ਇਲਾਕੇ ‘ਚ ਫੈਲ ਗਈ ਸੋਗ ਦੀ ਲਹਿਰ
ਗੁਰਦਾਸਪੁਰ/ਬਿਊਰੋ ਨਿਊਜ਼
ਜੰਮੂ ਕਸ਼ਮੀਰ ਦੇ ਰਜੌਰੀ ਖੇਤਰ ਵਿਚ ਅੱਤਵਾਦੀਆਂ ਨਾਲ ਲੋਹਾ ਲੈਂਦੇ ਹੋਏ ਗੁਰਦਾਸਪੁਰ ਦੇ ਪਿੰਡ ਹਰਚੋਵਾਲ ਦਾ ਫੌਜੀ ਜਵਾਨ ਗੁਰਚਰਨ ਸਿੰਘ ਸ਼ਹੀਦ ਹੋ ਗਿਆ। ਜਾਣਕਾਰੀ ਮੁਤਾਬਿਕ ਨਾਇਕ ਗੁਰਚਰਨ ਸਿੰਘ ਕਸ਼ਮੀਰ ਵਿਚ 14 ਸਿੱਖ ਬਟਾਲੀਅਨ ਵਿਚ ਆਪਣੀ ਡਿਊਟੀ ਨਿਭਾ ਰਿਹਾ ਸੀ। ਗੁਰਚਰਨ ਸਿੰਘ ਕੁਝ ਸਮਾਂ ਪਹਿਲਾਂ ਹੀ ਆਪਣੇ ਪਿੰਡ ਤੋਂ ਕਸ਼ਮੀਰ ਪਰਤਿਆ ਸੀ, ਜਿੱਥੇ ਉਸ ਦੀ ਅੱਤਵਾਦੀਆਂ ਨਾਲ ਲੋਹਾ ਲੈਂਦਿਆਂ ਸ਼ਹੀਦੀ ਹੋਈ ਹੈ। ਗੁਰਚਰਨ ਸਿੰਘ ਆਪਣੇ ਪਿੱਛੇ ਦੋ ਸਾਲ ਦੀ ਲੜਕੀ ਅਤੇ ਇੱਕ ਛੋਟਾ ਲੜਕਾ ਛੱਡ ਗਿਆ। ਫੌਜੀ ਜਵਾਨ ਗੁਰਚਰਨ ਸਿੰਘ ਦੀ ਸ਼ਹੀਦੀ ਤੋਂ ਬਾਅਦ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਸਮੇਤ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।
ਜੰਮੂ ਕਸ਼ਮੀਰ ਵਿਚ ਅੱਤਵਾਦੀਆਂ ਨਾਲ ਲੋਹਾ ਲੈਂਦਾ ਗੁਰਦਾਸਪੁਰ ਦਾ ਫੌਜੀ ਜਵਾਨ ਹੋਇਆ ਸ਼ਹੀਦ
RELATED ARTICLES

