ਸਪੀਕਰ ਦੇ ਦਖ਼ਲ ਤੋਂ ਬਾਅਦ ਹੋਏ ਸ਼ਾਂਤ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਧਾਨ ਸਭਾ ‘ਚ ਅੱਜ ਕਾਂਗਰਸੀ ਵਿਧਾਇਕ ਆਪਣੀ ਹੀ ਸਰਕਾਰ ਖਿਲਾਫ ਖੜ੍ਹੇ ਹੋ ਗਏ। ਸਥਿਤੀ ਇਹ ਬਣ ਗਈ ਕਿ ਦੋ ਦਰਜਨ ਤੋਂ ਜ਼ਿਆਦਾ ਵਿਧਾਇਕ ਸਪੀਕਰ ਦੀ ਕੁਰਸੀ ਵੱਲ ਤੁਰ ਪਏ। ਅਜਿਹੀ ਸਥਿਤੀ ਇਸ ਕਰਕੇ ਬਣੀ ਕਿ ਕਾਂਗਰਸੀ ਵਿਧਾਇਕ ਨਿਰਮਲ ਸਿੰਘ ਸ਼ੁਤਰਾਨਾ ਨੂੰ ਦਿੱਲੀ ਦੇ ਪੰਜਾਬ ਭਵਨ ‘ਚ ਕਮਰਾ ਨਹੀਂ ਮਿਲਿਆ ਸੀ। ਇਸ ਮੁੱਦੇ ‘ਤੇ ਕਾਂਗਰਸ ਤੇ ‘ਆਪ’ ਇੱਕੋ ਮੰਚ ‘ਤੇ ਆ ਗਈਆਂ। ਕਾਂਗਰਸੀ ਵਿਧਾਇਕ ਫ਼ਤਹਿਜੰਗ ਬਾਜਵਾ ਨੇ ਇਹ ਮੁੱਦਾ ਉਠਾਇਆ ਸੀ ਜਿਸ ‘ਤੇ ਕਾਂਗਰਸੀ ਵਿਧਾਇਕ ਪਰਮਿੰਦਰ ਸਿਘ ਪਿੰਕੀ ਨੇ ਇਸ ਨੂੰ ਗੰਭੀਰ ਮੁੱਦਾ ਦੱਸਿਆ, ਜਦਕਿ ਨਿਰਮਲ ਸਿੰਘ ਸ਼ੁਤਰਾਨਾ ਨੇ ਇਸ ਨੂੰ ਵਿਸ਼ੇਸ਼ ਅਧਿਕਾਰਾਂ ਦਾ ਘਾਣ ਦੱਸਿਆ। ਉਨ੍ਹਾਂ ਦੱਸਿਆ ਕਿ ਕਾਂਗਰਸ ਕਮੇਟੀ ਦੀ ਬੈਠਕ ‘ਚ ਹਿੱਸਾ ਲੈਣ ਲਈ ਉਹ ਦਿੱਲੀ ਗਏ ਸਨ ਅਤੇ ਉੱਥੇ ਉਨ੍ਹਾਂ ਨੂੰ ਕਮਰਾ ਨਹੀਂ ਮਿਲਿਆ। ਇਸਦੇ ਚੱਲਦਿਆਂ ਵਿਧਾਇਕ ਨੂੰ ਵਾਪਸ ਆਉਣਾ ਪਿਆ ਸੀ। ਸਪੀਕਰ ਰਾਣਾ ਕੇ.ਪੀ. ਸਿੰਘ ਦੇ ਦਖਲ ਤੋਂ ਬਾਅਦ ਇਹ ਮਾਮਲਾ ਕੁਝ ਸ਼ਾਂਤ ਹੋਇਆ।
Check Also
ਸੀਨੀਅਰ ਆਈਏਐਸ ਅਧਿਕਾਰੀ ਵਿਨੀ ਮਹਾਜਨ ਹੋਏ ਸੇਵਾਮੁਕਤ
ਪੰਜਾਬ ਦੀ ਪਹਿਲੀ ਮਹਿਲਾ ਮੁੱਖ ਸਕੱਤਰ ਸਨ ਵਿਨੀ ਮਹਾਜਨ ਨਵੀਂ ਦਿੱਲੀ/ਬਿਊਰੋ ਨਿਊਜ਼ : ਪੰਜਾਬ ਦੀ …