5.7 C
Toronto
Friday, April 24, 2026
spot_img
HomeUncategorizedਪੀਲ ਰੀਜ਼ਨਲ ਪੁਲਿਸ ਨੇ ਲੁਟੇਰਿਆਂ ਦੀਆਂ ਤਸਵੀਰਾਂ ਕੀਤੀਆਂ ਜਾਰੀ

ਪੀਲ ਰੀਜ਼ਨਲ ਪੁਲਿਸ ਨੇ ਲੁਟੇਰਿਆਂ ਦੀਆਂ ਤਸਵੀਰਾਂ ਕੀਤੀਆਂ ਜਾਰੀ

ਬਰੈਂਪਟਨ/ਬਿਊਰੋ ਨਿਊਜ਼
ਪੀਲ ਰੀਜਨਲ ਪੁਲਿਸ ਨੇ ਅਹਿਮ ਕਦਮ ਚੁੱਕਦਿਆਂ ਇਕ ਮਰਦ ਅਤੇ ਔਰਤ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ, ਜਿਨ੍ਹਾਂ ਨੇ ਬੰਦੂਕ ਦੇ ਦਮ ‘ਤੇ ਬਰੈਂਪਟਨ ਕਨਵੇਐਂਸ ਸਟੋਰ ਨੂੰ ਲੁੱਟ-ਖੋਹ ਕੀਤੀ। ਇਹ ਘਟਨਾ 5 ਨਵੰਬਰ ਸਵੇਰੇ 3:30 ਵਜੇ ਦੀ ਹੈ ਅਤੇ ਇਹ ਕੁਈਨ ਸਟਰੀਟ ਈਸਟ ਅਤੇ ਸੈਂਟਰ ਸਟਰੀਟ ਨੌਰਥ ‘ਤੇ ਸਥਿਤ ਮੈਕਜ਼ ਕਨਵੇਐਂਸ ਵਿਚ ਵਾਪਰੀ। ਉਸ ਮਰਦ ਲੁਟੇਰੇ ਨੇ ਕੈਸ਼ੀਅਰ ਨੂੰ ਬੰਦੂਕ ਦਿਖਾ ਕੇ ਨਕਦੀ ਦੀ ਮੰਗ ਕੀਤੀ ਤਾਂ ਉਦੋਂ ਉਸ ਦੀ ਸਾਥੀ ਮਹਿਲਾ ਨੇ ਕਾਊਂਟਰ ਤੋਂ ਵੱਡੀ ਗਿਣਤੀ ਵਿਚ ਸਿਗਰਟਾਂ ਚੁੱਕ ਲਈਆਂ। ਦੋਵੇਂ ਮਸ਼ਕੂਕ ਨਕਦੀ ਅਤੇ ਸਿਗਰਟਾਂ ਲੈ ਕੇ ਇਲਾਕੇ ਵਿਚੋਂ ਫਰਾਰ ਹੋ ਗਏ। ਪੁਲਿਸ ਵੱਲੋਂ ਨੇ ਦੱਸਿਆ ਕਿ ਮਹਿਲਾ (ਲੁਟੇਰੇ) ਗੋਰੇ ਰੰਗ ਦੀ 21 ਤੋਂ 22 ਸਾਲਾਂ ਦੀ ਹੈ। ਉਸ ਨੇ ਗ੍ਰੇਅ ਰੰਗ ਦੀ ਹੁਡੀ ਪਾਈ ਹੋਈ ਸੀ ਅਤੇ ਉਸ ਦੇ ਥੱਲੇ ਉਸ ਨੇ ਲਾਲ ਸ਼ਰਟ ਪਾਈ ਹੋਈ ਸੀ। ਗ੍ਰੇਅ ਟਰੈਕ ਪੈਂਟਸ ਦੇ ਨਾਲ ਉਸ ਨੇ ਕਾਲੇ ਸ਼ੂਜ਼ ਪਾਏ ਹੋਏ ਸਨ। ਮਹਿਲਾ ਨੇ ਆਪਣਾ ਮੂੰਹ ਕਾਲੇ ਰੰਗ ਦੇ ਸਕੀ ਮਾਸਕ ਨਾਲ ਢਕਿਆ ਹੋਇਆ ਸੀ। ਮਰਦ (ਲੁਟੇਰੇ) ਵੀ ਗੋਰੇ ਰੰਗ ਦਾ 24-25 ਸਾਲ ਦਾ ਪਤਲੀ ਕੱਦ ਕਾਠ ਵਾਲਾ 6 ਫੁੱਟ ਦਾ ਵਿਅਕਤੀ ਦੱਸਿਆ ਜਾ ਰਿਹਾ ਹੈ। ਉਸ ਨੇ ਕਾਲੇ ਸਕਾਰਫ ਨਾਲ ਆਪਣਾ ਮੂੰਹ ਢਕਿਆ ਹੋਇਆ ਸੀ ਅਤੇ ਕਾਲੇ ਰੰਗ ਦੀ ਹੈਂਡਗੰਨ ਉਸ ਕੋਲ ਸੀ। ਪੁਲਿਸ ਨੇ ਕਿਹਾ ਕਿ ਅਸੀਂ ਇਨ੍ਹਾਂ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜੇਕਰ ਕਿਸੇ ਵੀ ਇਨ੍ਹਾਂ ਦੋਸ਼ੀਆਂ ਸਬੰਧੀ ਕੋਈ ਵੀ ਜਾਣਕਾਰੀ ਮਿਲਦੀ ਹੈ ਤਾਂ ਪੁਲਿਸ ਨੂੰ ਇਸ ਬਾਰੇ ਸੁਚੇਤ ਕਰ ਸਕਦੇ ਹਨ।

RELATED ARTICLES
POPULAR POSTS