ਬਰੈਂਪਟਨ : ਮਾਣਯੋਗ ਵਿੱਤ-ਮੰਤਰੀ ਬਿਲ ਮੌਰਨਿਊ ਵੱਲੋਂ ਐਲਾਨ ਕੀਤਾ ਗਿਆ ‘ਨਿਊ ਕੈਨੇਡਾ ਵਰਕਰਜ਼ ਬੈਨੀਫ਼ਿਟ’ ਪ੍ਰੋਗਰਾਮ ਬਰੈਂਪਟਨ-ਵਾਸੀਆਂ ਦੇ ਧਿਆਨ ਵਿਚ ਲਿਆਉਂਦਿਆਂ ਹੋਇਆਂ ਬਰੈਂਪਟਨ ਸਾਊਥ ਦੀ ਪਾਰਲੀਮੈਂਟ ਮੈਂਬਰ ਸੋਨੀਆ ਸਿੱਧੂ ਨੇ ਕਿਹਾ ਕਿ ਇਹ ਬੱਜਟ-2018 ਦਾ ਅਹਿਮ ਹਿੱਸਾ ਹੈ ਅਤੇ ਲੋੜਵੰਦ ਲੋਕਾਂ ਨੂੰ ਇਸ ਦਾ ਜ਼ਰੂਰ ਲਾਭ ਉਠਾਉਣਾ ਚਾਹੀਦਾ ਹੈ।
ਇੱਥੇ ਇਹ ਵਰਨਣਯੋਗ ਹੈ ਕਿ ‘ਕੈਨੇਡਾ ਵਰਕਰਜ਼ ਬੈਨੀਫ਼ਿਟ’ ਟੈਕਸ-ਬੈਨੀਫ਼ਿਟ ਪ੍ਰੋਗਰਾਮ ਹੈ ਅਤੇ ਇਹ ਬੱਜਟ-2018 ਵਿਚ ਘੱਟ ਆਮਦਨ ਵਾਲੇ ਕਾਮਿਆਂ ਦੀਆਂ ਜੇਬਾਂ ਵਿਚ ਡਾਲਰ ਪਾਏਗਾ। ਪਿਛਲੇ ‘ਵਰਕਿੰਗ ਇਨਕਮ ਟੈਕਸ ਬੈਨੀਫ਼ਿਟ (ਰੁ9”2) ਦੇ ਮੁਕਾਬਲੇ ਇਹ ਵਧੇਰੇ ਲੋਕਾਂ ਨੂੰ ਵਰਕ-ਫੋਰਸ ਵਿਚ ਸ਼ਾਮਲ ਹੋਣ ਅਤੇ 2,000,000 ਕੈਨੇਡਾ-ਵਾਸੀਆਂ ਨੂੰ ਜੋ ਮਿਡਲ-ਕਲਾਸ ਵਿਚ ਸ਼ਾਮਲ ਹੋਣ ਲਈ ਸੰਘਰਸ਼ ਕਰ ਰਹੇ ਹਨ, ਨੂੰ ਲਾਭ ਪਹੁੰਚਾਏਗਾ ਅਤੇ ਇਸ ਦੇ ਨਾਲ ਹੀ 70,000 ਲੋਕਾਂ ਨੂੰ ਗ਼ਰੀਬੀ ਦੇ ਜੰਜਾਲ ਵਿੱਚੋਂ ਬਾਹਰ ਕਰਨ ਵਿਚ ਸਹਾਈ ਹੋਵੇਗਾ।
ਇਸ ਦੇ ਬਾਰੇ ਆਪਣੇ ਵਿਚਾਰ ਦੱਸਦਿਆਂ ਹੋਇਆਂ ਐੱਮ.ਪੀ. ਸਿੱਧੂ ਨੇ ਕਿਹਾ,”ਕੈਨੇਡਾ-ਵਾਸੀਆਂ ਨੂੰ ਕੇਵਲ ਆਪਣੀ ਸਮਰੱਥਾ ਨੂੰ ਪਛਾਨਣਾ ਹੀ ਕਾਫ਼ੀ ਨਹੀਂ ਹੈ। ਇਹ ਸਾਡੇ ਅਰਥਚਾਰੇ ਨੂੰ ਸਹੀ ਚਲਾਉਣ ਲਈ ਬੜੀ ਆਮ ਜਿਹੀ ਗੱਲ ਹੈ ਅਤੇ ਇਸ ਦੇ ਲਈ ਸਾਨੂੰ ਹੋਰ ਬੜਾ ਕੁਝ ਕਰਨ ਦੀ ਲੋੜ ਹੈ। ਸਾਡੀ ਸਰਕਾਰ ਵੱਲੋਂ ਲਏ ਗਏ ਫ਼ੈਸਲੇ ਅਨੁਸਾਰ 15,000 ਡਾਲਰ ਸਲਾਨਾ ਕਮਾਉਣ ਵਾਲਾ ਬਰੈਂਪਟਨ ਵਿਚ ਕੰਮ ਕਰਨ ਵਾਲਾ ਵਰਕਰ ‘ਕੈਨੇਡਾ ਵਰਕਰਜ਼ ਬੈਨੀਫ਼ਿਟ’ ਪ੍ਰੋਗਰਾਮ ਰਾਹੀਂ ਮੌਜੂਦਾ ‘ਵਰਕਿੰਗ ਇਨਕਮ ਟੈਕਸ ਬੈਨੀਫ਼ਿਟ’ ਅਧੀਨ ਸਾਲ 2019 ਵਿਚ 500 ਡਾਲਰ ਹੋਰ ਵਧੇਰੇ ਪ੍ਰਾਪਤ ਕਰਨ ਲੱਗ ਪਵੇਗਾ।”
ਇਸ ਦੇ ਨਾਲ ਹੀ ਸਾਲ 2019 ਵਿਚ ਸਰਕਾਰ ਲੋਕਾਂ ਲਈ ਇਸ ਬੈਨੀਫ਼ਿਟ ਦੀ ਅਸੈੱਸਮੈਂਟ ਆਸਾਨ ਕਰ ਦਿੱਤੀ ਜਾਏਗੀ ਅਤੇ ਕੈਨੇਡਾ ਰੈਵੀਨਿਊ ਏਜੰਸੀ ਵੱਲੋਂ ਸੀ. ਡਬਲਿਊ.ਬੀ. ਕਲੇਮ ਕਰਨ ਵਾਲਿਆਂ ਨੂੰ ਆਪਣਾ ਟੈਕਸ ਫ਼ਾਈਲ ਕਰਨ ਸਮੇਂ ਇਸ ਦਾ ਲਾਭ ਆਪਣੇ ਆਪ ਹੀ ਦਿੱਤਾ ਜਾਏਗਾ। ਇਕ ਅੰਦਾਜ਼ੇ ਮੁਤਾਬਿਕ ਘੱਟ ਆਮਦਨੀ ਵਾਲੇ 300,000 ਹੋਰ ਲੋਕ ਸਾਲ 2019 ਵਿਚ ਇਸ ਤਬਦੀਲੀ ਦਾ ਲਾਭ ਉਠਾਉਣਗੇ। ਐੱਮ.ਪੀ. ਸੋਨੀਆ ਸਿੱਧੂ ਆਪਣੀ ਰਾਈਡਿੰਗ ਦੇ ਲੋਕਾਂ ਨੂੰ ਆਪਣੇ ਪਰਿਵਾਰਾਂ ਲਈ ਇਸ ਤਬਦੀਲੀ ਦਾ ਫ਼ਾਇਦਾ ਉਠਾਉਣ ਲਈ ਉਤਸ਼ਾਹਿਤ ਕਰ ਰਹੇ ਹਨ।
ਇਨ ਨਵਾਂ ਸੀ.ਡਬਲਿਊ.ਬੀ ਫ਼ੈਡਰਲ ਸਰਕਾਰ ਦੀ ਯੋਜਨਾ ਦਾ ਇਕ ਹਿੱਸਾ ਹੈ ਜਿਸ ਨਾਲ ਲੋਕਾਂ ਦੇ ਜੀਵਨ ਵਿਚ ਵੱਡਾ ਅੰਤਰ ਆਵੇਗਾ ਅਤੇ ਉਨ੍ਹਾਂ ਲਈ ਇਸ ਨੂੰ ਅਪਨਾਉਣਾ ਬੜਾ ਆਸਾਨ ਹੋਵੇਗਾ। ਬੱਜਟ-2018 ਵਿਚ ਲੋਕਾਂ ਵੱਲੋਂ ਕੈਨੇਡੀਅਨ ਅਰਥਚਾਰੇ ਵਿਚ ਯੋਗਦਾਨ ਪਾਉਣ ਲਈ ਲੋੜੀਂਦੇ ਕਦਮ ਲਏ ਜਾ ਰਹੇ ਹਨ ਅਤੇ ਇਹ ਆਰਥਿਕ ਵਿਕਾਸ ਸਾਰਿਆਂ ਲਈ ਹੀ ਕੰਮ ਕਰੇਗਾ।
Check Also
ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ
ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …