁਰਸ਼ਾਂ ਦੇ ਵੱਖ-ਵੱਖ ਉਮਰ ਗਰੁੱਪ ਦੀਆਂ ਸਪੂਨ ਰੇਸ ਅਤੇ ਮਿਉਜ਼ੀਕਲ ਚੇਅਰ ਰੇਸ ਆਦਿ ਦੌੜਾਂ ਕਰਵਾਈਆਂ ਗਈਆਂ ਅਤੇ ਜੇਤੂਆਂ ਨੂੰ ਟਰੌਫੀਆਂ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ । ਇੰਦਰਜੀਤ ਸਿੰਘ ਕੰਗ ਦੀ ਭੰਗੜਾ ਅਕੈਡਮੀ ਪੰਜਾਬ ਭੰਗੜਾ ਵੱਲੋਂ ਭੰਗੜੇ ਦੀ ਖੂਬਸੂਰਤ ਪ੍ਰਫਾਰਮੈਂਸ ਕੀਤੀ ਗਈ। ਉਪਰੰਤ ਬੀਬੀਆਂ ਨੇ ਪੰਜਾਬ ਦਾ ਪਰਸਿੱਧ ਨਾਚ ਗਿੱਧਾ ਪਾ ਕੇ ਵਲਵਲੇ ਸਾਂਝੇ ਕੀਤੇ। ਸੱਭ ਤੋਂ ਵੱਡੀ ਉਮਰ ਦੇ ਆਦਮੀ ਸੂਬੇਦਾਰ ਰਜਵੰਤ ਸਿੰਘ ਬਾਸੀ ਅਤੇ ਵਡੇਰੀ ਉਮਰ ਦੀ ਬੀਬੀ ਹਰਿੰਦਰ ਕੌਰ ਨੂੰ ਪੌਕਟ ਰੇਡੀਓ ਦੇ ਕੇ ਸਨਮਾਨਿਤ ਕੀਤਾ ਗਿਆ।
ਮਾਸਟਰ ਹਰਚੰਦ ਸਿੰਘ ਬਾਸੀ ਅਤੇ ਸੁਖਦੇਵ ਸਿੰਘ ਕਾਹਲੋਂ ਨੂੰ ਪਲੈਕਸ ਦੇ ਕੇ ਸਨਮਾਨਿਤ ਕੀਤਾ ਗਿਆ। ਵਲੰਟੀਅਰਜ਼ ਪ੍ਰੀਤਾਲ ਰਾਣਾ ਗੁਰਜੀਤ ਸਿੰਘ ਸਰਾਂ, ਪਰਮਿੰਦਰ ਸਿੰਘ ਬਾਸੀ, ਹਰਪ੍ਰੀਤ ਢਿਲੋਂ ਆਦਿ ਨੇ ਸੱਭ ਸਮਾਗਮ ਵਿੱਚ ਫੂਡ ਵਰਤਾਉਣ ਅਤੇ ਸਫਾਈ ਕਰਨ ਦੀ ਅੰਤ ਤੱਕ ਖੂਬ ਸੇਵਾ ਨਿਭਾਈ। ਅੰਤ ਵਿੱਚ ਹਰਚੰਦ ਸਿੰਘ ਬਾਸੀ ਨੇ ਕਲੱਬ ਦੀ ਕਾਰਜਕਰਨੀ ਵੱਲੋਂ ਜਸਵਿੰਦਰ ਸਿੰਘ ਖੋਸਾ ਜੋ ਸਾਡੇ ਹੀ ਜ਼ਿਲ੍ਹੇ ਤੋਂ ਹੈ ਪਿਕਨਿਕ ਲਈ ਫਰੀ ਜਗ੍ਹਾ ਦੇਣ ਲਈ ਧੰਨਵਾਦ ਕੀਤਾ ਅਤੇ ਸੱਭ ਪਰਿਵਾਰਾਂ ਦਾ ਧੰਨਵਾਦ ਕੀਤਾ। ਪਰਿਵਾਰਾਂ ਦੀ ਸੁੱਖ ਲਈ ਕਾਮਨਾ ਕੀਤੀ ਅਗਲੇ ਸਾਲ ਫਿਰ ਮਿਲਣ ਲਈ ਸੁਨੇਹਾ ਦਿੱਤਾ। ਖੂਬ ਰੌਣਕਾਂ ਲਾ ਕੇ ਲੋਕ ਖੁਸ਼ੀ-ਖੁਸ਼ੀ ਅਗਲੇ ਸਾਲ ਫਿਰ ਮਿਲਣ ਦੇ ਵਾਅਦੇ ਨਾਲ ਘਰਾਂ ਪਰਤੇ।

