2 C
Toronto
Friday, November 13, 2026
spot_img
Homeਕੈਨੇਡਾਫ਼ੈੱਡਰਲ ਸਰਕਾਰ ਵੱਲੋਂ ਪਿਛਲੇ ਹਫ਼ਤੇ 'ਬੱਜਟ 2026: ਮਾਸਟਰ ਆਫ਼ ਆਵਰ ਡੈਸਟਿਨੀ' ਪੇਸ਼...

ਫ਼ੈੱਡਰਲ ਸਰਕਾਰ ਵੱਲੋਂ ਪਿਛਲੇ ਹਫ਼ਤੇ ‘ਬੱਜਟ 2026: ਮਾਸਟਰ ਆਫ਼ ਆਵਰ ਡੈਸਟਿਨੀ’ ਪੇਸ਼ ਕੀਤਾ ਗਿਆ : ਸੋਨੀਆ ਸਿੱਧੂ

ਫ਼ੈੱਡਰਲ ਸਰਕਾਰ ਵੱਲੋਂ ਪਿਛਲੇ ਹਫ਼ਤੇ ‘ਬੱਜਟ 2026: ਮਾਸਟਰ ਆਫ਼ ਆਵਰ ਡੈਸਟਿਨੀ’ ਪੇਸ਼ ਕੀਤਾ ਗਿਆ : ਸੋਨੀਆ ਸਿੱਧੂਓਟਵਾ : ‘ਮਾਸਟਰ ਆਫ ਆਵਰ ਡੈਸਟਿਨੀ’ ਅਜਿਹੀ ਯੋਜਨਾ ਹੈ ਜੋ ਕੈਨੇਡਾ ਦੇ ਅਰਥਚਾਰੇ ਨੂੰ ਮਜ਼ਬੂਤ ਕਰੇਗੀ, ਪਰਿਵਾਰਾਂ ਦੀ ਸਹਾਇਤਾ ਕਰੇਗੀ, ਜੀਵਨ ਨੂੰ ਕਿਫ਼ਾਇਤੀ ਬਣਾਏਗੀ ਅਤੇ ਨਵੀਆਂ ਨੌਕਰੀਆਂ ਪੈਦਾ ਕਰੇਗੀ। ਇਸਦੇ ਨਾਲ ਹੀ ਇਹ ਯੋਜਨਾ ਆਪਣੀਆਂ ਵਿੱਤੀ ਜ਼ਿੰਮੇਂਵਾਰੀਆਂ ਵੀ ਪੂਰੀ ਤਰ੍ਹਾਂ ਨਿਭਾਏਗੀ।
ਬੱਜਟ 2026 ਆਉਂਦੇ ਛੇ ਸਾਲਾਂ ਵਿਚ ਕੈਨੇਡਾ-ਭਰ ਵਿੱਚ ਹੋਰ ਲੱਗਭੱਗ 400 ਬਿਲੀਅਨ ਕੈਪੀਟਲ ਇਨਵੈੱਸਟਮੈਂਟ ਵਿੱਚ ਤੇਜ਼ੀ ਨਾਲ ਵਾਧਾ ਕਰੇਗਾ, ਜਦਕਿ 22 ਬਿਲੀਅਨ ਡਾਲਰ ਕੈਨੇਡਾ-ਵਾਸੀਆਂ ਦੇ ਲਈ ਨਵੀਂ ਕਿਫ਼ਾਇਤੀ ਯੋਜਨਾ ਲਈ ਰੱਖੇ ਜਾਣਗੇ।
ਇਸਦੇ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਕਿਹਾ, ”ਤੇਜ਼ੀ ਨਾਲ ਬਦਲ ਲਈ ਇਸ ਦੁਨੀਆਂ ਵਿੱਚ ਸਫ਼ਲ ਹੋਣ ਲਈ ਕੈਨੇਡਾ ਕੋਲ ਪ੍ਰਤਿਭਾ, ਯੋਗਤਾ, ਸਾਧਨ ਅਤੇ ਪੱਕਾ ਇਰਾਦਾ ਮੌਜੂਦ ਹੈ। ਬੱਜਟ 2026 ਨਵੀਆਂ ਨੌਕਰੀਆਂ ਪੈਦਾ ਕਰਨ, ਪਰਿਵਾਰਾਂ ਦੀ ਸਹਾਇਤਾ ਕਰਨ, ਹੈੱਲਥਕੇਅਰ ਵਿੱਚ ਪੂੰਜੀ ਨਿਵੇਸ਼ ਕਰਨ ਅਤੇ ਕੈਨੇਡਾ-ਵਾਸੀਆਂ ਦਾ ਜੀਵਨ ਕਿਫ਼ਾਇਤੀ ਬਨਾਉਣ ਦੇ ਪੂਰਾ ਸਮਰੱਥ ਹੈ।”
ਬੱਜਟ ਵਿੱਚ ‘ਕੈਨੇਡਾ ਗਰੌਸਰੀਜ਼ ਐਂਡ ਅਸੈਂਸ਼ੀਅਲ ਬੈਨੀਫ਼ਟ’ ਕੈਨੇਡਾ ਦੇ ਕੇਅਰਗਿਵਰ ਕਰੈਡਿਟ ਨੂੰ ਪੂਰੀ ਤਰ੍ਹਾਂ ਵਾਪਸੀ ਯੋਗ ਬਣਾਉਂਦੇ ਹਨ, ਬਿਹਤਰ ਮੌਰਟਗੇਜ ਆਪਸ਼ਨਾਂ ਪ੍ਰਾਪਤ ਕਰਨ ਲਈ ਕੈਨੇਡਾ-ਵਾਸੀਆਂ ਦੀ ਸਹਾਇਤਾ ਕਰਦੇ ਹਨ ਅਤੇ ਇੱਕ ਮਿਲੀਅਨ ਘਰਾਂ ਦੇ ਮਹੀਨਾਵਾਰ ਊਰਜਾ ਖ਼ਰਚਿਆਂ ਨੂੰ ਘੱਟ ਕਰਨ ਵਿੱਚ ਸਹਾਈ ਹੁੰਦੇ ਹਨ। ਬੱਜਟ 2026 ਕੈਨੇਡਾ-ਵਾਸੀ ਜੋ ਕਿ ਸੰਗੀਨ ਬੀਮਾਰੀਆਂ ਨਾਲ ਜੂਝ ਰਹੇ ਹਨ, ਨੂੰ ਵੀ ਰਾਹਤ ਪਹੁੰਚਾਉਣ ਵਾਲਾ ਹੈ। ਇਹ ਡਾਇਬਟੀਜ਼ ਦੀ ਬੀਮਾਰੀ ਨਾਲ ਲੜ ਰਹੇ ਲੋਕਾਂ ਦੇ ਲਈ ਇਨਸੂਲੀਨ ਅਤੇ ਡਾਇਬਟੀਜ਼ ਇਨਫ਼ਿਊਜ਼ਨ ਪੰਪਾਂ ਦੀ ਡਾਕਟਰਾਂ ਵੱਲੋਂ ਪ੍ਰੈਸਕ੍ਰਿਪਸ਼ਨ ਦੀ ਜ਼ਰੂਰਤ ਨੂੰ ਖ਼ਤਮ ਕਰਕੇ ਮੈਡੀਕਲ ਐਕਸਪੈੱਨਸ ਟੈਕਸ ਕਰੈਡਿਟ ਦੀ ਪਹੁੰਚ ਨੂੰ ਆਸਾਨ ਕਰਦਾ ਹੈ। ਇਸ ਨਾਲ ਉਹ ਇਨ੍ਹਾਂ ਉੱਪਰ ਆਏ ਖ਼ਰਚੇ ਨੂੰ ਆਸਾਨੀ ਨਾਲ ਕਲੇਮ ਕਰ ਸਕਣਗੇ। ਇਸ ਬੱਜਟ ਦੇ ਨਾਲ ਪੇਟ ਦੀਆਂ ਬੀਮਾਰੀਆਂ ਨਾਲ ਸਬੰਧਿਤ ਕੈਨੇਡੀਅਨ ਗਲੂਟਨ-ਮੁਕਤ ਖ਼ੁਰਾਕ ਦੇ ਲਈ 1,000 ਡਾਲਰ ਮੈਡੀਕਲ ਐਕਸਪੈਂਸ ਟੈਕਸ ਕਰੈਡਿਟ ਪ੍ਰਾਪਤ ਕਰ ਸਕਣਗੇ। ਇਹ ਬੱਜਟ ਘਰਾਂ ਵਿੱਚ ਪੂੰਜੀ-ਨਿਵੇਸ਼ ਕਰਨ, ਕਲੀਨ ਅਨੱਰਜੀ, ਕ੍ਰਿਟੀਕਲ ਮਿਨਰਲਜ਼, ਸਕਿੱਲਡ ਟਰੇਡਜ਼, ਇਨਫ਼ਰਾਸਰੱਕਚਰ ਅਤੇ ਭਵਿੱਖਮਈ ਨਸਲਾਂ ਦੇ ਲਈ ਕੈਨੇਡਾ-ਵਾਸੀਆਂ ਵੱਲੋਂ ਹੋਰ ਮਜ਼ਬੂਤ ਤੇ ਲਚਕੀਲਾ ਅਰਥਚਾਰਾ ਸਿਰਜਣ ਲਈ ਪੂੰਜੀ-ਨਿਵੇਸ਼ ਕਰਨ ਦੇ ਲਈ ਬਹੁਤ ਉਪਯੋਗੀ ਹੈ।
ਇਸਦੇ ਬਾਰੇ ਗੱਲ ਕਰਦਿਆਂ ਸੋਨੀਆ ਸਿੱਧੂ ਨੇ ਕਿਹਾ, ”ਬੱਜਟ 2026 ਕੈਨੇਡਾ-ਵਾਸੀਆਂ ਦੇ ਲਈ ਪੱਕੇ ਇਰਾਦੇ ਨਾਲ ਬਿਹਤਰ ਭਵਿੱਖ ਪ੍ਰਦਾਨ ਕਰਨ ਵਾਲਾ ਹੈ।”
ਉਨ੍ਹਾਂ ਹੋਰ ਦੱਸਿਆ ਕਿ ਚਾਹੇ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਨੂੰ ਘਟਾਉਣ ਦਾ ਮਸਲਾ ਹੋਵੇ, ਚਾਹੇ ਕੈਨੇਡੀਅਨਾਂ ਨੂੰ ਬਿਹਤਰ ਸਿਹਤ-ਸੇਵਾਵਾਂ ਦੀ ਗੱਲ ਹੋਵੇ ਤੇ ਚਾਹੇ ਹੋਰ ਨਵੇਂ ਘਰ ਬਨਾਉਣੇ ਹੋਣ ਜਾਂ ਨਵੇਂ ਆਰਥਿਕ ਮੌਕੇ ਪੈਦਾ ਕਰਨੇ ਹੋਣ, ਇਹ ਯੋਜਨਾ ਬਰੈਂਪਟਨ-ਵਾਸੀਆਂ ਦੇ ਲਈ ਵੀ ਓਨੀ ਹੀ ਸਾਰਥਿਕ ਤੇ ਲਾਭਦਾਇਕ ਹੈ।

 

RELATED ARTICLES
POPULAR POSTS